ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਐਨ ਆਰ ਆਈ ਵੀਰਾ ਦੇ ਸਹਿਯੋਗ ਸਦਕਾ ਅੱਜ ਸਾਡੇ ਸੂਬੇ ਦੀ ਧਰਤੀ ਉੱਤੇ ਮਾਂ ਖੇਡ ਕਬੱਡੀ ਨੂੰ ਬਣਦਾ ਮਾਣ ਮਿਲਿਆ ਹੈ ਤੇ ਇਸ ਖੇਡ ਨਾਲ ਜੁੜਕੇ ਸਾਡੀ ਨੌਜਵਾਨ ਪੀੜ੍ਹੀ ਨਸ਼ਿਆ ਦੀ ਦਲਦਲ ਚੋ ਬਚਦੀ ਆਈ ਹੈ ।ਇਸੇ ਪੀੜੀ ਲਈ ਸਦਾ ਚਿੰਤਤ ਰਹਿਣ ਵਾਲੇ ਉੱਚ ਕੋਟੀ ਦੇ ਖੇਡ ਪ੍ਰਮੋਟਰ ਐੇਨ ਆਰ ਆਈ ਯੂਨਾਈਟਿਡ ਸਪੋਰਟਸ ਐਂਡ ਕਲਚਰ ਕੱਲਬ ਦੇ ਪ੍ਰਧਾਨ ਚਰਨਜੀਤ ਸਿੰਘ ਘੁਮਾਣ ਅਤੇ ਕਾਂਗਰਸ ਪਾਰਟੀ ਦੇ ਯੂਥ ਆਗੂ ਕਲੱਬ ਚੇਅਰਮੈਨ ਗੁਰਸੇਵਕ ਸਿੰਘ ਬਰਸਾਲ ਨੇ ਇੱਕ ਫੋਨ ਕਾਲ ਦੁਆਰਾ ਪੱਤਰਕਾਰਾ ਨਾਲ ਰਾਬਤਾ ਕਾਇਮ ਕਰਦੇ ਹੋਏ ਕਿਹਾ ਕਿ ਆਉਣ ਵਾਲੀ 2013ਦੀ 30 ਜਨਵਰੀ ਨੂੰ ਪਿੰਡ ਬਰਸਾਲ ਦੀ ਧਰਤੀ ਤੇ ਖੇਡ ਮੇਲਾ ਆਰੰਭ ਹੋਣ ਜਾ ਰਿਹਾ ਹੈ ਜਿਸ ਦਾ ਅਗਾਜ ਬਲਵੰਤ ਸਿੰਘ ਗਰੇਵਾਲ ਆਪਣੇ ਕਰ ਕਮਲਾਂ ਨਾਲ ਕਰਨਗੇ ਪਹਿਲੇ ਦਿਨ ਖੀਰੇ ਦੁੱਗੇ(ਛੋਟੇ ਬਲਦਾ)ਦੀਆ ਦੌੜਾ ਕਰਵਾਈਆ ਜਾਣਗੀਆ ਜਿਸ ਵਿੱਚ ਜੈਤੂ ਚਾਬਕ ਨੂੰ 2500ਹਜਾਰ ਦਾ ਇਨਾਮ ਤੇ ਖੂੰਡੇ ਨਾਲ ਸਨਮਾਨਿਤ ਕੀਤਾ ਜਾਵੇਗਾ ਇੰਨਾ ਦੌੜਾ ਦੇ ਕੁੱਲ ਇਨਾਮ ਪੰਚੀ ਹੋਣਗੇ,31ਜਨਵਰੀ ਨੂੰ ਛੋਟੇ ਬੱਚਿਆ ਦੀਆ ਰੇਸਾ ਕਰਵਾਈਆ ਜਾਣਗੀਆਂ ਤੇ ਦਰਜਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਦਿਲ ਖਿੱਚਵੇਂ ਇਨਾਮ ਤਕਸੀਮ ਕੀਤੇ ਜਾਣਗੇ,ਆਖਰੀ ਦਿਨ ਜਾਣੀ ਇੱਕ ਫਰਵਰੀ ਨੂੰ ਪਿੰਡ ਵਾਰ ਉਪਨ ਦੀਆ ਟੀਮਾ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਇੱਕ ਖਿਡਾਰੀ ਬਾਹਰੋਂ ਖੇਡ ਸਕਦਾ ਹੈ ।ਇਸ ਉਪਨ ਦੇ ਮੈਚਾ ਵਿੱਚ ਫਸਟ ਆਉਣ ਵਾਲੀ ਟੀਮ ਨੂੰ ਓਮ ਪ੍ਰਕਾਸ਼ ਪੋਨੇ ਵਾਲਿਆ ਵੱਲੋਂ ਨੈਨੋਂ ਕਾਰ ਇਨਾਮ ਵਜੋਂ ਦਿੱਤੀ ਜਾਵੇਗੀ ਸੈਕਿੰਡ ਆਉਣ ਵਾਲੇ ਖਿਡਾਰੀਆ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਸਾਡੇ ਸਭਿਆਚਾਰ ਨੂੰ ਲੱਚਰਤਾ ਦੇ ਪਰਛਾਵੇ ਤੋਂ ਬਚਾਉਣ ਵਾਲੇ ਚੁਣਵੇਂ ਕਲਾਕਾਰਾ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਆਖਰੀ ਦਿਨ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਹੋਵੇਗਾ ।ਕਾਂਗਰਸ ਪਾਰਟੀ ਦੇ ਬੋਹੜ ਵਜੋਂ ਜਾਣੇ ਜਾਦੇ ਮਾਣਯੋਗ ਚੇਅਰਮੈਂਨ ਸਰਪੰਚ ਹਰਭਗਾਨ ਸਿੰਘ ਰੂਪ ਨੂੰ ਸੋਨੇ ਦੇ ਤਮਗੇ ਨਾਲ ਵਿਸ਼ੇਸ ਤੌਰ ਤੇ ਸਨਮਾਨਿਆ ਜਾਵੇਗਾ ਸੋ ਆਸ ਪਾਸ ਦੇ ਖੇਡ ਪ੍ਰੇਮੀਆ ਤੇ ਖਿਡਾਰੀ ਵੀਰਾ ਨੂੰ ਇਸ ਖੇਡ ਮੇਲੇ ਵਿੱਚ ਪੁੰਹਣ ਲਈ ਯੂਨਾਈਟਡ ਐਂਡ ਕਲਚਰ ਕਲੱਬ ਵੱਲੋਂ ਅਪੀਲ ਕੀਤੀ ਜਾਦੀ ਹੈ ਕਿ ਇੰਨਾ ਤਿੰਨ ਦਿਨਾ ਵਿੱਚ ਪਿੰਡ ਬਰਸਾਲ ਦੇ ਟੂਰਨਾਮੈਂਟ ਵਿੱਚ ਪਹੁੰਚਕੇ ਰੌਣਕ ਨੂੰ ਦੁਗਣੀ ਕਰੋ ।
ਇਸ਼ਤਿਹਾਰੀ ਪਾਰਟੀ ਹੈ ।

Post a Comment