ਕੈਨੇਡਾ ਨਿਵਾਸੀ ਪਰਮਜੀਤ ਸਿੰਘ ਪੁੱਤਰ ਸ਼੍ਰੀ ਪਾਲ ਸਿੰਘ ਤੇ ਹੋਏ ਹਮਲੇ ਦੇ ਤਿੰਨੋ ਦੋਸ਼ੀ ਕਾਬੂ

Wednesday, December 26, 20120 comments


ਲੁਧਿਆਣਾ (ਸਤਪਾਲ ਸੋਨੀ ) ਪ੍ਰੈਸ ਕਾਨਫਰੰਸ ਦੌਰਾਨ ਸ਼੍ਰੀ ਈਸ਼ਵਰ ਸਿੰਘ ,ਆਈ.ਪੀ.ਐਸ,ਕਮਿਸ਼ਨਰ ਪੁਲਿਸ ਨੇ ਦਸਿਆ ਕਿ 25-12-2012 ਨੂੰ ਕੈਨੇਡਾ ਨਿਵਾਸੀ ਪਰਮਜੀਤ ਸਿੰਘ ਪੁੱਤਰ ਸ਼੍ਰੀ ਪਾਲ ਸਿੰਘ ਹਾਲ ਚੰਡੀਗੜ੍ਹ ਦੇ ਬਿਆਨ ਤੇ ਥਾਨਾ ਡਵੀਜ਼ਨ ਨੰ: 8 ਵਿੱਖੇ ਮੁੱਕਦਮਾ ਅ/ ਧ 307,395,148,149 ਖਿਲਾਫ ਮਨਿੰਦਰਪਾਲ ਸਿੰਘ ਉਰਫ ਸੰਨੀ ਜੌਹਰ,ਅਮਨਦੀਪ ਸਿੰਘ ਉਰਫ ਅਮਨ ਅਤੇ ਰਿਸ਼ੀ ਬਾਂਡਾ ਅਤੇ ਚਾਰ / ਪੰਜ ਬਾਊਂਸਰ ਹੱਬ ਰੈਸਟੋਰੈਂਟ ਘੁਮਾਰਮੰਡੀ ਲੁਧਿਆਣਾ ਦਰਜ਼ ਕੀਤਾ ਗਿਆ  , ਦੋਸ਼ੀ ਮੋਬਾਇਲ,ਰਿਵਾਲਵਰ ਸਮੇਤ 6 ਕਾਰਤੂਸ ਵੀ ਖੋਹ ਕੇ ਲੈ ਗਏ ਸਨ ਤਿੰਨੋ ਦੋਸ਼ੀ ਪੁਲਿਸ ਨੇ 24 ਘੰਟਿਆਂ ਵਿੱਚ ਕਾਬੂ ਕਰ ਲਏ ਹਨ । ਮਾਮਲੇ ਦੀ ਜਾਣਕਾਰੀ ਦੇਂਦਿਆਂ ਸ਼੍ਰੀ ਈਸ਼ਵਰ ਸਿੰਘ ,ਆਈ.ਪੀ.ਐਸ,ਕਮਿਸ਼ਨਰ ਪੁਲਿਸ ਨੇ ਦਸਿਆ ਕਿ ਕੈਨੇਡਾ ਨਿਵਾਸੀ ਪਰਮਜੀਤ ਸਿੰਘ ਪੁੱਤਰ ਸ਼੍ਰੀ ਪਾਲ ਸਿੰਘ ਅਤੇ ਏ.ਆਈ.ਜੀ.ਐਸ.ਐਸ.ਮੰਡ ਨਾਲ ਕੁੱਟਮਾਰ ਹੱਬ ਰੈਸਟੋਰੈਂਟ ਘੁਮਾਰਮੰਡੀ ਲੁਧਿਆਣਾ ਕਰਨ ਵਾਲੇ ਤਿੰਨੋ ਦੋਸ਼ੀ ਪੁਲਿਸ ਵਲੋਂ ਕਾਬੂ ਕਰ ਲਏ ਗਏ ਹਨ।ਦੋਸ਼ੀਆਂ ਨੂੰ ਕਾਬੂ ਕਰਨ ਲਈ ਰੋਜ਼ ਗਾਰਡਨ ਨੇੜੇ ਨਾਕਾਬੰਦੀ ਦੌਰਾਨ ਐਸ.