ਫਾਇਰਿੰਗ ਦੋਰਾਨ ਕਰਿਆਨਾ ਵਪਾਰੀ ਗੰਭੀਰ ਜਖਮੀ
Monday, December 17, 20120 comments
ਭੀਖੀ 17 ਦਸੰਬਰ (ਬਹਾਦਰ ਖਾਨ)- ਸਥਾਨਕ ਸੁਨਾਮ ਰੋਡ ’ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਕਰਿਆਨਾ ਵਪਾਰੀ ’ਤੇ ਫਾਇਰਿੰਗ ਕਰਕੇ ਉਸ ਨੂੰ ਗੰਭੀਰ ਜਖ਼ਮੀ ਕੀਤੇ ਜਾਣ ਦਾ ਸਮਾਚਾਰ ਹੈ।ਭੀਖੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਸੁਨਾਮ ਨਿਵਾਸੀ ਥੋਕ ਕਰਿਆਨਾ ਵਪਾਰੀ ਗੋਬਿੰਦ ਗੋਇਲ ਪੁੱਤਰ ਕ੍ਰਿਸ਼ਨ ਕੁਮਾਰ ਭੀਖੀ ਤੋਂ ਆਪਣਾ ਕੰਮ ਖਤਮ ਕਰਕੇ ਆਪਣੀ ਫੋਰਡ ਫੀਗੋ ਗੱਡੀ ’ਤੇ ਸਵਾਰ ਹੋ ਕਿ ਵਾਪਿਸ ਸੁਨਾਮ ਜਾ ਰਿਹਾ ਸੀ ਕਿ ਸਥਾਨਕ ਦੀਪਾਲੀ ਪੇਲੈਸ ਕੋਲ ਪਹੁੰਚਣ ’ਤੇ ਇੱਕ ਪਿੱਛੋਂ ਆ ਰਹੀ ਗੱਡੀ ’ਚ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਉਸ ਉ¤ਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਵਪਾਰੀ ਨੇ ਜਖਮੀ ਹਾਲਤ ਵਿੱਚ ਗੱਡੀ ਭਜਾਕੇ ਆਪਣੀ ਜਾਨ ਬਚਾਈ। ਇਸ ਫਾਇਰਿੰਗ ਵਿੱਚ ਵਪਾਰੀ ਦੀ ਗੱਡੀ ਦੇ ਸ਼ੀਸੇ ਆਦਿ ਟੁੱਟ ਗਏ। ਭੀਖੀ ਪੁਲਿਸ ਨੇ ਘਟਨਾ ਵਾਲੇ ਸਥਾਨ ਦਾ ਜਾਇਜਾ ਲਿਆ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Post a Comment