ਨਾਭਾ, 25 ਦਸੰਬਰ (ਜਸਬੀਰ ਸਿੰਘ ਸੇਠੀ)-ਸਰਕਾਰ ਵੱਲੋਂ ਗਰੀਬ ਵਿਦਿਆਰਥੀਆਂ ਦੇ ਹੱਕ ਵਿੱਚ ਭਲਾਈ ਸਕੀਮਾਂ ਦੇ ਤਹਿਤ ਸਰਕਾਰੀ ਮਿਡਲ ਸਕੂਲ ਹਿਆਣਾ ਖੁਰਦ ਵਿਖੇ ਗਰੀਬ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ, ਜਿੰਨਾਂ ਵਿੱਚ ਸ. ਮਹਿੰਦਰ ਸਿੰਘ (ਸਾਬਕਾ ਚੇਅਰਮੈਨ ਪਸਵਕ ਕਮੇਟੀ) ਵੱਲੋਂ 5100 ਰੁਪਏ ਅਤੇ ਸ. ਸੁਰਜੀਤ ਸਿੰਘ (ਮੌਜੂਦਾ ਸਰਪੰਚ) ਵੱਲੋਂ 1100/-ਰੁਪਏ ਦੀ ਮਾਲੀ ਮੱਦਦ ਕੀਤੀ ਗਈ। ਇਸ ਤੋਂ ਇਲਾਵਾ ਹੋਰ ਵੀ ਪਤਵੰਤੇ ਅਤੇ ਕਮੇਟੀ ਮੈਬਰਾਂ ਵੱਲੋਂ ਗਰੀਬ ਵਿਦਿਆਰਥੀਆਂ ਦੀ ਆਰਥਿਕ ਮੱਦਦ ਕੀਤੀ ਗਈ। ਇਸ ਮੌਕੇ ਮੌਜੂਦਾ ਚੇਅਰਮੈਨ ਮੈਨੇਜਮੈਂਟ ਕਮੇਟੀ ਸ. ਹਰਮੇਸ ਸਿੰਘ ਪੰਚ ਨੇ ਅਤੇ ਸਮੂਹ ਮੈਬਰਾਂ ਨੇ ਇਸ ਸਮਾਰੋਹ ’ਚ ਪਹੁੰਚੇ ਪਤਵੰਤਿਆਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਅਗਾਂਹ ਤੋਂ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
: ਸਰਕਾਰੀ ਮਿਡਲ ਸਕੂਲ ਹਿਆਣਾ ਖੁਰਦ ਵਿਖੇ ਗਰੀਬ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਦੇ ਹੋਏ ਪਸਵਕ ਕਮੇਟੀ ਮੈਂਬਰ।

Post a Comment