ਹੁਸ਼ਿਆਰਪੁਰ, 24 ਦਸੰਬਰ (ਨਛਤਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਗੁਰਦੁਆਰਾ ਸਿੰਘ ਸਭਾ ਜਹਾਨ ਖੇਲਾਂ ਵਲੋਂ ਮਾਊਂਟਵਿਊ ਕਨਸੈਂਟ ਸਕੂਲ ਜਹਾਨਖੇਲਾਂ ਦੇ ਬੱਚਿਆਂ ਨੂੰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਸਾਕੇ ਸੰਬੰਧੀ ਧਾਰਮਿਕ ਫਿਲਮ ਦਿਖਾਈ ਗਈ। ਜਿਉਂ ਹੀ ਗੁਰਦੁਆਰਾ ਸਾਹਿਬ ’ਚ ਸ਼ਹੀਦੀ ਸਾਕੇ ਸੰਬੰਧੀ ਧਾਰਮਿਕ ਫਿਲਮ ਸ਼ੁਰੂ ਹੋਈ ਤਾਂ ਸਾਰੇ ਹੀ ਬੱਚਿਆਂ ਦੀ ਅੱਖਾਂ ਨਮ ਹੋ ਗਈਆਂ ਕਿ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਹਰਦੇਵ ਸਿੰਘ ਕੌਂਸਲ ਨੇ ਬੱਚਿਆਂ ਨੂੰ ਸ਼ਹੀਦਾਂ ਦੀ ਸਹਾਦਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਵਲੋਂ ਦਰਸਾਏ ਹੋਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਸਟੱਡੀ ਸਰਕਲ , ਗੁਰਦੁਆਰਾ ਸਿੰਘ ਸਭਾ ਕਮੇਟੀ ਦੇ ਪ੍ਰਧਾਨ ਮੰਗਲ ਸਿੰਘ ਅਤੇ ਕੁਲਦੀਪ ਸਿੰਘ ਹੈ¤ਡ ਗ੍ਰੰਥੀ ਵਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬੱਚਿਆਂ ਲਈ ਦੁੱਧ ਦਾ ¦ਗਰ ਵੀ ਲਗਾਇਆ ਗਿਆ। ਇਸ ਸਮਾਗਮ ਦੌਰਾਨ ਸਕੂਲ ਦੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ, ਪਿੰ੍ਰ. ਮਮਤਾ ਮੱਲੀ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Post a Comment