ਲੁਧਿਆਣਾ, 17 ਦਸੰਬਰ(ਸਤਪਾਲ ਸੋਨ) ਕਿਸ਼ੋਰ ਉਮਰ ਦੇ ਬੱਚਿਆਂ ਨੂੰ ਐਚ.ਆਈ.ਵੀ. (ਏਡਜ਼) ਵਰਗੀ ਭਿਆਨਕ ਬੀਮਾਰੀ ਤੋਂ ਬਚਾਓ ਲਈ ਜਾਗਰੂਕ ਕਰਨਾ ਮਾਪਿਆਂ ਦਾ ਮੁੱਢਲਾ ਫ਼ਰਜ਼ ਹੈ, ਤਾਂ ਜਂੋ ਸਾਡੀ ਯੁਵਾ ਪੀੜ•ੀ ਸਿਹਤਮੰਦ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਅਹਿਮ ਭੂਮਿਕਾ ਨਿਭਾਅ ਸਕੇ। ਇਹ ਪ੍ਰਗਟਾਵਾ ਸ੍ਰੀ ਹਰਚਰਨ ਸਿੰਘ ਗੋਹਲਵੜੀਆ ਮੇਅਰ ਨਗਰ ਨਿਗਮ ਲੁਧਿਆਣਾ ਨੇ ਅੱਜ ਰੇਲਵੇ ਸਟੇਸ਼ਨ ਲੁਧਿਆਣਾ ਵਿਖੇ ਲੋਕਾਂ ਨੂੰ ਐਚ.ਆਈ.ਵੀ (ਏਡਜ਼) ਤੋਂ ਬਚਾਓ ਲਈ ਜਾਗਰੂਕ ਕਰਨ ਸਬੰਧੀ ਇੱਕ ਵਿਸ਼ੇਸ਼ ਟਰੇਨ ’ਰੈ¤ਡ ਰਿਬਨ ਐਕਸਪ੍ਰੈਸ’ ਦਾ ਉਦਘਾਟਨ ਕਰਨ ਸਮੇਂ ਸਮਾਗਮ ਨੁੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਤੇ ਡਾ. ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਵੀ ਮੌਜੂਦ ਸਨ। ਸ੍ਰੀ ਗੋਹਲਵੜੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਤੇ ਨੈਸਨਲ ਰੂਰਲ ਹੈਲਥ ਮਿਸ਼ਨ ਵੱਲੋਂ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਮਾਜ ਦੇ ਭਲੇ ਲਈ ‘ ਰੈਡ ਰਿਬਨ ਐਕਸਪ੍ਰੈਸ ‘ ਦੇ ਇਸ ਸ਼ੁੱਭ ਕਾਰਜ ਦਾ ਆਯੋਜਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ‘ ਰੈਡ ਰਿਬਨ ਐਕਸਪ੍ਰੈਸ ‘ ਐਚ.ਆਈ.ਵੀ ਏਡਜ਼ ‘ਤੇ ਦੁਨੀਆਂ ਦਾ ਸਭ ਤੋਂ ਵੱਡਾ ਜਨ ਚੇਤਨਾ ਅਭਿਆਨ ਹੈ, ਜਂੋ ਕਿ ਦੇਸ਼ ਦੇ ਹਰ ਕੋਨੇ ਵਿੱਚ ਲੱਖਾਂ ਲੋਕਾਂ ਨੂੰ ਏਡਜ਼ ਤੋਂ ਬਚਾਓ ਲਈ ਜਾਗਰੂਕ ਕਰਨ ਵਿੱਚ ਮਹੱਤਵ-ਪੂਰਣ ਯੋਗਦਾਨ ਪਾ ਰਹੀ ਹੈ। ਉਹਨਾਂ ਦੱਸਿਆ ਕਿ ਜਾਗਰੂਕਤਾ ਦੀ ਘਾਟ ਕਾਰਣ ਸਮਾਜ ਵਿੱਚ ਏਡਜ਼ ਦੀ ਬਿਮਾਰੀ ਦਿਨ-ਬਦਿਨ ਵਧ ਰਹੀ ਹੈ ਅਤੇ ਮੁੱਢਲੇ ਤੌਰ ਤੇ ਇਸ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਹੀ ਇਸ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਕੁਦਰਤ ਨੇ ਇਨਸਾਨ ਨੂੰ ਚੰਗੀ ਸਿਹਤ ਤੇ ਚੰਗਾ ਵਾਤਾਵਰਣ ਪ੍ਰਦਾਨ ਕੀਤਾ ਹੈ, ਪਰੰਤੂ ਇਨਸਾਨ ਬੇ-ਸਮਝੀ ਕਾਰਣ ਕਈ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਕੇ ਆਪਣੀ ਸਿਹਤ ਦਾ ਨੁਕਸਾਨ ਕਰ ਲੈਂਦਾ ਹੈ। ਉਹਨਾਂ ਸਹਿਰ ਦੇ ਸਮੂਹ ਕੌਂਸਲਰਾਂ ਨੂੰ ਕਿਹਾ ਕਿ ਉਹ ਆਪਣੇ ਵਾਰਡਾਂ ਦੇ ਵਸਨੀਕਾਂ ਨੂੰ ਪ੍ਰੇਰਿਤ ਕਰਕੇ ਇਸ ਰੈਡ ਰਿਬਨ ਐਕਸਪ੍ਰੈਸ ਦਾ ਦੌਰਾ ਕਰਨ ਲਈ ਉਹਨਾਂ ਨੂੰ ਜ਼ਰੂਰ ਲੈ ਕੇ ਆਉਣ। ਉਹਨਾਂ ਸਮਾਜ ਸੇਵੀ ਸੰਸਥਾਵਾਂ ਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਏਡਜ਼ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਰੈਡ ਰਿਬਨ ਐਕਸਪ੍ਰੈਸ ਦਾ ਸੁਨੇਹਾ ਘਰ-ਘਰ ਪਹੁੰਚਾਣ ਲਈ ਅੱਗੇ ਆਉਣ। ਉਹਨਾਂ ਦੱਸਿਆ ਕਿ ਇਹ ਵਿਸ਼ੇਸ਼ ਗੱਡੀ 17, 18 ਅਤੇ 19 ਦਸੰਬਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਰੁਕੇਗੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ‘ ਰੈਡ ਰਿਬਨ ਐਕਸਪ੍ਰੈਸ ‘ ਦਾ ਦੌਰਾ ਕਰਕੇ ਲਾਭ ਉਠਾਉਣ। ਇਸ ਮੌਕੇ ‘ਤੇ ਸ੍ਰੀ ਗੋਹਲਵੜੀਆ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਏਡਜ਼ ਬੀਮਾਰੀ ਤੋਂ ਬਚਾਓ ਲਈ ਜਾਗਰੂਕ ਕਰਨ ਵਾਲੀਆਂ ਮੋਬਾਈਲ ਵੈਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ‘ਤੇ ਖੂਨ-ਦਾਨ ਕੈਂਪ ਵੀ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੋਬਾਈਲ ਫ਼ਾਊਡੇਸ਼ਨ ਸਕੂਲ ਦੇ ਬੱਚਿਆਂ ਵੱਲੋਂ ਉ¤ਘੀ ਸਮਾਜ ਸੇਵਿਕਾ ਤੇ ਸਰੋਜਂ ਖਾਨ ਡਾਂਸ ਅਕੈਡਮੀ ਦੇ ਮੈਡਮ ਰੁਚੀ ਬਾਵਾ ਵੱਲੋਂ ਤਿਆਰ ਕਰਵਾਈ ਵੰਦਨਾ ਰਾਹੀਂ ਕੀਤੀ ਗਈ, ਜਿਸ ਦੀ ਸ੍ਰੀ ਗੋਹਲਵੜੀਆ ਨੇ ਭਰਪੂਰ ਸ਼ਲਾਘਾ ਕੀਤੀ। ਸ੍ਰੀ ਐਨ.ਐਮ ਸ਼ਰਮਾ ਐਡੀਸ਼ਨਲ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਨੇ ਦੱਸਿਆ ਕਿ ਇਹ ਵਿਸ਼ੇਸ਼ ਗੱਡੀ 15 ਦਸੰਬਰ 2012 ਤੋਂ 1 ਜਨਵਰੀ, 2013 ਤੱਕ ਰਾਜ ਦੇ 8 ਜ਼ਿਲਿਆਂ ਦੇ ਵੱਖ-ਵੱਖ ਸ਼ਟੇਸ਼ਨਾਂ ਦਾ ਦੌਰਾ ਕਰਕੇ ਲੋਕਾਂ ਵਿੱਚ ਏਡਜ਼ ਬੀਮਾਰੀ ਬਾਰੇ ਚੇਤਨਾ ਪੈਦਾ ਕਰੇਗੀ। ਉਹਨਾਂ ਦੱਸਿਆ ਕਿ ਇਸ ਰੈਡ ਰਿਬਨ ਐਕਸਪ੍ਰੈਸ ਵਿੱਚ ਕੁੱਲ 6 ਡੱਬੇ ਹਨ। ਪਹਿਲੇ 4 