ਬਠਿੰਡਾ, 24 ਦਸੰਬਰ (ਕਿਰਪਾਲ ਸਿੰਘ): ਪੀ ਐੱਸ ਟੀ ਸੀ ਐੱਲ ਬਠਿੰਡਾ ਡਵੀਜ਼ਨ ਵਿੱਚੋਂ ਸੇਵਾ ਮੁਕਤ ਹੋਏ ਮੁਲਜ਼ਮਾਂ ਨੇ ਅੱਜ ਇੱਥੇ ਟੀਚਰਜ਼ ਹੋਮ ਵਿੱਚ ਇੱਕ ਸੂਬਾ ਤੇ ਸਰਕਲ ਪੱਧਰ ਦੇ ਆਗੂਆਂ ਦੀ ਹਾਜਰੀ ਵਿੱਚ ਮੀਟਿੰਗ ਕਰਕੇ ਡਵੀਜ਼ਨਲ ਪੱਧਰ ਦੀ ਪੈੱਨਸ਼ਨਰਜ਼ ਐਸੋਸੀਏਸ਼ਨ ਦੀ ਇਕਾਈ ਗਠਿਤ ਕੀਤੀ। ਇਸ ਨਵ ਗਠਿਤ ਇਕਾਈ ਦੇ ਸਰਬ ਸੰਮਤੀ ਨਾਲ ਸੁਰਿੰਦਰਪਾਲ ਪ੍ਰਧਾਨ, ਨੈਬ ਸਿੰਘ ਮੀਤ ਪ੍ਰਧਾਨ, ਬੂਟਾ ਸਿੰਘ ਸਕੱਤਰ, ਨੱਥਾ ਸਿੰਘ ਜੋਇੰਟ ਸਕੱਤਰ, ਮਨੋਹਰ ਸਿੰਘ ਪ੍ਰਚਾਰ ਸਕੱਤਰ ਅਤੇ ਜਸਪਾਲ ਸਿੰਘ ਖਜ਼ਾਨਚੀ ਚੁਣ ਲਏ। ਇਹ ਦੱਸਣਯੋਗ ਹੈ ਕਿ ਸੂਬਾ ਤੇ ਸਰਕਲ ਪੱਧਰ ਤੇ ਪੈੱਨਸ਼ਨਰਜ਼ ਐਸੋਸੀਏਸ਼ਨ ਪਹਿਲਾਂ ਤੋਂ ਸਫਲਤਾ ਪੂਰਬਕ ਆਪਣਾ ਕੰਮਕਾਰ ਚਲਾ ਰਹੀ ਹੈ ਪਰ ਹੁਣ ਇਸ ਦਾ ਦਾਇਰਾ ਵਧਾਉਂਦੇ ਹੋਏ ਡਵੀਜ਼ਨ ਪੱਧਰ ’ਤੇ ਈਕਾਈਆਂ ਕਾਇਮ ਕਰਨ ਦੇ ਫੈਸਲੇ ਅਧੀਨ ਬਠਿੰਡਾ ਸਰਕਲ ਅਧੀਨ ਬਠਿੰਡਾ ਡਵੀਜ਼ਨ ਦੀ ਇਕਾਈ ਕਾਇਮ ਕੀਤੀ ਗਈ ਹੈ। ਬਠਿੰਡਾ ਸਰਕਲ ਅਧੀਨ ਪਹਿਲਾਂ ਹੀ ਮੌੜ, ਮਾਨਸਾ, ਬੁਢਲਾਡਾ ਤੇ ਰਾਮਪੁਰਾ ਦੀਆਂ ਚਾਰ ਡਵੀਜ਼ਨਲ ਈਕਾਈਆਂ ਹੋਂਦ ਵਿੱਚ ਆ ਚੁੱਕੀਆਂ ਹਨ ਤੇ ਹੁਣ ਸਿਰਫ ਭਗਤਾ ਡਵੀਜ਼ਨ ਦੀ ਈਕਾਈ ਬਣਾਉਣੀ ਬਾਕੀ ਹੈ। ਆਗੂਆਂ ਨੇ ਅਹਿਦ ਲਿਆ ਕਿ ਭਗਤਾ ਡਵੀਜ਼ਨਲ ਈਕਾਈ ਵੀ ਜਲਦੀ ਹੀ ਹੋਂਦ ਵਿੱਚ ਲਿਆਂਦੀ ਜਾਵੇਗੀ।