ਆਈ.ਪਵਨ ਕੁਮਾਰ ਨੇ ਦੋਸ਼ੀ  ਅਮਨਦੀਪ ਸਿੰਘ ਉਰਫ ਅਮਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।ਬਾਕੀ ਦੋ  ਮੁਜਰਿਮਾਂ ਨੂੰ ਪੰਜਾਬ ਤੋਂ ਬਾਹਰ ਭਜਣ ਤੋਂ  ਰੋਕਣ ਲਈ ਲਲੜੂ,ਡੇਰਾ ਬੱਸੀ ਅਤੇ ਜ਼ੀਰਕਪੁਰ ਵਿੱਖੇ ਐਸ.ਐਸ.ਪੀ ਮੋਹਾਲੀ ਨੇ ਪੂਰੀ ਤਰ੍ਹਾਂ ਨਾਕਾਬੰਦੀ ਕਰਵਾ ਰੱਖੀ ਸੀ ।ਇਸ ਦੌਰਾਨ ਇਕ ਕਾਲੇ ਰੰਗ ਦੀ ਕਾਰ ਨੂੰ ਚੈਕਿੰਗ ਵਾਸਤੇ ਰੋਕਿਆ ਗਿਆ ਤਾਂ ਦੋਸ਼ੀ ਮਨਿੰਦਰਪਾਲ ਸਿੰਘ ਅਤੇ ਰਿਸ਼ੀ ਬਾਂਡਾ ਕਾਰ ਛੱਡ ਕੇ ਭਜਣ ਲਗੇ ਜਿਨ੍ਹਾਂ ਨੂੰ ਬਾਦ ਵਿੱਚ ਪੁਲਿਸ ਨੇ ਕਾਬੂ ਕਰ ਲਿਆ ।ਮਨਿੰਦਰਪਾਲ ਸਿੰਘ ਉਰਫ ਸੰਨੀ ਜੌਹਰ ਤੋਂ ਇਕ .32 ਬੋਰ ਦਾ ਰਿਵਾਲਵਰ ਅਤੇ 6 ਕਾਰਤੂਸ ਜੋ ਕੈਨੇਡਾ ਨਿਵਾਸੀ ਪਰਮਜੀਤ ਸਿੰਘ ਤੋਂ ਖੋਹੇ ਸਨ ਬਰਾਮਦ ਕਰ ਲਏ ਗਏ ।ਦੋਸ਼ੀਆਂ ਨੂੰ ਸਿਵਲ ਹਸਪਤਾਲ ਡੇਰਾ ਬੱਸੀ ਮੈਡੀਕਲ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ ਬਾਦ ਵਿੱਚ ਉਨ੍ਹਾਂ ਨੂੰ ਅਗਲੀ ਪੁੱਛ-ਗਿਛ ਲਈ ਲੁਧਿਆਣਾ ਲਿਆਇਆ ਜਾਵੇਗਾ ।ਕੈਨੇਡਾ ਨਿਵਾਸੀ ਪਰਮਜੀਤ ਸਿੰਘ ਪੁੱਤਰ ਸ਼੍ਰੀ ਪਾਲ ਸਿੰਘ ਅਤੇ ਏ.ਆਈ.ਜੀ.ਐਸ.ਐਸ.ਮੰਡ ਨਾਲ ਕੁੱਟਮਾਰ ਹੱਬ ਰੈਸਟੋਰੈਂਟ ਘੁਮਾਰਮੰਡੀ ਲੁਧਿਆਣਾ ਕਰਨ ਵਾਲੇ ਤਿੰਨੋ ਦੋਸ਼ੀ ਕਾਬੂ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger