ਕੋਟਕਪੂਰਾ, 3ਦਸੰਬਰ (ਜੇ.ਆਰ.ਅਸੋਕ)ਗੁਰੂਕੁਲ ਗਰੁੱਪ ਆਫ ਇੰਸਟੀਚਿਊਟ ਫਾਰ ਵੋਮੈਨ ਕੋਟਕਪੂਰਾ ਵਿਖੇ ਮਲਟੀਮੀਡੀਆ ਡਿਪਾਰਮੈ1ਟ ਦੇ ਵਿਦਿਆਰਥੀਆਂ ਨੂੰ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਸ: ਕਲਤਾਰ ਸਿੰਘ ਬਰਾੜ ਦੁਆਰਾ ਨਿਯੁਕਤੀ ਪੱਤਰ ਦਿੱਤੇ ਗਏ । ਇਸ ਮੋਕੇ ਬੋਲਦਿਆ ਸ: ਕੁਲਤਾਰ ਸਿੰਘ ਬਰਾੜ ਨੇ ਕਿਹਾ ਕਿ ਗੁਰੂਕੁਲ ਸੰਸਥਾ ਵਧਾਈ ਦੀ ਪਾਤਰ ਹੈ ਜੋ ਕਿ ਸਾਡੇ ਇਲਾਕੇ ਵਿਚ ਔਰਤਾ ਦੇ ਵਿਕਾਸ ਲਈ ਬੜੇ ਹੀ ਸਲਾਘਾਯੋਗ ਕਦਮ ਪੁੱਟ ਰਹੀ ਹੈ । ਜਿਸ ਤਰ੍ਹਾਂ ਇਹ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਕਿੱਤਾ ਮੁੱਖੀ ਕੋਰਸ ਕਰਵਾ ਕੇ ਆਤਮ ਨਿਰਭਰ ਬਣਾ ਰਹੇ ਹਨ ਇਸ ਨਾਲ ਸਾਡੇ ਇਲਾਕੇ ਦਾ ਹੋਰ ਵਿਕਾਸ ਹੋਵੇਗਾ ।ਇਸ ਮੋਕੇ ਤੇ ਬੋਲਦਿਆ ਗੁਰੂਕੁਲ ਇੰਸਟੀਚਿਊਟ ਦੇ ਐਮ.ਡੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੀ ਸੰਸਥਾਂ ਨੇ ਇਹ ਟੀਚਾ ਲਿਆ ਹੈ ਕਿ ਸੰਸਥਾ ਵਿਚੋ1 ਪੜ੍ਹ ਰਿਹਾ ਕੋਈ ਵੀ ਵਿਦਿਆਰਥੀ ਬੇਰੁਜਗਾਰ ਨਾ ਰਹੇ । ਇਸੇ ਪਹਿਲ ਕਦਮੀ ਵਿਚ ਸੋ ਫੀਸਦੀ ਰੋਜਗਾਰ ਵਾਲਾ ਮਲਟੀਮੀਡੀਆਂ ਅਤੇ ਐਨੀਮੈਸ਼ਨ ਦਾ ਕੋਰਸ ਜੋ ਕਿ ਅਸੀ ਪਿਛਲੇ ਸਾਲ ਸੰਸਥਾਂ ਵਿਚ ਸੁਰੂ ਕੀਤਾ ਸੀ ਉਸ ਦੇ ਤਹਿਤ ਮਲਟੀਮੀਡੀਆਂ ਅਤੇ ਐਨੀਮੈਸ਼ਨ ਦੇ ਸਾਰੇ ਵਿਦਿਆਰਥੀਆਂ ਨੂੰ ਕੋਰਸ ਪੂਰਾ ਕਰਨ ੳਪਰੰਤ ਰੋਜਗਾਰ ਦੇਣ ਦਾ ਵਾਦਾ ਕੀਤਾ ਗਿਆ ਸੀ । ਜਿਸ ਦੇ ਨਿਯੁਕਤੀ ਪੱਤਰ ਦੇਣ ਲਈ ਅੱਜ ਸ: ਕੁਲਤਾਰ ਸਿੰਘ ਬਰਾੜ ਜੀ ਨੇ ਵਿਸ਼ੇਸ਼ ਤੋਰ ਤੇ ਸਾਡੇ ਸੱਦੇ ਤੇ ਇਸ ਸਮਾਗਮ ਵਿਚ ਸਿਰਕਤ ਕੀਤੀ ਹੈ। ਅੰਤ ਵਿਚ ਸੰਸਥਾਂ ਦੇ ਡਾਇਰੈਕਟਰ ਅਕੈਡਮਿਕ ਮੈਡਮ ਦੇਵ ਇੱਛਾ ਮੋ1ਗਾ ਨੇ ਸਾਰਿਆਂ ਦਾ ਧੰਨਵਾਦ ਕੀਤਾ ।ਇਸ ਮੋਕੇ ਸੰਸਥਾ ਦੇ ਡਾਇਰੈਕਟਰ ਸ: ਗੁਰਪ੍ਰੀਤ ਸਿੰਘ ਢਿਲੋ, ਟਰਾਂਸਪੋਰਟ ਡਾਇਰੈਕਟਰ ਯਾਦਵਿੰਦਰ ਸਿੰਘ ਕੁਆਡੀਨੇਟਰ ਮੈਡਮ ਨਵਤੀਤ ਰਾਣਾ ਅਤੇ ਹੈਡ ਸੁਪਰਡੈ1ਟ ਬਰਜਿੰਦਰ ਸਿੰਘ ਛੰਟੀ ਵੀ ਮੋਜੂਦ ਸਨ ।


Post a Comment