ਲੁਧਿਆਣਾ, (ਸਤਪਾਲ ਸੋਨੀ )ਸ੍ਰੀ ਗੰਗਾ ਜੀ ਦਾ ਪਵਿੱਤਰ ਜਲ ਮਨੁੱਖੀ ਜੀਵਨ ਲਈ ਅੰਮ੍ਰਿਤ ਵਰਗਾ ਹੈ। ਗੰਗਾ ਜਲ ਨਾਲ ਇਸ਼ਨਾਨ ਕਰਨ ਨਾਲ ਇੰਸਾਨ ਨੂੰ ਸੰਸਾਰਕ ਦੁਖਾਂ ਤੋਂ ਛੁਟਕਾਰਾ ਮਿਲਣ ਦੇ ਨਾਲ-ਨਾਲ ਮੁ¤ਕਤੀ ਦੀ ਪ੍ਰਾਪਤੀ ਦਾ ਰਸਤਾ ਮਿਲ ਜਾਂਦਾ ਹੈ। ਉਪਰੋਕਤ ਸ਼ਬਦ ਗੁਰੂ ਅਨੰਦ ਅਤਰੀ ਜੀ ਨੇ ਸਿਵਲ ਸਿਟੀ ਸਥਿਤ ਸ੍ਰੀ ਗੰਗਾ ਧਾਮ ਆਸ਼ਰਮ ਵਿੱਖੇ ਹਫਤਾਵਾਰੀ ਸਤਿਸੰਗ ਵਿੱਚ ਹਾਜਰ ਸ਼ਰਧਾਲੁਆਂ ਨੂੰ ਸੰਬੋਧਿਤ ਕਰਦੇ ਹੋਏ ਆਖੇ । ਗੰਗਾ ਜੀ ਦੇ ਪਵਿੱਤਰ ਜਲ ਨੂੰ ਧਰਤੀ ਤੇ ਮਨੁੱਖੀ ਜੀਵਨ ਲਈ ਵਰਦਾਨ ਦੱਸਦੇ ਹੋਏ ਅੱਤਰੀ ਜੀ ਨੇ ਕਿਹਾ ਕਿ ਗੰਗਾ ਦਾ ਪਵਿੱਤਰ ਜਲ ਧਰਤੀ ਤੇ ਮਨੁੱਖ ਲਈ ਭਗਵਾਨ ਸ਼ਿਵ ਦਾ ਅਸ਼ੀਰਵਾਦ ਹੈ। ਪਰ ਕ¤ੁਝ ਲੋਕ ਭਗਵਾਨ ਸ਼ਿਵ ਦੀਆਂ ਜਟਾਵਾਂ ਵਿਚੋਂ ਨਿਕਲੇ ਗੰਗਾ ਦੇ ਪਵਿੱਤਰ ਜਲ ਦੀ ਧਾਰਾ ਨੂੰ ਅਪਵਿੱਤਰ ਕਰਕੇ ਧਰਤੀ ਤੇ ਵਗਦੇ ਅੰਮ੍ਰਿਤ ਤੋਂ ਇੰਸਾਨ ਨੂੰ ਵਾਂਝੇ ਕਰਨਾ ਚਾਹੁੰਦੇ ਹਨ। ਪਰ ਉਹਨਾਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਗੰਗਾ ਜਲ ਅੰਮ੍ਰਿਤ ਵਰਗਾ ਪਵਿੱਤਰ ਹੈ ਤੇ ਰਹੇਗਾ। ਮਾਤਾ-ਪਿਤਾ ਦੀ ਸੇਵਾ ਕਰਨ ਨਾਲ ਬੱਚਿਆਂ ਨੂੰ ਮਿਲਣ ਵਾਲੇ ਅਸ਼ੀਰਵਾਦ ਦਾ ਜਿਕਰ ਕਰਦੇ ਹੋਏ ਉਨ•ਾਂ ਕਿਹਾ ਕਿ ਮਾਤਾ-ਪਿਤਾ ਦੀ ਸੇਵਾ ਕਰਨ ਨਾਲ ਮਿਲਣ ਵਾਲਾ ਅਸ਼ੀਰਵਾਦ ਭਗਵਾਨ ਦੇ ਅਸ਼ੀਰਵਾਦ ਤੋਂ ਕਿੱਤੇ ਵੱਡਾ ਅਸ਼ੀਰਵਾਦ ਹੈ। ਸਤਿਸੰਗ ਵਿੱਚ ਗੁਰਜੀਤ ਸਿੰਘ,ਸੁਨੀਲ ਕਟਾਰੀਆ, ਰਣਜੀਤ ਸਿੰਘ ਬਤਰਾ, ਰਾਜ ਗਰਗ, ਸੁਦੇਸ਼ ਗੁਪਤਾ, ਸੋਹਨ ਜੱਸਲ, ਪ੍ਰਵੀਣ ਕੁਮਾਰ, ਰਾਜੇਸ਼ ਕਪੂਰ, ਅਰਵਿੰਦਰ ਕੁਮਾਰ, ਸਚਿਨ ਕਪੂਰ, ਵਿਮਲ ਕਪੂਰ, ਸੁਰਿੰਦਰ ਕਪੂਰ, ਨੈਨਾ ਕੁਟੇਜਾ,ਪੁਸ਼ਪਾ ਸ਼ਰਮਾ, ਸੁਨੀਤਾ ਕਟਾਰੀਆ, ਰੀਟਾ ਬੱਤਰਾ, ਪ੍ਰਿਆ, ਪ੍ਰੀਤੀ ਸਮੇਤ ਹੋਰ ਵੀ ਹਾਜਰ ਸਨ।

Post a Comment