ਇੰਦਰਜੀਤ ਢਿੱਲੋਂ, ਨੰਗਲ/ਅੱਜ ਇਥੇ ਸਥਾਨਕ ਬਜਰੰਗ ਭਵਨ ਵਿੱਚ ਵਾਰਡ ਨੰਬਰ 6 ਤੋਂ ਲੈ ਕੇ 13 ਤਕ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਹੱਲ ਕਰਣ ਲਈ ਰੱਖੇ ਸੰਗਤ ਦਰਸ਼ਨ ਪ੍ਰੋਗਰਾਮ ਤੋਂ ਪਹਿਲਾ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜ਼ਾਬ ਦੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸ਼ਹਿਰ ਕਸਬੇ ਵਿੱਚ ਸੰਗਤ ਦਰਸ਼ਨ ਕੀਤੇ ਜਾ ਰਹੇ ਹਨ ਅਤੇ ਇਨ ਪ੍ਰੋਗਰਾਮਾਂ ਦਾ ਮਕਸਦ ਸ਼ਹਿਰਾਂ ਅਤੇ ਕਸਬਿਆਂ ਵਿੱਚ ਹੋ ਰਹੇ ਵਿਕਾਸ ਨੂੰ ਲੋਕਾਂ ਦੀਆਂ ਨਜ਼ਰਾਂ ਨਾਲ ਵੇਖਣਾ ਅਤੇ ਉਨ ਦੀਆਂ ਮੁਸ਼ਕਲਾਂ ਅਤੇ ਸੁਝਾਅ ਨੂੰ ਖੁਦ ਲਾਗੇ ਹੋ ਕੇ ਸੁਣਨਾਂ। ਉਨ ਕਿਹਾ ਕਿ ਸਰਕਾਰ ਅਤੇ ਅਫਸਰਸ਼ਾਹੀ ਲੋਕਾਂ ਦੀ ਸੇਵਦਾਰ ਹੈ ਅਤੇ ਅਫਸਰਸ਼ਾਹੀ ਨੂੰ ਲੋਕਾਂ ਤੇ ਭਾਰੂ ਨਹੀ ਹੋਣ ਦਿੱਤਾ ਜਾਵੇਗਾ। ਉਨ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਨੂੰ ਸਰਕਾਰੀ ਆਰਥਿਕ ਮਦਦ ਲੈਣ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਸੀ, ਪਰ ਹੁਣ ਸਰਕਾਰ ਵਲੋਂ ਨੀਤੀ ਬਦਲ ਦਿੱਤੀ ਗਈ ਹੈ ਅਤੇ ਹਰ ਇਲਾਕੇ ਵਿੱਚ ਕੁਝ ਖਾਸ ਹਸਪਤਾਲ ਕੈਂਸਰ ਦੇ ਇਲਾਜ਼ ਲਈ ਰੱਖੇ ਗਏ ਹਨ ਜਿਥੋ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਹਿਲਾ ਮਰੀਜ਼ ਦਾ ਇਲਾਜ਼ ਕਰਣ ਅਤੇ ਪਿਛੋ ਫਾਇਲ ਤਿਆਰ ਕਰਕੇ ਡਾਇਰੈਕਟੋਰੇਟ ਨੂੰ ਭੇਜੀ ਜਾਵੇ। ਉਨ ਕਿਹਾ ਕਿ ਡਾਕਟਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਕੈਂਸਰ ਦੇ ਮਰੀਜ਼ ਦਾ ਇਲਾਜ਼ ਪੈਸੇ ਪਿਛੇ ਨਹੀ ਰੁਕਣਾ ਚਾਹੀਦਾ। ਇਸ ਮੋਕੇ ਤੇ ਵਾਰਡ ਨੰਬਰ 6 ਤੋਂ ਲੈ ਕੇ 13 ਤਕ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਬਹੁਤ ਸਾਰੀਆਂ ਦਾ ਮੋਕੇ ਤੇ ਹੀ ਹੱਲ ਕੀਤਾ ਗਿਆ। ਇਸ ਮੋਕੇ ਤੇ ਉਨ ਦੇ ਨਾਲ ਨਗਰ ਕੌਸਲ ਦੇ ਪ੍ਰਧਾਨ ਰਾਜ਼ੇਸ਼ ਚੋਧਰੀ, ਕਾਰਜ਼ ਸਾਧਕ ਅਫਸਰ ਸ੍ਰ. ਭੂਪਿੰਦਰ ਸਿੰਘ, ਐਮ.ਈ. ਸੁਰੇਸ਼ ਅਰੋੜਾ, ਡੀ.ਐਸ.ਪੀ. ਸੰਤ ਸਿੰਘ ਧਾਲੀਵਾਲ, ਐਸ.ਐਚ.ਓ. ਨੰਗਲ ਇੰਸ. ਕੇਸਰ ਸਿੰਘ, ਜਥੇਦਾਰ ਜਗਦੇਵ ਸਿੰਘ ਕੁੱਕੂ, ਵਿਨੇ ਅਗਰਵਾਲ, ਚੰਦਰ ਕੁਮਾਰ ਬਜਾਜ, ਭਾਜਪਾ ਦੇ ਮੰਡਲ ਪ੍ਰਧਾਨ ਪ੍ਰਵੀਨ ਦਿਵੇਦੀ, ਕੌਸਲਰ ਰਣਜੀਤ ਸਿੰਘ ਲੱਕੀ, ਕੌਸਲਰ ਰਜਿੰਦਰ ਹੰਸ, ਕੌਸਲਰ ਅਸ਼ੋਕ ਪੁਰੀ, ਪਰਮਜੀਤ ਸਿੰਘ ਦਿਉਲ, ਠੇਕੇਦਾਰ ਰਜਿੰਦਰ ਸਿੰਘ, ਪ੍ਰਮੁੱਖ ਸਮਾਜ ਸੇਵਕ ਠੇਕੇਦਾਰ ਹਰਮਨਜੀਤ ਸਿੰਘ ਪ੍ਰਿੰਸ, ਗੋਲਡੀ ਮਿੱਤਲ, ਪ੍ਰਿੰ. ਡਾ ਡੀ.ਐਨ. ਪ੍ਰਸ਼ਾਦ, ਕੁਲਭੂਸ਼ਣ ਪੁਰੀ ਆਦਿ ਹਾਜ਼ਰ ਸਨ।
ਸਿਹਤ ਮੰਤਰੀ ਮਦਨ ਮੋਹਨ ਮਿੱਤਲ ਸੰਗਤ ਦਰਸ਼ਨ ਦੌਰਾਨ


Post a Comment