ਬਠਿੰਡਾ, 24 ਦਸੰਬਰ (ਕਿਰਪਾਲ ਸਿੰਘ): ਇੰਡਿਆ ਅਵੇਰਨੈੱਸ ਦੇ ਸਾਬਕਾ ਮੁੱਖ ਸੰਪਾਦਕ ਸ: ਸਰਬਜੀਤ ਸਿੰਘ ਨੂੰ ਬੀਤੇ ਦਿਨ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੀ ਮਾਤਾ ਕੁਲਦੀਪ ਕੌਰ ਜੀ ਦਾ ਦਿਹਾਂਤ ਹੋ ਗਿਆ। ਮਾਤਾ ਕੁਲਦੀਪ ਕੌਰ ਜੀ ੭੦ ਵਰਿਆਂ ਦੇ ਸਨ ਤੇ ਕਾਫੀ ਸਮੇਂ ਤੋਂ ਸ਼ੂਗਰ ਦੀ ਬੀਮਾਰੀ ਦੇ ਮਰੀਜ ਸਨ। ਸ਼ੂਗਰ ਕਾਰਣ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਵਧਣਾ ਸ਼ੁਰੂ ਹੋ ਗਿਆ ਜਿਸ ਕਾਰਣ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਦੇ ਗੁਰਦੇ ਖਰਾਬ ਹੋ ਗਏ। ਇਨ੍ਹਾਂ ਬੀਮਾਰੀਆਂ ਦੇ ਚਲਦੇ ਉਨ੍ਹਾਂ ਨੂੰ ਬੀਤੇ ਦਿਨ ਹਾਰਟ ਅਟੈਕ ਹੋ ਗਿਆ ਜੋ ਕਿ ਉਨ੍ਹਾਂ ਦੀ ਮੌਤ ਦਾ ਕਾਰਣ ਹੋ ਨਿਬੜਿਆ। ਉਹ ਆਪਣੇ ਪਿੱਛੇ ਚਾਰ ਪੁੱਤਰ ਤੇ ਪੋਤਰੇ ਪੋਤਰੀਆਂ ਛੱਡ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਅੱਜ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਯਾਦ ਵਿੱਚ ਪ੍ਰਵਾਰ ਵੱਲੋਂ ਅੰਤਮ ਅਰਦਾਸ ਗੁਰਦੁਆਰਾ ਵਿਸ਼ਨੂੰ ਗਾਰਡਨ (ਬਾਪੂ ਦਾ ਗੁਰਦੁਆਰਾ) ਨਵੀਂ ਦਿੱਲੀ ਵਿਖੇ ੩੦ ਦਸੰਬਰ ਦਿਨ ਐਤਵਾਰ ਨੂੰ ਦੁਪਹਿਰ ੧ ਤੋਂ ੨ ਵਜੇ ਤੱਕ ਕੀਤੀ ਜਾਵੇਗੀ।

Post a Comment