ਬੱਧਨੀ ਕਲਾਂ 1 ਦਸੰਬਰ ( ਚਮਕੌਰ ਲੋਪੋਂ )Êਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਸਕੂਲ ਸਿੱਖਿਆ ਕਾਹਨ ਸਿੰਘ ਪੰਨੂੰ ਨੇ ਸਰਕਾਰੀ ਸਕੂਲਾਂ ਵਿਚ ਆਧਿਆਪਕਾਂ ਦੀ ਹਾਜ਼ਰੀ ਨੂੰ ਯਕੀਨੀ ਬਨਾਉਣ ਲਈ ਉਨ•ਾਂ ਆਧਿਆਪਕਾਂ ਵਿਰੁੱਧ ਕਾਰਵਾਈ ਕਰਨ ਫੈਸਲਾ ਕੀਤਾ ਹੈ ਕਿ ਜਿਹੜੇ ਪਿਛਲੇ ¦ਮੇਂ ਸਮੇਂ ਤੋਂ ਨੌਕਰੀ ਤੋਂ ਗੈਰਹਾਜ਼ਰ ਚਲੇ ਆਂ ਰਹੇ ਹਨ। ਇਨ•ਾਂ ਵਿਚ ਬਹੁਤੇ ਆਧਿਆਪਕ ਉਹ ਵੀ ਹਨ ਜਿਨ•ਾਂ ਨੇ ਵਿਦੇਸ਼ਾਂ ਵਿਚ ਭਾਵੇਂ ਪੱਕੇ ਤੌਰ ’ਤੇ ਰਹਿਣ ਦਾ ਮਨ ਤਾਂ ਬਣਾ ਲਿਆ ਹੈ ਪਰ ਹਾਲੇ ਤੱਕ ਨੌਕਰੀ ਤੋਂ ਅਸਤੀਫ਼ਾ ਨਹੀਂ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਡਾਇਰੈਕਟਰ ਸਕੂਲ ਸਿੱਖਿਆ ਨੇ ਰਾਜ ਦੇ ਜ਼ਿਲ•ਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਭੇਜ ਕੇ ਹਦਾਇਤ ਕੀਤੀ ਹੈ ਕਿ ¦ਮੇਂ ਸਮੇਂ ਤੋਂ ਗੈਰਹਾਜ਼ਰ ਰਹਿਣ ਵਾਲੇ ਆਧਿਆਪਕਾਂ ਦੀ ਸੂਚੀ ਬਣਾ ਕੇ ਸਿੱਖਿਆ ਵਿਭਾਗ ਨੂੰ 15 ਦਿਨਾਂ ਵਿਚ ਭੇਜੀ ਜਾਵੇ ਤਾਂ ਜੋਂ ਅਨੁਸ਼ਾਸਨ ਭੰਗ ਕਰਨ ਵਾਲੇ ਇਨ•ਾਂ ਆਧਿਆਪਕਾਂ ਵਿਰੁੱਧ ਵਿਭਾਗੀ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਜਾ ਸਕੇ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਖ਼ੇਤਰ ਦੇ ਸਰਕਾਰੀ ਸਕੂਲਾਂ ਨਾਲ ਸਬੰਧਿਤ ਕੁੱਝ ਆਧਿਆਪਕ ਅਜਿਹੇ ਵੀ ਹਨ ਜਿਨ•ਾਂ ਨੇ ਬਿਨ•ਾਂ ਸਿੱਖਿਆ ਵਿਭਾਗ ਨੂੰ ਸੂਚਿਤ ਕੀਤੇ ਹੀ ਵਿਦੇਸ਼ਾਂ ਦੀ ਸੈਰ ਕੀਤੀ ਹੈ ਅਤੇ ਵਿਭਾਗ ਵੱਲੋਂ ਨੌਕਰੀ ਤੋਂ ਗੈਰਹਾਜ਼ਰ ਰਹਿਣ ਦਾ ਕਾਰਨ ਪੁੱਛੇ ਜਾਣ ਸਬੰਧੀ ਕਈ ਵਾਰ ਭੇਜੇ ਗਏ ਨੋਟਿਸਾਂ ਦਾ ਜਵਾਬ ਦੇਣਾ ਵੀ ਜਰੂਰੀ ਨਹੀਂ ਸਮਝਿਆਂ ਇੱਥੇ ਹੀ ਬੱਸ ਨਹੀ ਕੁੱਝ ਆਧਿਆਪਕਾਂ ਨੇ ਆਪਣੇ ਸਿਆਸੀ ਅਸਰ ਰਸੂਖ ਰਾਹੀਂ ਦੁਬਾਰਾ ਨੌਕਰੀ ਵੀ ਹਾਸਿਲ ਕਰ ਲਈ ਹੈ। ਆਧਿਆਪਕਾਂ ਦੇ ਗੈਰਹਾਜ਼ਰ ਰਹਿਣ ਕਾਰਨ ਜਿੱਥੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ•ਾਈ ਦਾ ਨੁਕਸਾਨ ਹੁੰਦਾ ਹੈ ਉੱਥੇ ਇਹ ਆਧਿਆਪਕ ਸਰਕਾਰੀ ਖ਼ਜਾਨੇ ਨੂੰ ਚੂਨਾ ਵੀ ਲਗਾਉਂਦੇ ਹਨ।
ਇਸ ਸਬੰਧੀ ਜ਼ਿਲ•ਾ ਸਿੱਖਿਆ ਅਫ਼ਸਰ ਪ੍ਰੀਤਮ ਸਿੰਘ ਧਾਲੀਵਾਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜ਼ਿਲ•ੇ ਭਰ ਦੇ ਗੈਰਹਾਜ਼ਰ ਰਹਿਣ ਵਾਲੇ ਆਧਿਆਪਕਾਂ ਨੂੰ ਨੋਟਿਸ ਪਹਿਲਾਂ ਹੀ ਭੇਜੇ ਜਾਂ ਚੁੱਕੇ ਹਨ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਜਿਹੜੇ ਆਧਿਆਪਕ ਫਿਰ ਵੀ ਹਾਜ਼ਰੀ ਸਬੰਧੀ ਵਿਭਾਗ ਨਾਲ ਸੰਪਰਕ ਨਹੀਂ ਕਰਦੇ ਉਨ•ਾਂ ਦੀਆਂ ਸੂਚੀਆਂ ਬਣਾ ਕੇ ਸਿੱਖਿਆ ਵਿਭਾਗ ਨੂੰ ਭੇਜੀਆਂ ਜਾਂ ਰਹੀਆਂ ਹਨ ਤਾਂ ਜੋਂ ਕਾਰਵਾਈ ਕੀਤੀ ਜਾਂ ਸਕੇ।

Post a Comment