ਨਾਭਾ, 24 ਦਸੰਬਰ (ਜਸਬੀਰ ਸਿੰਘ ਸੇਠੀ)-ਜਿਸ ਤਰ੍ਹਾਂ ਪੰਜਾਬ ਸਰਕਾਰ ਪੰਚਾਇਤ ਦੀਆਂ ਸ਼ਾਮਲਾਤ ਜਮੀਨਾਂ ਤੋਂ ਕਬਜੇ ਛੁਡਵਾਕੇ ਪੰਚਾਇਤ ਮਹਿਕਮੇ ਰਾਹੀਂ ਠੇਕੇ ਤੇ ਦੇ ਰਹੀ ਹੈ, ਇਸੇ ਤਰ੍ਹਾਂ ਹੀ ਵਕਫ ਬੋਰਡ ਦੀਆਂ ਜਮੀਨਾਂ ਨੂੰ ਸ਼ਾਮਲਾਤ ਜਮੀਨਾਂ ਵਾਂਗ ਖਾਲੀ ਕਰਵਾਇਆ ਜਾਵੇ ਅਤੇ ਠੇਕੇ ਤੇ ਚੜ੍ਹਵਾਕੇ 10ਪ੍ਰਤੀਸ਼ਤ ਹਿੱਸਾ ਰੱਖਕੇ 90ਪ੍ਰਤੀਸ਼ਤ ਪੈਸੇ ਸਬੰਧਤ ਜਮੀਨਾਂ ਦੀਆਂ ਕਮੇਟੀਆਂ ਨੂੰ ਦਿੱਤੇ ਜਾਣ ਤਾਂ ਕਿ ਮੁਸਲਮ ਭਾਈਚਾਰੇ ਨਾਲ ਸਬੰਧਤ ਕਬਰ ਸਥਾਨ ਅਤੇ ਹੋਰ ਸਥਾਨਾਂ ਉ¤ਪਰ ਇਹ ਪੈਸੇ ਸਹੀ ਤਰੀਕੇ ਨਾਲ ਖਰਚ ਕੀਤੇ ਜਾ ਸਕਣ। ਉਨ੍ਹਾਂ ਨੇ ਇਹ ਸ਼ਬਦ ਅੱਜ ਨਾਭਾ ਵਿਖੇ ਅਲੌਹਰਾਂ ਗੇਟ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮੁਹੰਮਦ ਹਨੀਫ ਜਨਰਲ ਸਕੱਤਰ ਪੰਜਾਬ ਮੁਸਲਮ ਵੈਲਫੇਅਰ ਕੌਂਸਲ ਨੇ ਕਹੇ। ਉਨ੍ਹਾਂ ਨੇ ਕਿਹਾ ਕਿ ਮਾਨਯੋਗ ਸ. ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਵਿਚ ਜਿਸ ਤਰ੍ਹਾਂ ਵਿਕਾਸ ਹੋ ਰਿਹਾ ਹੈ ਲੱਗਦਾ ਹੈ ਕਿ ਆਉਣ ਵਾਲੇ 25 ਸਾਲ ਕਾਂਗਰਸ ਦੇ ਪੈਰ ਪੰਜਾਬ ਵਿੱਚ ਨਹੀਂ ਲੱਗਣਗੇ। ਜਿਸ ਤਰ੍ਹਾਂ ਪੰਜਾਬ ਸਰਕਾਰ ਹੋਰਨਾਂ ਵਰਗਾਂ ਲਈ ਸਹੂਲਤਾਂ ਦੇ ਰਹੀ ਹੈ ਉਸ ਤਰ੍ਹਾਂ ਹੀ ਮੁਸਲਮਾਨ ਭਾਈਚਾਰੇ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਹੋਏ ਲੋਕਾਂ ਨੂੰ ਹੀ ਸਰਕਾਰ ਨਾਲ ਸਬੰਧਤ ਅਦਾਰਿਆਂ ਵਿਚ ਨੁਮਾਇਦਗੀ ਦਿੱਤੀ ਜਾਵੇ। ਇਸ ਸਮੇਂ ਉਨ੍ਰਾਂ ਨਾਲ ਹੋਰਨਾਂ ਤੋਂ ਇਲਾਵਾ ਮੁਹੰਮਦ ਸਲੀਮ ਜਨਰਲ ਸਕੱਤਰ ਯੂਥ ਅਕਾਲੀ ਦਲ ਜਿਲ੍ਹਾ ਪਟਿਆਲਾ, ਰਮਜਾਨ ਮੁਹੰਮਦ ਠੇਕੇਦਾਰ ਆਦਿ ਹਾਜਰ ਸਨ।

Post a Comment