ਬੱਧਨੀ ਕਲਾਂ 1 ਦਸੰਬਰ ( ਚਮਕੌਰ ਲੋਪੋਂ ) ਪੰਜਾਬ ਵਿਚ ਅਗਲੇ ਕੁੱਝ ਮਹੀਨਿਆਂ ਤੱਕ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਖ਼ੇਤਰ ਦੀਆਂ ਸੱਥਾਂ ਦਾ ਮਾਹੌਲ ਸਰਦੀ ਦੇ ਸੀਜ਼ਨ ਦੌਰਾਨ ਵੀ ਗਰਮਾਉਣ ਲੱਗਾ ਹੈ। ਪੰਚਾਇਤੀ ਚੋਣਾਂ ਲੜਨ ਦੇ ਦਾਅਵੇਦਾਰਾਂ ਨੇ ਜਿੱਥੇ ਅੰਦਰਖਾਤੇ ਜੋੜ-ਤੋੜ ਕਰਨੇ ਸ਼ੁਰੂ ਕਰ ਦਿੱਤੇ ਹਨ ਉੱਥੇ ਉਨ•ਾਂ ਵੱਲੋਂ ਲੋਕਾਂ ਨਾਲ ਰਾਬਤਾ ਵਧਾਉਣ ਲਈ ਵਿਆਹ ਅਤੇ ਹੋਰ ਸਮਾਗਮਾਂ ਵਿਚ ਸਿਰਕਤ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋਂ ਇਸ ਦਾ ਅਗਾਮੀ ਪੰਚਾਇਤੀ ਚੋਣਾਂ ਵਿਚ ਲਾਹਾ ਲਿਆ ਜਾ ਸਕੇ।
ਦੱਸਣਯੋਗ ਹੈ ਕਿ ਇਸ ਵਾਰ ਸ਼ਹਿਰਾਂ ਦੀ ਤਰ•ਾਂ ਪਿੰਡਾਂ ਵਿਚ ਪੰਚਾਇਤੀ ਚੋਣਾਂ ਵਾਰਡ ਬਣਾ ਕੇ ਕਰਵਾਉਣ ਦੇ ਸਰਕਾਰ ਦੇ ਹੋਏ ਐਲਾਨ ਨਾਲ ਪੰਚ ਬਨਣ ਦੇ ਚਾਹਵਾਨਾਂ ਨੂੰ ਕੁੱਝ ਰਾਹਤ ਮਿਲੀ ਹੈ ਕਿਉਂਕਿ ਉਨ•ਾਂ ਨੇ ਸਿਰਫ਼ ਆਪਣੇ ਖ਼ੇਤਰ ਦੇ ਲੋਕਾਂ ਨਾਲ ਮੇਲ ਜੋਲ ਵਧਾਉਣਾ ਹੈ ਜਦੋਂਕਿ ਪਹਿਲਾਂ ਉਨ•ਾਂ ਨੂੰ ਸਾਰੇ ਪਿੰਡ ਦੇ ਲੋਕਾਂ ਤੋਂ ਵੋਟਾਂ ਮੰਗਣ ਲਈ ’ ਮਿੰਨਤ-ਤਰਲਾ’ ਕਰਨਾ ਪੈਂਦਾ ਸੀ। ਪਰ ਸਰਪੰਚਾਂ ਦੀ ਚੋਣ ਇਸ ਵਾਰ ਸਿੱਧੀ ਹੋਣ ਕਾਰਨ ਸਰਪੰਚ ਬਨਣ ਦੇ ਸੁਪਨੇ ਦੇਖਣ ਵਾਲੇ ਲੀਡਰਾਂ ਨੂੰ ਸਾਰੇ ਵਾਰਡਾਂ ਦੇ ਲੋਕਾਂ ਨਾਲ ਸਾਂਝ ਵਧਾਉਣੀ ਪਵੇਗੀ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ•ਾ ਪ੍ਰਸ਼ਾਸਨ ਵੱਲੋਂ ਬਣਾਈ ਜਾਂ ਰਹੀ ਵਾਰਡਬੰਦੀ ਨੂੰ ਪਿੰਡਾਂ ਦੀ ਆਬਾਦੀ ਦੇ ਅਨੁਸਾਰ ਬਰਾਬਰ ਵੰਡਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਅਨੁਸਾਰ ਇੱਕ ਪਿੰਡ ਵਿਚ ਘੱਟੋ-ਘੱਟ 5 ਅਤੇ ਵੱਡੇ ਪਿੰਡ ਵਿਚ 13 ਵਾਰਡ ਬਨਾਉਣ ਦੀ ਯੋਜਨਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਾਰਡਬੰਦੀ ਦਾ ਕੰਮ ਨੇਪਰੇ ਚਾੜ•ਨ ਕਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋਂ ਇਸ ਕੰਮ ਨੂੰ ਸਮੇਂ-ਸਿਰ ਮਕੁੰਮਲ ਕੀਤਾ ਜਾ ਸਕੇ।
ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੀਆਂ ਪੰਚਾਇਤੀ ਚੋਣਾਂ ਵਿਚ ਪੰਚਾਂ ਰਾਹੀਂ ਸਰਪੰਚਾਂ ਦੀ ਚੋਣ ਕਰਵਾਈ ਸੀ ਪਰ ਪਿੰਡਾਂ ਵਿਚ ਇਸ ਤਰ•ਾਂ ਕਰਨ ਧੜੇਬੰਦੀ ਵਿਚ ਵਾਧਾ ਹੀ ਨਹੀਂ ਬਲਕਿ ਬਹੁਤੇ ਪਿੰਡਾਂ ਵਿਚ ਪੰਚਾਂ ਵੱਲੋਂ ਬੇਭਰੋਸਗੀ ਮਤਾ ਪਾਸ ਕਰਕੇ ਪਿੰਡਾਂ ਵਿਚ ਪ੍ਰਬੰਧਕ ਵੀ ਲਗਾ ਲਏ ਸਨ ਇਸ ਕਾਰਨ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਖੜੋਤ ਆਂ ਗਈ ਸੀ ਇਸ ਲਈ ਇਸ ਵਾਰ ਪੰਚਾਇਤ ਵਿਭਾਗ ਨੇ ਸਰਪੰਚਾਂ ਦੀ ਸਿੱਧੀ ਚੋਣ ਕਰਵਾਈ ਜਾਂ ਰਹੀ ਹੈ।
ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਇਸ ਇਲਾਕੇ ਦੇ ਪਿੰਡਾਂ ਵਿਚ ਕਈ ਥਾਈ ਸਰਪੰਚੀ ਦਾ ਮੁਕਾਬਲਾ ਸੱਤਾਧਾਰੀ ਅਕਾਲੀ ਸਰਕਾਰ ਦੇ ਹੀ ਧੜਿਆਂ ਵਿਚ ਹੋਣ ਦੀ ਸੰਭਾਵਨਾ ਕਿਉਂਕਿ ਅਕਾਲੀ ਧੜਿਆਂ ਦੀ ਆਪਸੀ ਵਿਰੋਧਤਾ ਕਿਸੇ ਤੋਂ ਵੀ ਛੁਪੀ ਨਹੀਂ ਹੈ।

Post a Comment