ਹੁਸ਼ਿਆਰਪੁਰ, 3 ਦਸੰਬਰ: (ਨਛਤਰ ਸਿੰਘ)ਪੰਜਾਬ ਸਰਕਾਰ ਦੀ ਮੇਜ਼ਬਾਨੀ ਹੇਠ 18 ਮੁਲਕਾਂ ਦੀਆਂ 23 ਟੀਮਾਂ ਦੀ ਸ਼ਮੂਲੀਅਤ ਅਤੇ 6.29 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਤੀਸਰੇ ਵਿਸ਼ਵ ਕੱਪ ਕਬੱਡੀ-2012 ਦੇ ਤੀਜੇ ਦਿਨ ਅੱਜ ਇਥੋਂ ਦੇ ਮਲਟੀਪਰਪਜ਼ ਆਊਟਡੋਰ ਸਟੇਡੀਅਮ ਵਿਖੇ ਪੂਲ ‘ਸੀ’ ਤੇ ‘ਡੀ’ ਦੇ ਲੀਗ ਮੈਚ ਹੋਏ। ਅੱਜ ਦੇ ਕਬੱਡੀ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰ ਕੇ ਕੀਤਾ। ਅੱਜ ਦੇ ਮੁਕਾਬਲਿਆਂ ਦੌਰਾਨ ਮੁੱਖ ਸੰਸਦੀ ਸਕੱਤਰ ਸ੍ਰੀਮਤੀ ਮੋਹਿੰਦਰ ਕੌਰ ਜੋਸ਼ ਤੇ ਸ. ਸੋਹਣ ਸਿੰਘ ਠੰਡਲ, ਵਿਧਾਇਕ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ, ਸਾਬਕਾ ਰਾਜ ਸਭਾ ਮੈਂਬਰ ਸ. ਵਰਿੰਦਰ ਸਿੰਘ ਬਾਜਵਾ ਤੇ ਸੀਨੀਅਰ ਅਕਾਲੀ ਆਗੂ ਸ. ਪਰਮਜੀਤ ਸਿੰਘ ਸਿੱਧਵਾਂ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਅੱਜ ਦੇ ਪਹਿਲੇ ਮੈਚ ਵਿੱਚ ਇਰਾਨ ਨੇ ਅਰਜਨਟੀਨਾ ਨੂੰ 70-18 ਨਾਲ ਹਰਾਇਆ। ਪਹਿਲੇ ਅੱਧ ਤੱਕ ਇਰਾਨ ਦੀ ਟੀਮ 36-8 ਨਾਲ ਅੱਗੇ ਸੀ। ਇਰਾਨ ਵੱਲੋਂ ਰੇਡਰ ਸ਼ਿਆਨ ਹਦ ਅਲੀ ਖਲੀਲਾਬਾਦ ਤੇ ਜੇ ਬਹਿਨਮ ਨੇ 10-10, ਕੇ ਬਹਿਨਮ ਨੇ 8 ਅਤੇ ਮੁਸਤਫਾ ਹੁਸੈਨ ਨੇ 5 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਮੋਹਦੀ ਨੋਘਸ਼ਬਾਨੀ ਨੇ 8, ਅਲੀਰਾਜ਼ਾ ਸਫਾਰੀ ਨੇ 7 ਅਤੇ ਮੋਹਸਿਨ ਮੈਹਰੀ ਨੇ 5 ਜੱਫੇ ਲਾਏ। ਅਰਜਨਟੀਨਾ ਵੱਲੋਂ ਰੇਡਰ ਯੂਰੀ ਮਾਇਰ ਨੇ 5, ਇਵਾਨ ਨੇ 4 ਅਤੇ ਫੇ ਅਨਦੂ ਨੇ 3 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਫੈਕਨਦੂ, ਫੈਰਨਾਂਡੋਸ, ਕ੍ਰਿਸਟੀਅਨ ਤੇ ਓਰਲਾਂਜਡੋ ਨੇ 1-1 ਜੱਫਾ ਲਾਇਆ।ਦਿਨ ਦੇ ਦੂਜੇ ਮੈਚ ਵਿੱਚ ਇਟਲੀ ਨੇ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੀ ਸਕਾਟਲੈਂਡ ਦੀ ਟੀਮ ਨੂੰ 66-19 ਨਾਲ ਹਰਾਇਆ। ਅੱਧੇ ਸਮੇਂ ਤੱਕ ਜੇਤੂ ਟੀਮ ਇਟਲੀ 38-7 ਨਾਲ ਅੱਗੇ ਸੀ। ਇਟਲੀ ਦੇ ਰੇਡਰਾਂ ਵਿੱਚੋਂ ਬਲਜਿੰਦਰ ਸਿੰਘ ਖੀਰਾਂਵਾਲੀ ਨੇ 8, ਵਿਵੇਕ ਕੁਮਾਰ ਸੋਨੂੰ ਤੇ ਧਰਮਿੰਦਰ ਸਿੰਘ ਨੇ 7-7 ਅਤੇ ਗੁਰਬਿੰਦਰ ਸਿੰਘ ਨੇ 6 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਹਰੀਸ਼ ਕੁਮਾਰ, ਤੇਜਵੰਤ ਸਿੰਘ ਤੇ ਬਲਜੀਤ ਭਾਊ ਨੇ 5-5 ਅਤੇ ਬਲਰਾਜ ਸਿੰਘ ਬਾਜੀ ਜੰਡ ਨੇ 3 ਜੱਫੇ ਲਾਏ। ਸਕਾਟਲੈਂਡ ਦੇ ਰੇਡਰਾਂ ਵਿੱਚੋਂ ਮਾਰਕ ਸਿਮ ਨੇ 5 ਤੇ ਮਾਸਟਿਨ ਕੁਰੇਕ ਨੇ 4 ਅੰਕ ਹਾਸਲ ਕੀਤੇ ਜਦੋਂ ਕਿ ਜਾਫੀ ਫਿਨ ਬਲੈਕ ਨੇ 2 ਜੱਫੇ ਲਾਏ।