ਚੋਣ ਤੋਂ ਪਹਿਲਾਂ ਸੰਗਰੂਰ ਤੋਂ ਅਏ ਸੂਬਾ ਸੀਨੀਅਰ ਪ੍ਰਧਾਨ ਸ਼੍ਰੀ ਅਵਿਨਾਸ਼ ਨੇ ਐਸੋਸੀਏਸ਼ਨ ਬਣਾਉਣ ਦੀ ਲੋੜ ’ਤੇ ਹੋਰ ਦਿੰਦਿਆ ਦੱਸਿਆ ਕਿ ਸਰਕਾਰ ਤੋਂ ਮੰਗਾਂ ਮਨਾਉਣ ਲਈ ਤਾਂ ਐਸੋਸੀਏਸ਼ਨ ਦੀ ਜਰੂਰਤ ਹੈ ਹੀ ਅੱਜ ਕੱਲ੍ਹ ਦੇ ਪ੍ਰਵਾਰਕ ਤੇ ਸਮਾਜਕ ਜੀਵਨ ਵਿੱਚ ਵੀ ਇਸ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਪੈੱਨਸ਼ਨਰਜ਼ ਦੀਆਂ ਬਾਕੀ ਮੰਗਾਂ ਲਈ ਤਾਂ ਪੰਜਾਬ ਸਰਕਾਰ ਦੇ ਪੈੱਨਸ਼ਨਰਜ਼ ਐਸੋਸੀਏਸ਼ਨ ਨਾਲ ਮਿਲ ਕੇ ਹੀ ਚਲਦੇ ਹਨ ਪਰ ਸੇਵਾ ਮੁਕਤ ਹੋਣ ਉਪ੍ਰੰਤ ਮੁਫ਼ਤ ਬਿਜਲੀ ਦੀ ਮੰਗ ਜਿਹੜੀ ਕਿ ਸਿਰਫ ਪੀ ਐੱਸ ਟੀ ਸੀ ਐੱਲ ਪੈੱਨਸ਼ਨਰਜ਼ ਐਸੋਸੀਏਸ਼ਨ ’ਤੇ ਹੀ ਲਾਗੂ ਹੁੰਦੀ ਹੈ ਉਹ ਸਾਡੀ ਮੁਖ ਮੰਗ ਹੈ। ਸਰਕਲ ਪ੍ਰਧਾਨ ਸ਼੍ਰੀ ਬੀ ਕੇ ਵਧਾਵਨ ਨੇ ਦੱਸਿਆ ਕਿ 1997 ’ਚ ਸੇਵਾ ਮੁਕਤ ਹੋਣ ਤੋਂ ਬਾਅਦ ਉਨ੍ਹਾਂ ਦੇ ਸੀਨੀਅਰ ਸਾਥੀ ਸ਼੍ਰੀ ਪਿਆਰਾ ਲਾਲ ਗਰਗ ਦੀ ਪ੍ਰੇਰਣਾ ਸਦਕਾ ਪੰਜਾਬ ਸਰਕਾਰ ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਪੈੱਨਸ਼ਨਰਜ਼ ਦੇ ਮੈਂਬਰ ਚਲੇ ਆ ਰਹੇ ਹਨ ਤੇ ਉਸ ਉਪ੍ਰੰਤ ਉਨਾਂ ਨੇ ਬਠਿੰਡਾ ਸਰਕਲ ਦੀ ਪੀ ਐੱਸ ਟੀ ਸੀ ਐੱਲ ਪੈੱਨਸ਼ਨਰਜ਼ ਐਸੋਸੀਏਸ਼ਨ ਬਣਾਈ ਜਿਸ ਨੇ ਸੂਬਾ ਐਸੋਸੀਏਸਨ ਦੇ ਸਹਿਯੋਗ ਨਾਲ ਕਈ ਪ੍ਰਪਤੀਆਂ। ਬਠਿੰਡਾ ਸਰਕਲ ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਪਿਆਰੇ ਲਾਲ ਗਰਗ ਨੇ ਸੁਚੇਤ ਕੀਤਾ ਮੌਜੂਦਾ ਹਾਲਤ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਹਨ ਕਿ ਸਰਕਾਰ ਆਪਣੀਆਂ ਪੈੱਨਸ਼ਨਾਂ ’ਤੇ ਕਟੌਤੀ ਜਾਂ ਬਿਲਕੁਲ ਬੰਦ ਵੀ ਕਰ ਸਕਦੀ ਹੈ ਇਸ ਲਈ ਆਪਣੇ ਹੱਕ ਪ੍ਰਾਪਤ ਕਰਨ ਲਈ ਐਸੋਸੀਏਸ਼ਨ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਸਾਡਾ ਹੱਕ ਹੈ ਕਿਉਂਕਿ ਮੁਲਾਜ਼ਮਾਂ ਨੂੰ ਪਹਿਲਾਂ ਘੱਟ ਦਿੱਤੀਆਂ ਗਈਆ ਤਨਖ਼ਾਹਾਂ ਦੇ ਇਵਜ਼ ਵਿੱਚ ਹੀ ਦਿੱਤੀ ਜਾ ਰਹੀ ਹੈ। ਇਹ ਸਰਕਾਰ ਦੇ ਲੇਖਾ ਵਿਭਾਗ ਦੀ ਨਲਾਇਕੀ ਹੈ ਕਿ ਮੁਲਾਜ਼ਮਾਂ ਨੂੰ ਪੈਨਸ਼ਨਾਂ ਦੇਣ ਲਈ ਬਕਾਇਦਾ ਫੰਡ ਨੂੰ ਮਿਆਦੀ ਜਮ੍ਹਾਂ ਖਾਤੇ ਵਿੱਚ ਜਮ੍ਹਾਂ ਕਰਵਾਉਣ ’ਚ ਢਿੱਲ ਵਰਤੀ ਗਈ ਸੀ। ਸਰਕਲ ਵਾਈਸ ਪ੍ਰਧਾਨ ਇੰਜ: ਸੁਰਜੀਤ ਸਿੰਘ ਟੀਨਾ ਨੇ ਸ਼੍ਰੀ ਗਰਗ ਦੇ ਵੀਚਾਰਾਂ ਦੇ ਪ੍ਰੋੜਤਾ ਕਰਦੇ ਹੋਏ ਕਿਹਾ ਕਿ ਇਟਲੀ ਆਦਿ ਕਈ ਦੇਸ਼ਾਂ ਵਿੱਚ ਪੈਨਸ਼ਨਾਂ ’ਤੇ ਕਟੌਤੀ ਲੱਗ ਚੁਕੀ ਹੈ। ਇਨ੍ਹਾਂ ਆਗੂਆਂ ਤੋਂ ਇਲਾਵਾ ਸਰਕਲ ਦੇ ਐਗਜ਼ੇਕਟਿਵ ਮੈਂਬਰ ਇੰਜ: ਜਵਾਹਰ ਲਾਲ ਸ਼ਰਮਾ, ਪ੍ਰੈੱਸ ਸਕੱਤਰ ਇੰਜ: ਕਿਰਪਾਲ ਸਿੰਘ, ਡਵੀਜ਼ਨ ਮੌੜ ਦੇ ਪ੍ਰਧਾਨ ਧੰਨਾ ਸਿੰਘ, ਰਾਮਪੁਰਾ ਦੇ ਪ੍ਰਧਾਨ ਗੁਰਦੇਵ ਸਿੰਘ ਅਤੇ ਮਾਨਸਾ ਬੁਢਲਾਢਾ ਦੇ ਨੁੰਮਾਇੰਦੇ ਵੀ ਹਜ਼ਰ ਸਨ। ਡਵੀਜ਼ਨ ਮੌੜ ਦੇ ਪ੍ਰਧਾਨ ਧੰਨਾ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਅਤੇ ਇਕਾਈ ਗਠਿਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ।

Post a Comment