ਭੀਖੀ,16 ਦਸੰਬਰ (ਬਹਾਦਰ ਖਾਨ )-ਉਭਰਦੇ ਸੂਫੀ ਤੇ ਪੰਜਾਬੀ ਲੋਕ ਗਾਇਕ ਅੰਮ੍ਰਿਤ ਸਿੰਘ ਹੈਰੀ 18 ਦਸੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਈਟੀਸੀ ਪੰਜਾਬੀ ਤੇ ਪ੍ਰਸਾਰਿਤ ਹੋਣ ਵਾਲੇ ਚਰਚਿਤ ਪ੍ਰੋਗਰਾਮ ਸੁਰਾਂ ਦੇ ਵਾਰਿਸ ਵਿੱਚ ਆਪਣੀ ਸੂਫੀਆਨਾ ਗਾਇਕੀ ਦੇ ਰੰਗ ਬਿਖੇਰਨਗੇ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੰਮ੍ਰਿਤ ਸਿੰਘ ਹੈਰੀ ਨੇ ਦੱਸਿਆ ਕਿ ਛੋਟੀ ਉਮਰ ਦੋਰਾਨ ਹੀ ਸਟੇਜ ਤੇ ਰੰਗ ਮੰਚ ਨਾਲ ਜੁੜਨ ਦੋਰਾਨ ਉਸਤਾਦ ਬਰਕਤ ਸਿੱਧੂ ਅਤੇ ਸੁਰਿੰਦਰ ਸਿੱਧੂ ਤੋਂ ਤਾਲੀਮ ਲੈ ਕੇ ਆਪਣੀ ਗਾਇਕੀ ਦੀ ਸੁਰੂਆਤ ਕੀਤੀ ਹੈ।ਉਂਨਾ ਦੱਸਿਆ ਕਿ ਯਾਰ ਪ੍ਰਦੇਸੀ ਫਿਲਮ ਦਾ ਗੀਤ ਠਕੇਨੈਡਾੂ ਵੀ ਉਂਨਾ ਦੁਆਰਾ ਗਾਇਆ ਗਿਆ ਹੈ ਅਤੇ ਅੱਜ ਕੱਲ ਉਹ ਲਾਈਵ ਸ਼ੋਅ ਦੇ ਨਾਲ ਨਾਲ ਆਰਟ ਆਫ ਫਿਲਮ ਮੇਕਿੰਗ ਕਾਲਜ ਵਿਖੇ ਟਰੇਨਿੰਗ ਦੇ ਰਹੇ ਹਨ।

Post a Comment