ਇਸ ਤੋਂ ਪਹਿਲਾਂ ਅੱਜ ਦੇ ਮੁੱਖ ਮਹਿਮਾਨ ਸ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅੱਜ ਦੋਆਬੇ ਦੀ ਧਰਤੀ ’ਤੇ ਉਸ ਵੇਲੇ ਇਤਿਹਾਸ ਸਿਰਜਿਆ ਗਿਆ ਜਦੋਂ ਸਕਾਟਲੈਂਡ ਤੇ ਸੀਅਰਾ ਲਿਓਨ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਦਾ ਹਿੱਸਾ ਬਣੀ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕਰ ਕੇ ਨੌਜਵਾਨ ਸ਼ਕਤੀ ਨੂੰ ਸਹੀ ਸੇਧ ਦੇਣ ਲਈ ਪੂਰੀ ਤਰ•ਾਂ ਤਤਪਰ ਹੈ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾ ਤਹਿਤ ਕਬੱਡੀ ਅੱਜ ਕੁੱਲ ਦੁਨੀਆਂ ਵਿੱਚ ਮਕਬੂਲ ਹੋ ਗਈ ਹੈ। ਤੀਸਰੇ ਵਿਸ਼ਵ ਕੱਪ ਵਿੱਚ ਸਮੂਹ 6 ਮਹਾਂਦੀਪਾਂ ਦੇ 18 ਮੁਲਕਾਂ ਦੀਆਂ 23 ਟੀਮਾਂ ਦੀ ਸ਼ਮੂਲੀਅਤ ਕਬੱਡੀ ਦੀ ਤਰੱਕੀ ਦੀ ਗਵਾਹੀ ਭਰਦੀਆਂ ਹਨ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਨੇ 150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਰਾਜ ਅੰਦਰ ਉਚ ਕੋਟੀ ਦਾ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਹੈ।ਉਨ•ਾਂ ਦੱਸਿਆ ਕਿ ਔਰਤਾਂ ਦੇ ਵਰਗ ਵਿਚ ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ ਜਦੋਂ ਕਿ ਪੁਰਸ਼ਾਂ ਦੇ ਵਰਗ ਵਿਚ ਚੈਂਪੀਅਨ ਬਣਨ ਵਾਲੀ ਟੀਮ ਨੂੰ ਪਿਛਲੇ ਸਾਲ ਵਾਂਗ ਹੀ 2 ਕਰੋੜ ਰੁਪਏ ਮਿਲਣਗੇ। ਇਸ ਤੋਂ ਇਲਾਵਾ ਦੂਸਰੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੀਆਂ ਟੀਮਾਂਨੂੰ ਕ੍ਰਮਵਾਰ 1 ਕਰੋੜ ਰੁਪਏ ਅਤੇ 51 ਲੱਖ ਰੁਪਏ ਇਨਾਮ ਵਜੋਂ ਮਿਲਣਗੇ। ਇਸੇ ਤਰ•ਾਂ ਮਹਿਲਾ ਵਰਗ ਦੀ ਚੈਂਪੀਅਨ ਟੀਮ ਨੂੰ ਪਿਛਲੇ ਸਾਲ ਮਿਲੇ 25 ਲੱਖ ਰੁਪਏ ਦੀ ਬਜਾਏ ਇਸ ਵਾਰ 51 ਲੱਖ ਰੁਪਏ ਮਿਲਣਗੇ ਜਦੋਂ ਕਿ ਦੂਸਰੇ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਦੀ ਇਨਾਮੀ ਰਾਸ਼ੀ ਨੂੰਕ੍ਰਮਵਾਰ 15 ਲੱਖ ਰੁਪਏ ਤੇ 10 ਲੱਖ ਰੁਪਏ ਤੋਂ ਵਧਾ ਕੇ ਕ੍ਰਮਵਾਰ 31 ਲੱਖ ਰੁਪਏ ਅਤੇ 21 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਰਸ਼ਾਂ ਦੇ ਫਾਈਨਲ ਮੈਚ ਦੇ ਸਰਵੋਤਮ ਧਾਵੀ ਅਤੇ ਸਰਵੋਤਮ ਜਾਫੀ ਨੂੰ ਇਕ-ਇਕ ਟਰੈਕਟਰ ਇਨਾਮ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੈਚ ਦੌਰਾਨ ‘ਉ¤ਚੀ ਸੋਚ, ਉ¤ਚੀ ਪਰਵਾਜ਼, ਸੱਚੀ-ਸੁੱਚੀ ਖੇਡ ਭਾਵਨਾ ਅਤੇ ਨਸ਼ਿਆਂ ਵਿਰੁੱਧ ਮੁਹਿੰਮ’ ਦੇ ਪ੍ਰਤੀਕ ਅਤੇ ਤੀਸਰੇ ਵਿਸ਼ਵ ਕੱਪ ਕਬੱਡੀ ਦੇ ਮਾਸਕਟ ‘ਜ਼ਾਂਬਾਜ’ ਨੇ ਸਟੇਜ ਅਤੇ ਦਰਸ਼ਕਾਂ ਵਿਚਕਾਰ ਜਾ ਕੇ ਸਭ ਦਾ ਭਰਪੂਰ ਧਿਆਨ ਖਿੱਚਿਆ। ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਰਾਏ ਜੁਝਾਰ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।

Post a Comment