ਨਾਭਾ, 25 ਦਸੰਬਰ (ਜਸਬੀਰ ਸਿੰਘ ਸੇਠੀ)-ਸਰਕਾਰੀ ਆਈ.ਟੀ.ਆਈ. (ਲੜਕੇ) ਨਾਭਾ ਵਿਖੇ, ਸੰਸਥਾ ਪੱਧਰ ਦੀਆਂ ਖੇਡਾ 13 ਅਤੇ 14 ਦਸੰਬਰ ਨੂੰ ਕਰਵਾਈਆਂ ਗਈਆਂ। ਇਹ ਖੇਡਾ ਸ੍ਰੀ ਪਰਦੂਮਨ ਸਿੰਘ ਪ੍ਰਿੰਸੀਪਲ ਦੀ ਰਹਿਨੂਮਾਈ ਹੇਠ ਸ੍ਰੀ ਕਮਲਦੀਪ ਸਿੰਘ ਮੋਸਟ ਸੀਨੀ: ਇੰਸ: ਅਤੇ ਸ੍ਰੀ ਰਣਜੀਤ ਸਿੰਘ ਸੀਨੀ:ਇੰਸ: ਦੀ ਯੋਗ ਅਗਵਾਈ ਹੇਠ ਅਤੇ ਸ੍ਰੀ ਦਵਿੰਦਰ ਸਿੰਘ ਹੋਸਟਲ ਸੁਪਰਡੈਂਟ ਕਮ ਟਰਨਰ ਇੰਸ: ਦੀ ਦੇਖ ਰੇਖ ਹੇਠ ਮੁਕੰਮਲ ਹੋਈਆ । ਇਹਨਾਂ ਖੇਡਾ ਵਿੱਚ ਕਬੱਡੀ, ਬਾਲੀ ਵਾਲ, ਫੁੱਟਬਾਲ, ਐਥਲੈਟਿਕਸ ਅਤੇ ਬੈਡਮਿੰਟਨ ਸਿਖਿਆਰਥੀਆਂ ਨੇ ਵੱਧ ਚੱੜ ਕੇ ਹਿੱਸਾ ਲਿਆ ਇਹਨਾ ਖਿਡਾਰੀਆਂ ਵਿੱਚੋਂ ਪਹਿਲੀਆ ਦੋਂ ਪੁਜੀਸਨਾਂ ਵਿੱਚ ਆੳਣ ਵਾਲੇ ਖਿਡਾਰੀਆਂ ਨੂੰ ਹਰ ਇੱਕ ਖੇਡ ਵਿੱਚੋਂ ਜੋਨ ਲੇਵਲ ਤੇ ਹੋਣ ਜਾ ਰਹੀਆਂ ਖੇਡਾ ਲਈ ਚੁਣੀਆਂ ਗਿਆ। 100 ਮੀਟਰ ਰੇਸ ਵਿੱਚ ਪੁਨਿਤ ਕੁਮਾਰ ਅਤੇ ਪ੍ਰੀਤਪਾਲ ਸਿੰਘ, 200 ਮੀਟਰ ਰੇਸ ਵਿੱਚ ਪ੍ਰਦੀਪ ਸਿੰਘ ਅਤੇ ਰਾਜਦੀਪ ਸਿੰਘ, 400 ਮੀਟਰ ਵਿੱਚੋਂ ਸਰਬਜੀਤ ਸਿੰਘ ਅਤੇ ਰਮਨਦੀਪ ਸਿੰਘ, 800 ਮੀਟਰ ਵਿੱਚੋਂ ਸਿਮਰਨਜੀਤ ਸਿੰਘ ਅਤੇ ਅਮਨਦੀਪ ਸਿੰਘ ਅਤੇ ਲੜਕੀਆਂ ਵਿੱਚੋਂ ਸਨਦੀਪ ਕੌਰ ਅਤੇ ਜਸਵਿੰਦਰ ਕੌਰ ਨੇ ਪਹਿਲੀ ਤੇ ਦੂਜੀ ਪੁਜੀਸਨ ਪ੍ਰਾਪਤ ਕੀਤੀ। ਇਹਨਾਂ ਖੇਡਾ ਵਿੱਚ ਸਤਿਨਾਮ ਸਿੰਘ ਇੰਲੈਕਟਰੋਨਿਕਸ ਇੰਸ:, ਮੇਜਰ ਸਿੰਘ ਫੀਟਰ ਇੰਸ:, ਕੇਵਲ ਸਿੰਘ ਵੈਲਡਰ ਇੰਸ:, ਸ੍ਰੀ ਗੁਰਦੀਪ ਸਿੰਘ ਫੀਟਰ ਇੰਸ:, ਸ੍ਰੀ ਚਰਨਜੀਤ ਸਿੰਘ ਵਾਇਰਮੈਨ ਇੰਸ: ਅਤੇ ਸ੍ਰੀਮਤੀ ਬਲਜੀਤ ਕੌਰ ਫੂਡ ਪ੍ਰੋਸੈਸਿੰਗ ਇੰਸ: ਨੇ ਪੂਰਨ ਸਹਿਯੋਗ ਦਿੱਤਾ ।

Post a Comment