ਪ੍ਰਤੀ ਮਹੀਨਾ ਤਨਖਾਹ ਨਾ ਮਿਲਣ ਅਤੇ ਹੋਰ ਮੰਗਾਂ ਨੂੰ ਲੈਕੇ ਯੂਨੀਅਨ ਨੇ ਕੀਤਾ ਫੈਸਲਾ
ਨਾਭਾ 16 ਦਸੰਬਰ (ਜਸਬੀਰ ਸਿੰਘ ਸੇਠੀ) – ਡਿਪੂ ਹੋਲਡਰ ਐਸੋਸੀਏਸ਼ਨ ਨਾਭਾ ਵੱਲੋਂ ਅੱਜ ਇੱਕ ਵਿਸ਼ੇਸ ਮੀਟਿੰਗ ਕਰਦਿਆਂ ਫੈਸਲਾ ਕੀਤਾ ਉਹ ਆਪਣੀਆਂ ਮੰਗਾਂ ਨੂੰ ਲੈਕ ਅਣਮਿੱਥੇ ਸਮੇਂ ਲਈ ਹੜਤਾਲ ਤੇ ਰਹਿਣਗੇ । ਇਸ ਸਬੰਧੀ ਡਿਪੂ ਹੋਲਡਰਾਂ ਨੇ ਪ੍ਰੈਸ ਨੋਟ ਰਾਹੀ ਪੱਤਰਕਾਰਾਂ ਨੂੰ ਦੱਸਿਆ ਕਿ ਮਾਰਚ 2012 ਵਿ¤ਚ ਵੀ ਪੰਜਾਬ ਦੇ ਸਮੂਹ ਡਿਪੂ ਹੋਲਡਰ ਅਣਮਿੱਥੇ ਸਮੇਂ ਲਈ ਹੜਤਾਲ ਤੇ ਸਨ ਪਰ ਪੰਜਾਬ ਸਰਕਾਰ ਵੱਲੋਂ ਯੂਨੀਅਨ ਨੂੰ ਤਿੰਨ ਮਹੀਨੇ ਦੇ ਅੰਦਰ ਅੰਦਰ ਡਿਪੂ ਹੋਲਡਰਾਂ ਨੂੰ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਹੋਰ ਵੀ ਜਾਇਜ ਮੰਗਾਂ ਪੂਰੀਆਂ ਕਰਨ ਦਾ ਭਰੌਸਾ ਦੇਣ ਤੋ ਬਾਅਦ ਯੂਨੀਅਨ ਨੇ ਹੜਤਾਲ ਵਾਪਿਸ ਲੈ ਲਈ ਸੀ ਪਰ ਅੱਜ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਨਾ ਹੀ ਸਰਕਾਰ ਵੱਲੋਂ ਡਿਪੂ ਹੋਲਡਰਾਂ ਦੀ ਕੋਈ ਤਨਖਾਹ ਫਿਕਸ ਕੀਤੀ ਗਈ ਨਾ ਹੀ ਕੋਈ ਹੋਰ ਮੰਗ ਵੱਲ ਧਿਆਨ ਦਿੱਤਾ ਗਿਆ ਜਿਨ•ਾਂ ਨੂੰ ਲੈਕੇ ਉਹ ਦੁਬਾਰਾ ਹੜਤਾਲ ਕਰਨ ਲਈ ਮਜਬੂਰ ਹੋ ਗਏ ਹਾਂ ਉਨ•ਾਂ ਦੱਸਿਆ ਕਿ ਹਰ ਡਿਪੂ ਹੋਲਡਰ ਨੂੰ ਪ੍ਰਤੀ ਮਹੀਨਾ 7000 ਦੇ ਕਰੀਬ ਖਰਚਾ ਆਉਂਦਾ ਹੈ ਜਿਸ ਵਿੱਚ ਦੁਕਾਨ ਦਾ ਕਿਰਾਇਆ, ਬਿਜਲੀ ਦਾ ਬਿੱਲ, ਪ੍ਰਤੀ ਕੁਵਿੰਟਲ 50 ਰੁਪਏ ਲੇਬਰ, ਮਾਲ ਵੰਡਣ ਵਿੱਚ ਆਈ ਕਮੀ ਤੋਂ ਹੋਇਆ ਨੁਕਸਾਨ ਅਤੇ ਹੋਰ ਫੁਟਕਲ ਖਰਚੇ ਹੁੰਦੇ ਹਨ ਜਿਨ•ਾਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਸਰਕਾਰ ਦੀ ਹੈ ਪਰ ਇਨ•ਾਂ ਖਰਚਿਆਂ ਨੂੰ ਡਿਪੂ ਹੋਲਡਰਾਂ ਵੱਲੋਂ ਕੀਤਾ ਜਾਦਾ ਹੈ। ਯੂਨੀਅਨ ਨੇ ਕਿਹਾ ਕਿ ਸਰਕਾਰ ਵੱਲੋਂ ਡਿਪੂ ਹੋਲਡਰਾਂ ਤੋ ਫਰੀ ਕੰਮ ਕਰਵਾਕੇ ਉਨ•ਾਂ ਨਾਲ ਮਜਾਕ ਕਰ ਰਹੀ ਹੈ ਕਿਉਂਕਿ ਉਨ•ਾਂ ਦੇ ਪਰਿਵਾਰਾਂ ਦਾ ਪਾਲਣ ਪੌਸਣ ਦੀ ਜਿੰਮੇਵਾਰੀ ਵੀ ਉਨ•ਾਂ ਦੀ ਹੁੰਦੀ ਹੈ ਪਰ ਫਰੀ ਵਿੱਚ ਕੰਮ ਕਰਕੇ ਉਹ ਆਪਣੇ ਪਰਿਵਾਰ ਦਾ ਪਾਲਣ ਪੌਸਣ ਕਿਸ ਤਰ•ਾਂ ਕਰ ਸਕਦੇ ਹਨ। ਇਨ•ਾਂ ਪੇਸ਼ ਆ ਰਹੀਆਂ ਸਮੱਸਿਆਵਾਂ ਕਰਕੇ ਹੀ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਦੋ ਤ¤ਕ ਸਰਕਾਰ ਉਨ•ਾਂ ਦੀਆਂ ਮੰਗਾਂ ਨੂੰ ਪੂਰਾ ਨਹੀ ਕੀਤਾ ਜਾਦਾ ਉਦੋ ਤ¤ਕ ਸਮੂਹ ਡਿਪੂ ਹੋਲਡਰ ਨਾਭਾ ਸਹਿਰੀ ਅਤੇ ਪੇਡੂ ਹੜਤਾਲ ਤੇ ਜਾ ਰਹੇ ਹਾਂ ਜਿਸ ਦੋਰਾਨ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਜਰੂਰੀ ਵਸਤੂਆਂ ਨਾ ਹੀ ਚ¤ੁਕੀ ਜਾਣਗੀਆਂ ਅਤੇ ਨਾ ਹੀ ਇਨ•ਾਂ ਨੂੰ ਵੰਡਿਆ ਜਾਵੇਗਾ। ਜਿਕਰਯੋਗ ਹੈ ਕਿ ਅਪ੍ਰੈਲ 2012 ਅਤੇ ਮੲਂੀ 2012 ਮਹੀਨੇ ਵਿੱਚ ਡਿਪੂ ਹੋਲਡਰ ਹੜਤਾਲ ਤੇ ਸਨ ਜਿਸ ਕਰਕੇ ਦੋ ਮਹੀਨੇ ਕਾਰਡ ਧਾਰਕਾਂ ਨੂੰ ਰਾਸ਼ਨ ਪ੍ਰਾਪਤ ਨਹੀਂ ਸੀ ਜਿਸ ਨੂੰ ਬਾਅਦ ਵਿੱਚ ਵੀ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ ਜਿਸ ਦਾ ਲੋਕਾਂ ਨੂੰ ਭਾਵੇਂ ਕਾਫੀ ਨੁਕਸਾਨ ਹੋਇਆ ਹੋਵੇ ਪਰ ਸਰਕਾਰ ਨੂੰ ਸਬਸਿਡੀ ਦੇ ਤੌਰ ਤੇ ਕਰੋੜਾਂ ਰੁਪਏ ਦੀ ਬਚਤ ਵੱਜੋਂ ਲਾਭ ਪਹੁੰਚਿਆ ਸੀ ਅਤੇ ਹੁਣ ਜੇਕਰ ਸਮੂਹ ਹੋਲਡਰ ਹੜਤਾਲ ਤੇ ਚਲੇ ਜਾਦੇ ਹਨ ਤਾਂ ਇੱਕ ਵਾਰ ਫਿਰ ਆਮ ਲੋਕ ਫਿਰ ਤੋਂ ਰਾਸ਼ਨ ਲੈਣ ਤੋਂ ਵਾਂਝੇ ਰਹਿ ਜਾਣਗੇ ਜਿਸ ਨਾਲ ਸਰਕਾਰ ਦੀ ਕਿਰਕਿਰੀ ਹੋਵੇਗੀ।

Post a Comment