ਦੇਸ਼ੀ ਕੁਸਤੀ ਨੂੰ ਪ੍ਰਫੁਲਿਤ ਕਰਨ ਲਈ ਤਿੰਨ ਦੇਸ਼ਾਂ ਦੇ ਕੁਸਤੀ ਟੂਰਨਾਮੈਂਟ ਦਾ ਐਲਾਣ
ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਕੀਤਾ ਜਾਵੇਗਾ ਉਤਸਾਹਿਤ
ਦੋਦਾ (ਸ੍ਰੀ ਮੁਕਤਸਰ ਸਾਹਿਬ), 5 ਦਸੰਬਰ: ( )ਪੰਜਾਬ ਸਰਕਾਰ ਕਬੱਡੀ ਨੂੰ ਹੋਰ ਬੁੰਲਦ ਕਰਨ ਲਈ ਜਲਦ ਹੀ ਮੁੱਖ ਮੰਤਰੀ ਕਬੱਡੀ ਕੱਪ ਕਰਵਾਏਗੀ ਜਿਸ ਵਿਚ ਪੰਜਾਬ ਪੁਲਿਸ ਅਤੇ ਸਿਵਲ ਅਧਿਕਾਰੀਆਂ ਵਿਚਕਾਰ ਕਬੱਡੀ ਦੇ ਮੁਕਾਬਲੇ ਹੋਣਗੇ। ਇਹ ਐਲਾਣ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇੱਥੇ ਵਿਸਵ ਕਬੱਡੀ ਕੱਪ ਦੇ ਮੈਚਾਂ ਦੌਰਾਨ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਸ: ਬਾਦਲ ਨੇ ਕਿਹਾ ਕਿ ਕਬੱਡੀ ਨੂੰ ਘਰ ਘਰ ਤੱਕ ਪਹੁੰਚਾਉਣ ਅਤੇ ਪੰਜਾਬੀਆਂ ਦੀ ਇਸ ਮਾਂ ਖੇਡ ਨੂੰ ਖੇਡਣ ਦੀ ਚੇਟਕ ਲਗਾਉਣ ਲਈ ਮੁੱਖ ਮੰਤਰੀ ਕਬੱਡੀ ਕੱਪ ਦਾ ਆਯੋਜਨ ਮਾਰਚ 2013 ਤੋਂ ਪਹਿਲਾਂ ਕੀਤਾ ਜਾਵੇਗਾ ਅਤੇ ਇਸ ਵਿਚ ਪਹਿਲਾਂ ਜੋਨ ਪੱਧਰ ਤੇ ਮੈਚ ਹੋਣਗੇ ਜਿਸ ਵਿਚ ਪੁਲਿਸ ਦੀ ਟੀਮ ਦੇ ਕਪਤਾਨ ਆਈ.ਜੀ. ਪੱਧਰ ਦੇ ਅਧਿਕਾਰੀ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਡਵੀਜਨਲ ਕਮਿਸ਼ਨਰ ਕਪਤਾਨੀ ਕਰਣਗੇ। ਜਦ ਕਿ ਪੰਜਾਬ ਪੱਧਰੀ ਮੁਕਾਬਲੇ ਵਿਚ ਡੀ.ਜੀ.ਪੀ. ਪੰਜਾਬ ਪੁਲਿਸ ਵਿਭਾਗ ਵੱਲੋਂ ਅਤੇ ਪ੍ਰਮੱਖ ਸਕੱਤਰ ਪੰਜਾਬ ਸਰਕਾਰ ਸਿਵਲ ਵਿਭਾਗ ਵੱਲੋਂ ਟੀਮ ਦੀ ਕਪਤਾਨੀ ਕਰਣਗੇ। ਉਨ•ਾਂ ਕਿਹਾ ਕਿ ਕਬੱਡੀ ਕੱਪ ਕਰਵਾਉਣ ਦੇ ਸਰਕਾਰ ਦੇ ਫੈਸਲੇ ਨਾਲ ਲੋਕਾਂ ਦੇ ਕਬੱਡੀ ਪ੍ਰਤੀ ਨਜ਼ਰੀਏ ਵਿਚ ਭਾਰੀ ਬਦਲਾਅ ਆਇਆ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਕਬੱਡੀ ਨੂੰ ਹਰਮਨਪਿਆਰਾ ਕਰਕੇ ਇਸ ਨੂੰ ਉਲਪਿੰਕ ਵਿਚ ਦਰਜਾ ਦਿਵਾਉਣਾ ਹੈ। ਉਨ•ਾਂ ਕਿਹਾ ਕਿ ਕਬੱਡੀ ਵਿਸਵ ਕੱਪ ਰਾਹੀਂ ਪੰਜਾਬ ਦੀ ਜਵਾਨੀ ਨੂੰ ਸਹੀ ਸੇਧ ਮਿਲ ਰਹੀ ਹੈ ਅਤੇ ਖੇਡਾਂ ਪ੍ਰਤੀ ਨੌਜਵਾਨਾਂ ਵਿਚ ਲਗਾਵ ਵੱਧ ਰਿਹਾ ਹੈ। ਉੱਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਕਬੱਡੀ ਦੇ ਨਾਲ ਪੰਜਾਬ ਦੀਆਂ ਦੂਸਰੀਆਂ ਪੇਂਡੂ ਅਤੇ ਰਵਾਇਤੀ ਖੇਡਾਂ ਨੂੰ ਉਤਸਾਹ ਕਰਨ ਲਈ ਵਿਸੇਸ਼ ਉਪਰਾਲੇ ਆਰੰਭਣ ਜਾ ਰਹੀ ਹੈ। ਉਨ•ਾਂ ਕਿਹਾ ਕਿ ਅੱਜ ਰਵਾਇਤੀ ਖੇਡਾਂ ਦੀ ਮੁੜ ਸੁਰਜੀਤੀ ਕੀਤੇ ਜਾਣ ਦੀ ਲੋੜ ਹੈ। ਉਨ•ਾਂ ਐਲਾਣ ਕੀਤਾ ਕਿ ਦੇਸੀ ਕੁਸਤੀ ਅੱਜ ਵੀ ਚੜਦੇ ਅਤੇ ਲਹਿੰਦੇ ਪੰਜਾਬ ਅਤੇ ਇਰਾਨ ਵਿਚ ਖੇਡੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਇਸੇ ਦੇਸੀ ਕੁਸਤੀ ਨੂੰ ਹੋਰ ਪ੍ਰਫੁਲਿਤ ਕਰਨ ਲਈ ਭਾਰਤ, ਪਾਕਿਸਤਾਨ ਅਤੇ ਇਰਾਨ ਦੇਸ਼ਾਂ ਵਿਚਕਾਰ ਇਕ ਕੁਸਤੀ ਟੂਰਨਾਮੈਂਟ ਕਰਵਾਉਣ ਦਾ ਐਲਾਣ ਕਰਦਿਆਂ ਉਨ•ਾਂ ਨੇ ਕਿਹਾ ਕਿ ਇਸ ਸਬੰਧੀ ਉਨ•ਾਂ ਨੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਰਾਬਤਾ ਕੀਤਾ ਹੈ ਅਤੇ ਉਨ•ਾਂ ਨੇ ਵੀ ਅਜਿਹੇ ਆਯੋਜਨ ਦੀ ਸਹਿਮਤੀ ਦਿੱਤੀ ਹੈ। ਇਸੇ ਤਰਾਂ ਰੱਸਾਕਸੀ ਨੂੰ ਵੀ ਹੁਲਾਰਾ ਦੇਣ ਲਈ ਰੱਸਾਕਸੀ ਦੇ ਵੀ ਮੁਕਾਬਲੇ ਕਰਵਾਏ ਜਾਣ ਦਾ ਐਲਾਣ ਕਰਦਿਆਂ ਸ: ਬਾਦਲ ਨੇ ਕਿਹਾ ਕਿ ਕੌਮੀ ਖੇਡ ਹਾਕੀ ਵਿਚ ਵੀ ਦੇਸ਼ ਦਾ ਗੌਰਵਸ਼ਾਲੀ ਇਤਿਹਾਸ ਦੁਹਰਾਉਨ ਲਈ ਅਗਲੇ ਦੋ ਸਾਲਾਂ ਦੌਰਾਨ ਪੰਜਾਬ ਸਰਕਾਰ ਵਿਸੇਸ਼ ਉਪਰਾਲੇ ਕਰੇਗੀ।ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਸੀ ਜੋ ਸੁਪਨਾ ਲੈ ਕੇ ਚੱਲੇ ਸੀ ਉਹ ਅੱਜ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਇਹ ਪੰਜਾਬ, ਹਰਿਆਣਾ ਅਤੇ ਪਾਕਿਸਤਾਨੀ ਪੰਜਾਬ ਦੇ ਥੌੜੇ ਜਿਹੇ ਭੁਗੌਲਿਕ ਖੇਤਰ ਵਿਚ ਖੇਡੀ ਜਾਣ ਵਾਲੀ ਕਬੱਡੀ ਦੇ ਵਿਸ਼ਵ ਬੁ¦ਦੀਆਂ ਵੱਲ ਜਾਣ ਦਾ ਹੀ ਪ੍ਰਤੀਕ ਹੈ ਕਿ ਅੱਜ ਦੁਨੀਆਂ ਦੇ 18 ਮੁਲਕਾਂ ਦੀਆਂ ਟੀਮਾਂ ਤੀਸਰੇ ਵਿਸ਼ਵ ਕਬੱਡੀ ਕੱਪ ਵਿਚ ਸ਼ਿਰਕਤ ਕਰਨ ਲਈ ਪੁੱਜੀਆਂ ਹਨ। ਉਨ•ਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਓਲਪਿੰਕ ਖੇਡਾਂ ਵਿਚ ਆਪਣਾ ਸਥਾਨ ਬਣਾਉਣ ਵਿਚ ਸਫਲ ਹੋਵੇਗੀ। ਉਨ•ਾਂ ਕਿਹਾ ਕਿ ਵਿਸਵ ਕਬੱਡੀ ਕੱਪ ਦੇ ਆਯੋਜਨ ਕੀਤੇ ਜਾਣ ਨਾਲ ਕਬੱਡੀ ਦੀ ਮਕਬੂਲੀਅਤ ਵਿਚ ਢੇਰ ਵਾਧਾ ਹੋਇਆ ਹੈ ਅਤੇ ਦੁਨੀਆਂ ਭਰ ਦੇ ਮੁਲਕਾਂ ਵਿਚ ਲੋਕ ਵਿਸਵ ਕਬੱਡੀ ਕੱਪ ਦੇ ਮੈਚਾਂ ਦਾ ਸਿੱਧਾ ਪ੍ਰਸਾਰਨ ਵੇਖ ਰਹੇ ਹਨ।

Post a Comment