ਅਨੰਦਪੁਰ ਸਾਹਿਬ ਵਿਚ ਹੋਇਆ ਵਿਦਵਾਨਾਂ ਦਾ ਇਕੱਠ
ਅਨੰਦਪੁਰ ਸਾਹਿਬ, 16 ਦਸੰਬਰ (ਸੁਰਿੰਦਰ ਸਿੰਘ ਸੋਨੀ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਖਤਾਂ ਦੇ ‘ਜਥੇਦਾਰਾਂ’ ਵਲੋ ਸੰਨ 1995 ਵਿਚ ਵਿਸ਼ਵ ਸਿੱਖ ਸੰਮੇਲਨ ਕਰਵਾਇਆ ਗਿਆ ਸੀ ਤੇ ਨਾਲ ਹੀ ਸਮੁੱਚੇ ਪੰਥ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ 1999 ਵਿਚ ਦੁੂਸਰਾ ਵਿਸ਼ਵ ਸਿੱਖ ਸੰਮੇਲਨ ਕਰਵਾਇਆ ਜਾਵੇਗਾ ਪਰ ਇਹ ਅਫਸੋਸ ਦੀ ਗੱਲ ਹੈ ਕਿ ¦ਮਾ ਅਰਸਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਹ ਸੰਮੇਲਨ ਨਹੀ ਕਰਵਾਇਆ ਗਿਆ। ਹੁਣ ਸਿੱਖ ਮੁਦਿਆਂ ਨੂੰ ਵਿਚਾਰਨ ਲਈ ਜਰੂਰੀ ਹੈ ਕਿ ‘ਜਥੇਦਾਰਲੂ’ ਤੇ ਸ਼੍ਰੋਮਣੀ ਕਮੇਟੀ ਤੁਰੰਤ ਦੁੂਸਰਾ ਵਿਸ਼ਵ ਸਿੱਖ ਸੰਮੇਲਨ ਸੱਦਣ। ਇਹ ਮੰਗ ਅੱਜ ਅਨੰਦਪੁਰ ਸਾਹਿਬ ਵਿਚ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ ਵਲੋ ਕਰਵਾਏ ਗਏ ਚਿੰਤਨ ਸਮਾਗਮ ਮੋਕੇ ਪਾਸ ਕੀਤੇ ਗਏ ਮਤੇ ਵਿਚ ਕੀਤੀ ਗਈ। ਭਾਈ ਹਰਸਿਮਰਨ ਸਿੰਘ ਵਲੋ ਕਰਵਾਏ ਗਏ ਇਸ ਚਿੰਤਨ ਸਮਾਗਮ ਵਿਚ ਸੰਬੋਧਨ ਕਰਦਿਆਂ ਸਿੱਖ ਵਿਦਵਾਨ ਭਾਈ ਜਗਦੀਸ਼ ਸਿੰਘ ਅਮਿੰਤਸਰ,ਭਾਈ ਗੁਰਬਚਨ ਸਿੰਘ,ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਦੀਪ ਸਿੰਘ,ਭਾਈ ਸਵਰਾਜ ਸਿੰਘ,ਪ੍ਰੋ:ਹਰਦੀਪ ਸਿੰਘ,ਕੁਲਵੰਤ ਸਿੰਘ ਕੰਵਲ ਆਦਿ ਨੇ ਕਿਹਾ ਕਿ ਅੱਜ ਧਰਮ ਵਿਰੋਧੀ ਸ਼ਕਤੀਆਂ ਵਲੋ ਵਿਸ਼ਵ ਪੱਧਰ ਦੇ ਧਰਮਾਂ ਨੂੰ ਕਈ ਤਰਾਂ ਦੀਆਂ ਚੁਨੋਤੀਆਂ ਦਿਤੀਆਂ ਜਾ ਰਹੀਆਂ ਹਨ ਜਿਸ ਲਈ ਜਰੂਰੀ ਹੈ ਕਿ ਧਾਰਮਿਕ ਲੀਡਰਸ਼ਿਪ ‘ਸਰਬ ਧਰਮ ਸੰਮੇਲਨ’ ਕਰਾਵੇ ਤਾਂ ਕਿ ਦਰਪੇਸ਼ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਾ ਸਕੇ। ਉਨਾਂ ਇਹ ਵੀ ਮੰਗ ਕੀਤੀ ਕਿ ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਲਈ ਸਮਾਜ ਭਲਾਈ ਤੇ ਹੋਰ ਖੇਤਰਾਂ ਵਿਚ ਸੇਵਾ ਕਰ ਰਹੀਆਂ ਸਿੱਖ ਜਥੇਬੰਦੀਆਂ ਨਾਲ ਤਖਤਾਂ ਦੇ ਜਥੇਦਾਰ ਤਾਲਮੇਲ ਪੈਦਾ ਕਰਨ ਤਾਂ ਕਿ ਧਰਮ ਪ੍ਰਚਾਰ ਨੂੰ ਨਵੀ ਸੇਧ ਮਿਲ ਸਕੇ। ਸਮਾਗਮ ਵਿਚ ਇਹ ਵੀ ਮੰਗ ਕੀਤੀ ਗਈ ਕਿ ਪੰਥ ਦੀ ਚੜਦੀ ਕਲਾ ਲਈ ਸਮੁੱਚੇ ਸੰਸਾਰ ਵਿਚ ਕੰਮ ਕਰ ਰਹੀਆਂ ਸਿੱਖ ਜਥੇਬੰਦੀਆਂ,ਸਿੱਖ ਮਿਸ਼ਨਰੀ ਕਾਲਜਾਂ,ਸੰਤ ਸੰਪਰਦਾਵਾਂ,ਇਸਤਰੀ ਸਭਾਵਾਂ,ਨੋਜਵਾਨ ਜਥੇਬੰਦੀਆਂ,ਗੁਰਦੁਆਰਾ ਕਮੇਟੀਆਂ ਨੂੰ ਆਪਸੀ ਮਤਭੇਦ ਭੁਲਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਹੋਰ ਮਜਬੂਤ ਕਰਨ ਲਈ ਇਸ ਤਰਾਂ ਦੇ ਪੰਥਕ ਚਿੰਤਨ ਜਾਰੀ ਰੱਖੇ ਜਾਣ ਤਾਂ ਕਿ ਖਾਲਸਾ ਪੰਥ ਦੀ ਸ਼ਕਤੀ ਵਿਚ ਵਾਧਾ ਹੋ ਸਕੇ ਤੇ ਭਵਿੱਖ ਦੇ ਉਦੇਸ਼ਾਂ ਨੂੰ ਨਵੀ ਦਿਸ਼ਾ ਪ੍ਰਦਾਨ ਹੋ ਸਕੇ। ਇਸ ਮੋਕੇ ਪਿੰ੍ਰ:ਕੇਵਲ ਸਿੰਘ,ਚੀਫ ਇੰਜੀ:ਦਵਿੰਦਰ ਸਿੰਘ,ਜਥੇ:ਸੰਤੋਖ ਸਿੰਘ,ਸੁਰਿੰਦਰ ਸਿੰਘ ਮਟੌਰ,ਜਥੇ:ਹੀਰਾ ਸਿੰਘ,ਭਾਈ ਚਰਨਜੀਤ ਸਿੰਘ,ਮੈਨੇਜਰ ਬੀਰ ਦਵਿੰਦਰ ਸਿੰਘ,ਸਰਵਨ ਸਿੰਘ,ਮਨਿੰਦਰ ਪਾਲ ਸਿੰਘ ਮਨੀ,ਮੈਨੇਜਰ ਪ੍ਰੀਤਮ ਸਿੰਘ ਆਦਿ ਹਾਜਰ ਸਨ।


Post a Comment