ਕ੍ਰਿਸਮਿਸ ਤਿਉਹਾਰ ਦੀ ਤਿਆਰੀ ਵਜੋਂ ਅੱਜ ਲਿਟਲ ਫਲਾਵਰ ਚਰਚ ਸੰਗਰੂਰ ਦੇ ਫਾਦਰ ਮਾਇਕਲ ਸਥਾਨਕ ਸੀਬਾ ਸਕੂਲ ਵਿਚ ਕੈਰੇਲ ਗੀਤ ਮੰਡਲੀ ਲੈ ਕੇ ਆਏ ਅਤੇ ਸਕੂਲ ਦੇ ਵਿਦਿਆਰਥੀਆਂ ਨਾਲ ਪ੍ਰਾਥਨਾ ਅਤੇ ਅਰਦਾਸ ਦੇ ਗੀਤ ਗਾਏ। ਕੋਆਰਡੀਨੇਟ ਮਨੌਜ ਥੌਮਸ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ‘ਆਇਆ ਯਸੂ ਰਾਜਾ, ਆਇਆ ਜਗਤ ਮੇ’ ਗਾਇਆ ਅਤੇ ਕੀਰਤਨ ਮੰਡਲੀ ਦਾ ਸਵਾਗਤ ਨਿਰਦੇਸ਼ਕ ਸ਼ੇਜ ਜੰਗ ਸਿੰਘ ਚਹਿਲ ਨੇ ਕੀਤਾ। ਕੀਰਤਨ ਮੰਡਲੀ ਵਲੋਂ ‘ਜਿੰਗਲ ਬੈਲ ਜਿੰਗਲ ਆਲ ਦਾ ਡੇਅ, ਹਮ ਚਰਵਾਹੇ ਨਾਚੇ ਝੂੰਮ ਕੇ ਅਤੇ ਜੁਆਏ ਟੂ ਦ ਡੇਅ ਲੌਰਡ ਹੈਜ ਕਮ ਗੀਤਾਂ ਤੋਂ ਬਾਅਦ ਫਾਦਰ ਮਾਇਕਲ ਨੇ ਸਭ ਬੱਚਿਆਂ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ। ਸਾਂਤਾ ਕਲਾਜ ਦੀ ਲਾਲ ਵਰਦੀ ਵਿਚ ਸੰਜੇ ਬੱਚਿਆਂ ਨੇ ਸਭਨਾਂ ਨੂੰ ਟਾਫ਼ੀਆਂ ਵੰਡੀਆਂ। ਅੰਤ ਵਿਚ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਹੋਏ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ।

Post a Comment