ਨਾਭਾ, 25 ਦਸੰਬਰ (ਜਸਬੀਰ ਸਿੰਘ ਸੇਠੀ)-ਅੱਜ ਸਥਾਨਕ ਨਾਭਾ ਯੂਥ ਕਾਂਗਰਸ ਦੇ ਦਫਤਰ ਵਿਚ ਸਾਬਕਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਮੌਜੂਦਾ ਸੰਗਰੂਰ ਦੇ ਐਮ.ਪੀ. ਵਿਜੈਇੰਦਰ ਸਿੰਗਲਾ ਵਿਸ਼ੇਸ ਤੌਰ ਤੇ ਪੁੱਜੇ। ਵਿਜੈਇੰਦਰ ਸਿੰਗਲਾ ਨਾਭਾ ਯੂਥ ਕਾਂਗਰਸ ਦੇ ਪਿਛਲੇ ਕੁਝ ਦਿਨ ਪਹਿਲਾ ਭਾਜਪਾ-ਅਕਾਲੀ ਸਰਕਾਰ ਦੇ ਦਬਾਓ ਦੇ ਵਿਚ ਪੁਲਿਸ ਮੁਲਾਜਮਾਂ ਵੱਲੋਂ ਐਂਬੂਲੈਂਸ 108 ਤੇ ਡਾ. ਮਨਮੋਹਨ ਸਿੰਘ ਦੀ ਫੋਟੋ ਲਗਾਉਣ ਸਬੰਧੀ ਕੀਤੇ ਝੂਠੀ ਐਫ.ਆਈ.ਆਰ. ਦੀ ਜਾਣਕਾਰੀ ਲੈਣ ਲਈ ਵਿਸ਼ੇਸ ਤੌਰ ਤੇ ਪੁੱਜੇ। ਇਸ ਸਮੇਂ ਉਨ੍ਹਾਂ ਨੇ ਅਸੈਂਬਲੀ ਨਾਭਾ ਦੇ ਯੂਥ ਪ੍ਰਧਾਨ ਅਤੇ ਨਾਭਾ ਯੂਥ ਕਾਂਗਰਸ ਦੇ ਵਰਕਰਾਂ ਨਾਲ ਇੱਕ ਵਿਸ਼ੇਸ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਨਾਲ ਹੀ ਉਨ੍ਹਾਂ ਨੇ ਯੂਥ ਵਰਕਰਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਯੂਥ ਕਾਂਗਰਸ ਦੇ ਸੁਪਰੀਮੋ ਰਾਹੁਲ ਗਾਂਧੀ ਜੀ ਦੇ ਅੱਗੇ ਇਹ ਗੱਲ ਜਰੂਰ ਰੱਖਣਗੇ ਅਤੇ ਨਾਲ ਹੀ ਉਨ੍ਹਾਂ ਨੇ ਨਾਭਾ ਯੂਥ ਕਾਂਗਰਸ ਦੇ ਵਰਕਰਾਂ ਦਾ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਯੂਥ ਕਾਂਗਰਸ ਸ਼ੁਰੂ ਤੋਂ ਹੀ ਲੋਕ ਭਲਾਈ ਦੇ ਕੰਮ ਕਰਦੀ ਆਈ ਹੈ ਅਤੇ ਸੱਚ ਦੇ ਰਾਹ ਤੇ ਚੱਲਦੀ ਆਈ ਹੈ ਇਹ ਅਕਾਲੀ-ਭਾਜਪਾ ਸਰਕਾਰ ਜਿਸਨੇ ਆਪ ਤਾਂ ਕੋਈ ਕੰਮ ਨਹੀਂ ਕਰਨਾ ਹੁੰਦਾ ਜੇ ਕੋਈ ਚੰਗਾਂ ਜਾਂ ਲੋਕ ਭਲਾਈ ਦਾ ਕੰਮ ਕਰਦਾ ਹੈ ਉਸਤੇ ਝੂਠੇ ਪਰਚੇ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਕਾਂਡ ਤੋਂ ਬਾਅਦ ਪੁਲਿਸ ਮੁਲਾਜਮਾਂ ਨੂੰ ਵੀ ਇਸ ਘਟਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਆਪਣੀ ਡਿਊਟੀ ਆਪਣੇ ਦਾਇਰੇ ਦੇ ਵਿਚ ਰਹਿਕੇ ਕਰਨ। ਇਸ ਸਬੰਧੀ ਨਾਭਾ ਦੇ ਕਾਂਗਰਸੀ ਵਿਧਾਇਕ ਸ. ਸਾਧੂ ਸਿੰਘ ਧਰਮਸੋਤ ਨੇ ਪਟਿਆਲੇ ਦੇ ਆਈ.