ਡੱਬਿਆਂ ਵਿੱਚ ਏਡਜ਼ ਅਤੇ ਛੂਤ ਦੇ ਰੋਗਾਂ ਤੋਂ ਬਚਾਓ ਤੇ ਜਾਗਰੂਕ ਸਬੰਧੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ ਅਤੇ ਦੂਸਰੇ ਡੱਬਿਆਂ ਵਿੱਚ ਲੋਕਾਂ ਨੂੰ ਏਡਜ਼ ਤੋਂ ਬਚਾਓ ਸਬੰਧੀ ਦਿਸ਼ਾ-ਨਿਰਦੇਸ਼ ਤੇ ਸਲਾਹ-ਮਸਵਰਾ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਸਮਾਗਮ ਨੂੰ ਸਫ਼ਲ ਬਨਾਉਣ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਹੈਲਪਿੰਗ ਹੈਂਡ ਕਲੱਬ, ਨਹਿਰੂ ਯੁਵਾ ਕੇਂਦਰ, ਐਨ.ਸੀ.ਸੀ.ਗਰੁੱਪ, ਇੰਡੋ ਤਿੱਬਤੀਅਨ ਬਾਰਡਰ ਪੁਲੀਸ, ਆਈ.ਸੀ.ਡੀ.ਐਸ., ਆਸ਼ਾ ਵਰਕਰਾਂ ਅਤੇ ਹੋਰ ਸਵੈ-ਸੇਵੀ ਸੰਸਥਾਵਾਂ ਨੇ ਭਰਪੂਰ ਯੋਗਦਾਨ ਪਾਇਆ ਅਤੇ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਵਿਦਿਆਰਥੀਆਂ, ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ, ਪੈਰਾ-ਮੈਡੀਕਲ ਅਮਲਾ ਅਤੇ ਹੋਰ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਡਾ. ਸੁਭਾਸ਼ ਬੱਤਾ ਸਿਵਲ ਸਰਜਨ ਲੁਧਿਆਣਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਾ. ਤੇਜਿੰਦਰਪਾਲ ਸਿੰਘ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਸ੍ਰੀ ਜਗਬੀਰ ਸਿੰਘ ਸੋਖੀ ਤੇ ਸ੍ਰੀ ਰਾਧੇ ਕ੍ਰਿਸ਼ਨ (ਦੋਵੇਂ ਕੌਸਲਰ), ਡਾ. ਕੌਸ਼ਲ ਸਿੰਘ ਸੈਣੀ ਸਹਾਇਕ ਸਿਵਲ ਸਰਜਨ, ਡਾ. ਜਸਵੀਰ ਸਿੰਘ ਜ਼ਿਲਾ ਸਿਹਤ ਅਫ਼ਸਰ, ਸ੍ਰੀ ਰਾਵਿੰਦਰ ਕੁਮਾਰ ਸ਼ਰਮਾ ਰੇਲਵੇ ਸਟੇਸ਼ਨ ਸੁਪਰਡੈਂਟ, ਡਾ. ਮਨਿੰਦਰ ਸਿੰਘ ਜ਼ਿਲ•ਾ ਪਰਿਵਾਰ ਭਲਾਈ ਅਫਸਰ, ਡਾ. ਏ.ਕੇ. ਹਾਂਡਾ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਸੰਜੀਵ ਹਾਂਸ ਜਿਲਾ ਟੀਕਾਕਰਨ ਅਫਸਰ, ਡਾ. ਊਗਰ ਸਿੰਘ ਸੂਚ ਨੋਡਲ ਅਫਸ਼ਰ ਰੈਡ ਰਿਬਨ ਐਕਸਪ੍ਰੈਸ, ਡਾ ਮਨਜੀਤ ਸਿੰਘ ਐਸ.ਐਮ.ਓ ਆਈ ਮੋਬਾਈਲ ਯੂਨਿਟ,. ਸ੍ਰੀ ਜਗਤ ਰਾਮ ਡਿਪਟੀ ਐਮ.ਈ.ਆਈ.ੳ, ਨਵਨੀਤ ਸਿੰਘ ਜ਼ਿਲਾ ਆਰਟਿਸਟ, ਸ੍ਰੀ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।

Post a Comment