ਲੁਧਿਆਣਾ- (ਸਤਪਾਲ ਸੋਨੀ) ਜੇ.ਐਸ.ਆਰ ਕਲਿਨਿਕ ਹੈਬੋਵਾਲ ਵਿੱਖੇ ਵਸਨ ਆਈ ਕੇਅਰ ਹਸਪਤਾਲ ਦੇ ਸਹਿਯੋਗ ਨਾਲ ਪੂਜਨੀਕ ਸ਼੍ਰੀ ਨਰੇਸ਼ ਸੋਨੀ ( ਭਾਈ ਸਾਹਿਬ ) ਜੀ ਦੇ ਕਰ ਕਮਲਾਂ ਨਾਲ ਅੱਖਾਂ ਦਾ ਫ੍ਰੀ ਆਈ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਦਾ ਸ਼੍ਰੀ ਨਰੇਸ਼ ਸੋਨੀ ( ਭਾਈ ਸਾਹਿਬ ) ਜੀ ਨੇ ਜੋਤੀ ਜਗਾ ਕੇ ਉਦਘਾਟਨ ਕੀਤਾ ।ਅੱਜ ਦੇ ਫ੍ਰੀ ਆਈ ਚੈਕਅੱਪ ਕੈਂਪ ਦਾ 463 ਲੋੜਵੰਦਾਂ ਨੇ ਲਾਭ ਉਠਾਇਆ ।ਇਸ ਮੌਕੇ ਤੇ 150 ਜਰੂਰਤਮੰਦ ਲੋਕਾਂ ਨੂੰ 150/- ਰੁਪਏ ਦੇ ਮੁੱਲ ਤੇ ਨਜ਼ਰ ਦੀਆਂ ਐਨਕਾਂ ਦਿਤੀਆਂ ਗਈਆਂ ।। ਇਸ ਮੌਕੇ ਸ਼੍ਰੀ ਰਾਕੇਸ਼ ਪਾਂਡੇ ਵਿਧਾਇਕ, ਕੌਂਸਲਰ ਹੇਮਰਾਜ ਅਗਰਵਾਲ,ਸ਼੍ਰੀ ਜਗਤ ਮੋਹਨ ਸ਼ਰਮਾ,ਸ਼੍ਰੀ ਸਿੱਧੀ ਵਿਨਾਇਕ ਮੰਦਰ ਟਰੱਸਟ ਦੇ ਪ੍ਰਧਾਨ ਸ਼੍ਰੀ ਰਵੀ ਨੰਦਨ ਸ਼ਰਮਾ,ਸ਼੍ਰੀ ਅਨੰਦ ਸ਼ਰਮਾ, ਐਡਵੋਕੇਟ ਜੈਯੰਤ ਮਲਹੋਤਰਾ, ਸਾਬੀ ਤੂਰ,ਡਾ: ਅਜੇ ਮੋਹਨ ਸ਼ਰਮਾ,ਪ੍ਰਸ਼ੋਤਮ ਅਹੂਜਾ,ਕੁਮਾਰ ਗੌਰਵ,ਪ੍ਰਿੰਸ ਬਵੇਜਾ, ਐਡਵੋਕੇਟ ਜੈਯੰਤ ਮਲਹੋਤਰਾ, ਰੌਕੀ ਭਾਟੀਆ,ਵਿੱਕੀ ਗਰੋਵਰ , ਪ੍ਰਿਤਪਾਲ ਮੋਦਗਿਲ ਅਤੇ ਵਸਨ ਆਈ ਕੇਅਰ ਹਸਪਤਾਲ ਦੀ ਸਮੁੱਚੀ ਟੀਮ ਹਾਜ਼ਿਰ ਸੀ।

Post a Comment