ਸਰਦੂਲਗੜ੍ਹ 13ਸ਼ ਦਸੰਬਰ (ਸੁਰਜੀਤ ਸਿੰਘ ਮੋਗਾ) ਅੱਜ ਦੇ ਕਲਜੁਗ ਅੰਦਰ ਵੀ ਨੇਕ ਇਨਸਾਨ ਹਨ ਜੋ ਆਪਣੀ ਨੇਕੀ ਅਤੇ ਈਮਾਨਦਾਰੀ ਨੂੰ ਬਰਕਰਾਰ ਰੱਖਦੇ ਹਨ। ਅਜਿਹੇ ਹੀ ਇੱਕ ਵਿਅਕਤੀ ਨੇ ਬੀਤੇ ਦਿਨੀ ਮਾਨਸਾ ਸਰਦੂਲਗੜ੍ਹ ਮੇਨ ਰੋੜ ਤੋ ਹਰਵਿੰਦਰ ਸਿੰਘ ਉਰਫ ਬਿੰਦਰ ਗ੍ਰੰਥੀ (ਪਿੰਡ ਦਾਨੇਵਾਲਾ) ਗੁਰਦਵਾਰਾ ਸਾਹਿਬ ਖਾਰਾ ਬਰਨਾਲਾ ਨੂੰ ਮੋਟਰਸਾਇਕਲ ਤੇ ਸੜਕ ਤੇ ਡਿੱਗੇ ਪਏ ਕੁਝ ਜਰੂਰੀ ਕਾਗਜਾਤ ਮਿਲੇ । ਜਿਸ ਨੂੰ ਚੁੱਕਕੇ ਵੇਖਣ ਤੇ ਪਤਾ ਲੱਗਿਆ ਉਸ ਵਿਚ ਬੈਕ ਦੀਆ ਤਿੰਨ ਕਾਪੀਆ, ਇੱਕ ਐਫ.ਡੀ. ਅਤੇ ਇੱਕ ਬੈੱਕ ਚ' ਪੈਸੇ ਜਮ੍ਹਾ ਕਰਵਾਉਣ ਵਾਲੀ ਬੁਕਚਰ ਕਾਪੀ ਮਿਲੀ। ਕਾਪੀਆ ਤੇ ਪਤਾ ਪੜ ਕੇ ਗੁਰਦੁਵਾਰਾ ਟਿੱਬੀ ਹਰੀ ਸਿੰਘ ਵਾਲੀ ਵਿਖੇ ਗ੍ਰੰਥੀ ਹਰਵਿੰਦਰ ਸਿੰਘ ਉਰਫ ਕਾਕਾ, ਰਾਮ ਸਿੰਘ ਟਿੱਬੀ ਅਤੇ ਜਗਜੀਤ ਸਿੰਘ (ਜੱਗਾ) ਪੁੱਤਰ ਸੁਖਪਾਲ ਸਿੰਘ ਦਾਨੇਵਾਲਾ ਦੀ ਹਾਜਰੀ 'ਚ ਕਾਪੀਆ ਦੇ ਮਾਲਕ ਤੋ ਨਾਮ ਅਤੇ ਨਿਸਾਨੀਆ ਦਾ ਪਤਾ ਕੀਤਾ। ਤਾ ਉਕਤ ਮਾਲਕ ਨੇ ਬੈੱਕ ਕਾਪੀਆ 'ਚ ਇੱਕ ਸੁਰਜੀਤ ਸਿੰਘ ਪੁੱਤਰ ਵਿਰਸਾ ਸਿੰਘ, ਦੂਜੀ ਮਨਦੀਪ ਕੌਰ ਪੁੱਤਰੀ ਸੁਰਜੀਤ ਸਿੰਘ, ਤੀਜੀ ਸੰਦੀਪ ਕੌਰ ਪੁੱਤਰੀ ਸੁਰਜੀਤ ਸਿੰਘ ਤੇ ਇੱਕ ਐਫ.ਡੀ. ਅਤੇ ਬਾਉਚਰ ਕਾਪੀਆ ਹਨ, ਦੱਸੀਆ ਤਾ ਉਸ ਨੂੰ ਕਾਗਜਾਤ ਦੇ ਦਿੱਤੇ। ਇਸ ਮੌਕੇ ਸੁਰਜੀਤ ਸਿੰਘ ਵੱਲੋ ਕਾਗਜਾਤ ਵਾਪਿਸ ਕਰਨ ਵਾਲੇ ਹਰਵਿੰਦਰ ਸਿੰਘ ਨੂੰ 500 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।


Post a Comment