ਲੁਧਿਆਣਾ–3 ਦਸੰਬਰ (ਸਤਪਾਲ ਸੋਨੀ ) ਸ਼੍ਰੀ ਸਿੱਧੀ ਵਿਨਾਇਕ ਮੰਦਰ, ਨਿਊ ਮਾਇਆ ਨਗਰ ਵਿੱਖੇ ਗਨੇਸ਼ ਚਤੁਰਥੀ ਬੜੀ ਸ਼ਰਧਾ ਪੂਰਵਕ ਮਨਾਈ ਗਈ । ਗਨੇਸ਼ ਚਤੁਰਥੀ ਮੌਕੇ ਅਸ਼ੋਕ ਜੋਸ਼ੀ ਅਤੇ ਦਵਿੰਦਰ ਭਾਰਦਵਾਜ਼ ਐਂਡ ਪਾਰਟੀ ਨੇ ਗਨੇਸ਼ ਮਹਿਮਾ ਦਾ ਗੁਨਗਾਨ ਕੀਤਾ ।ਵਿਧਾਇਕ ਸਿਮਰਜੀਤ ਸਿੰਘ ਬੈਂਸ,ਪ੍ਰੋਫੈਸਰ ਰਜਿੰਦਰ ਭੰਡਾਰੀ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਭਾਜਪਾ,ਸ਼੍ਰੀ ਸੁਨੀਲ ਮੋਦਗਿਲ ਟਰੱਸਟੀ ਇੰਪਰੂਵਮੈਂਟ ਟਰੱਸਟ ਅਤੇ ਸ਼੍ਰੀ ਰੋਹਿਤ ਸਿੱਕਾ ਭਾਜਪਾ ਨੇਤਾ ਭਗਵਾਨ ਸ਼੍ਰੀ ਗਨੇਸ਼ ਜੀ ਦਾ ਆਸ਼ੀਰਵਾਦ ਲੈਣ ਲਈ ਉੱਚੇਚੇ ਤੌਰ ਤੇ ਪਹੁੰਚੇ ।ਗਨੇਸ਼ ਚਤੁਰਥੀ ਮੌਕੇ ਸ਼ਕਤੀ ਲਖਣਪਾਲ, ਜੈਯੰਤ ਮਲਹੋਤਰਾ,ਆਨੰਦ ਸ਼ਰਮਾ,ਡਾ: ਅਜੈ ਮੋਹਨ ਸ਼ਰਮਾ, ਲੱਕੀ ਅਗਰਵਾਲ ਪਵਨ ਗੁੱਪਤਾ,ਰਾਜੂ ਗੋਇਲ,ਬੌਬੀ ਸਹਿਗਲ, ਮੁਨੀਸ਼ ਕੱਕੜ,ਕਪਿਲ ਸ਼ਰਮਾ,ਮਨੋਜ ਕੁਮਾਰ, ਅਤੇ ਪ੍ਰਸ਼ੋਤਮ ਆਹੂਜਾ ਹਾਜ਼ਿਰ ਸਨ ।ਆਰਤੀ ਤੋਂ ਬਾਦ ਆਈਆਂ ਹੋਈਆਂ ਸੰਗਤਾਂ ਵਿੱਚ ਅਟੱਟ ਲੰਗਰ ਭੰਡਾਰਾ ਵਰਤਇਆ ਗਿਆ ।ਰਵੀਨੰਦਨ ਸ਼ਰਮਾ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ।

Post a Comment