ਕੋਟਕਪੂਰਾ/10ਦਸੰਬਰ (ਜੇ.ਆਰ.ਅਸੋਕ) ਯੂਥ ਕਾਂਗਰਸ ਵੱਲੋਂ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ 66ਵੇਂ ਜਨਮ ਦਿਨ ਦੇ ਮੌਕੇ ਕੋਟਕਪੂਰਾ ਵਿਖੇ ਸਾਦੇ ਢੰਗ ਨਾਲ ਮਨਾਇਆ। ਇਸ ਪਾਸੇ ਜਿੱਥੇ ਯੂਥ ਕਾਂਗਰਸੀਆਂ ਨੇ ਕੇਕ ਕੱਟ ਕੇ ਖੁਸ਼ੀ ਮਨਾਈ ਉਥੇ ਹੀ ਸੋਨੀਆ ਗਾਂਧੀ ਦੀ ਲੰਮੀ ਉਮਰ ਦੇ ਲਈ ਪ੍ਰਾਥਨਾਵੀ ਕੀਤੀ। ਇਸ ਮੌਕੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪ੍ਰਧਾਨ ਜਸਵਿੰਦਰ ਬਰਾੜ ਜੱਸਾ ਥਾੜੇ ਨੇ ਸੰਬੋਧਨ ਦੌਰਾਨ ਕਿਹ ਕਿਹਾ ਆਕਲੀ ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ’’ਚ ਅਮਨ ਤੇ ਸਾਂਤੀ ਨੂੰ ਭਾਰੀ ਖਤਰਾ ਪੈਦਾ ਹੋ ਗਿਆ ਹੈ । ਸੂਬਾ ਸਰਕਾਰ ਦੇ ਕਾਰਜਕਾਰੀ ਸ਼ਰੇਆਮ ਨਿਸਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਮੌਕੇ ਰੋਮੀਓ ਕੋਟਕਪੂਰਾ, ਪੱਪੂ, ਸੰਦੀਪ ਫਿੱਡੇ, ਮੁਕੇਸ਼ ਕੁਮਾਰ, ਸੋਨੂੰ, ਜਗਸੀਰ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।
Post a Comment