ਇੰਦਰਜੀਤ ਢਿੱਲੋਂ, ਨੰਗਲ/ਦਸਮ ਪਾਤਸ਼ਾਹ ਸ਼੍ਰੀ ਗੁਰੂ ਗ਼ੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ , ਫਤਿਹ ਸਿੰਘ ਅਤੇ ਮਾਤਾ ਗੁਜ਼ਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ‘ਨਿ¤ਕੀਆਂ ਜਿੰਦਾਂ ਵ¤ਡਾ ਸਾਕਾ ਫਾਊਂਡੇਸ਼ਨ’ ਵ¤ਲੋਂ ਪਿੰਡ ਡੂਮੇਵਾਲ ਵਿਖੇ 22 ਦਸੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਗੁਰਦੁਆਰਾ ਸਿੰਘ ਸਭਾ ਸੈਕਟਰ ਦੋ ਨਵਾਂ ਨੰਗਲ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਂਨ ਸ਼ਮਸ਼ੇਰ ਸਿੰਘ ਡੂਮੇਵਾਲ, ਜਗਮੋਹਣ ਸਿੰਘ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਭਾਊਵਾਲ ਨੇ ਦੱਸਿਆ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲ਼ਿਆਂ ਦੇ ਉ¤ਦਮ ਨਾਲ਼ ਕਰਵਾਏ ਜਾ ਰਹੇ ਇਸ ਸਮਾਗਮ ਵਿ¤ਚ ਨਵਾਂ ਨੰਗਲ ਇਲਾਕੇ ਅਤੇ ਬਿਭੌਰ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਰਧਾਂਜਲੀ ਭੇਂਟ ਕਰਨਗੀਆਂ। ਉਂਨ•ਾਂ ਦੱਸਿਆ ਕਿ ਸਮਾਗਮ ਦੀ ਸਫਲਤਾ ਲਈ ਵੱਖ ਵੱਖ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਸਮਾਗਮ ਤੋਂ ਬਾਅਦ ਆਵਾਜ਼ ਅਤੇ ਰੌਸ਼ਨੀ ਪ੍ਰੋਗਰਾਮ ਤਹਿਤ ‘ ਲਾਡਲੇ ਗੋਬਿੰਦ ਦੇ ’ ਪੇਸ਼ਕੀਤਾਜਾਵੇਗਾਅਤੇ ਸਾਰੀ ਸੰਗਤ ਲਈ ਗੁਰੂ ਕਾ ਅਟੁ¤ਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਹੈੱਡ ਗ੍ਰੰਥੀ, ਪਰਮਿੰਦਰ ਸਿੰਘ ਇੰਜਨੀਅਰ, ਭਾਈ ਕੁਲਵੰਤ ਸਿੰਘ, ਭਾਈ ਗੁਰਦਿਆਲ ਸਿੰਘ, ਜਸਵੀਰ ਸਿੰਘ, ਭਾਈ ਇਕਬਾਲ ਸਿੰਘ, ਅਮਰਜੀਤ ਸਿੰਘ ਬਸਦੇਹੜਾ, ਚੌ. ਖੁਸ਼ਹਾਲ ਸਿੰਘ, ਧਰਮਪਾਲ ਸਿੰਘ ਸੈਣੀ,ਅਮਰੀਕ ਸਿੰਘ ਬਿਭੌਰ ਸਾਹਿਬ, ਤਰਲੋਚਨ ਸਿੰਘ, ਸੁਰਜੀਤ ਸਿੰਘ , ਹਰਜੀਤ ਸਿੰਘ ਸਟੱਡੀਜ਼ ਸਰਕਲ, ਅਮਰਜੀਤ ਸਿੰਘ, ਸੁਪਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਬੜਵਾ ਆਦਿ ਹਾਜ਼ਰ ਸਨ।
ਗੁਰਦੁਆਰਾ ਸਿੰਘ ਸਭਾ ਸੈਕਟਰ 2 ’ਚ ਮੀਟਿੰਗ ਦੌਰਾਨ ਸਿੱਖ ਜਥੇਬੰਦੀਆਂ

Post a Comment