ਜੀ. ਨੂੰ ਇਹ ਸਾਰੀ ਘਟਨਾਂ ਬਾਰੇ ਜਾਣੂ ਵੀ ਕਰਵਾਇਆ ਅਤੇ ਨਾਲ ਹੀ ਐਮ.ਐਲ.ਏ.ਸਾਹਿਬ ਨੇ ਕਿਹਾ ਕਿ ਉਹ ਕਿਸੇ ਵੀ ਕਾਂਗਰਸੀ ਵਰਕਰ ਨਾਲ ਕੋਈ ਧੱਕਾ ਨਹੀਂ ਹੋਣ ਦੇਣਗੇ। ਇਸ ਮੌਕੇ ਯੂਥ ਪ੍ਰਧਾਨ ਬਨੀ ਖੈਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਿਜੈਇੰਦਰ ਸਿੰਗਲਾ ਦਾ ਦਫਤਰ ਪਹੁੰਚਣ ਤੇ ਸਿਰੋਪੇ ਅਤੇ ਸਹਿਬਜਾਦਿਆਂ ਦਾ ਸਰੂਪ ਦੇ ਕੇ ਸਨਮਾਨ ਕੀਤਾ। ਨਾਲ ਹੀ ਬਨੀ ਖੈਰਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਨਾਭਾ ਯੂਥ ਕਾਂਗਰਸ ਐਮ.ਐਲ.ਏ. ਸ. ਸਾਧੂ ਸਿੰਘ ਦੀ ਅਗਵਾਈ ਦੇ ਵਿਚ ਲੋਕ ਭਲਾਈ ਦੇ ਕੰਮ ਕਰਦੀ ਹੈ ਅਤੇ ਕਰਦੀ ਰਹੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ 2013 ਦੇ ਵਿਚ ਬਹੁਤ ਜਲਦੀ ਵਾਰਡ ਲੇਵਲ ਤੇ ਯੂਥ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ ਅਤੇ ਯੂਥ ਕਾਂਗਰਸ ਇਨ੍ਹਾਂ ਝੂਠਿਆਂ ਪਰਚਿਆਂ ਤੋਂ ਨਾ ਤਾਂ ਡਰਦੀ ਹੈ ਅਤੇ ਨਾ ਹੀ ਡਰ ਦੇ ਵਿਚ ਯੂਥ ਕਾਂਗਰਸ ਆਪਣਾ ਲੋਕ ਭਲਾਈ ਕੰਮ ਕਰਨਾ ਬੰਦ ਕਰੇਗੀ। ਇਸ ਮੌਕੇ ਤੇ ਸਾਬਕਾ ਸੀਨੀ. ਕੌਂਸਲਰ ਪ੍ਰਮੋਦ ਜਿੰਦਲ, ਸੀਨੀ. ਕਾਂਗਰਸੀ ਅਨਿੱਲ ਬੱਬੂ, ਸਾਬਕਾ ਐਨ.ਐਸ.ਯੂ.ਆਈ. ਪੰਜਾਬ ਦੇ ਪ੍ਰਧਾਨ ਹਰਪਾਲ ਸਿੰਘ ਅਤੇ ਯੂਥ ਕਾਂਗਰਸ ਦੇ ਜਿਲ੍ਹੇ ਦੇ ਜਨਰਲ ਸੈਕਟਰੀ ਮੁਕੇਸ਼ ਗੋਇਲ, ਨਾਭਾ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਧਰਮਪਾਲ ਮਿੱਤਲ, ਜੋਨਲ ਇੰਚਾਰਜ ਗਗਨ ਛੱਜੂ ਭੱਟ, ਹੈਪੀ ਛੱਜੂ ਭੱਟ, ਹਰਿੰਦਰ ਸਿੰਘ ਸੋਹੀ, ਚਮਕੌਰ ਬੌੜਾਂ, ਸਹਿਜ ਚੱਠਾ ਅਤੇ ਬਹੁ ਗਿਣਤੀ ਯੂਥ ਵਰਕਰ ਹਾਜਰ ਸਨ।

Post a Comment