ਲੁਧਿਆਣਾ (ਸਤਪਾਲ ਸੋਨੀ ) ਥਾਨਾ ਜਗਤਪੁਰੀ ਚੌਂਕੀ ਦੇ ਏ.ਐਸ.ਆਈ ਮਲਕੀਤ ਸਿੰਘ ਨੇ ਦਸਿਆ ਕਿ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਥਿੰਦ ਚੌਂਕ ਵਿੱਖੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਰਿਕਸ਼ਾ ਤੇ ਬਿਜਲੀ ਦੀਆਂ 4 ਮੋਟਰਾਂ,ਬਿਜਲੀ ਕੰਟਰੋਲਰ,ਪੈਨਲ ,ਵੋਲਟੇਜ਼ ਮੀਟਰ ਅਤੇ ਲੋਹੇ ਦਾ ਸਮਾਨ ਲੈਕੇ ਆ ਰਿਹਾ ਸੀ ਜਦ ਉਸ ਨੂੰ ਚੈਕਿੰਗ ਲਈ ਰੋਕਿਆ ਤਾਂ ਉਸ
ਨੇ ਆਪਣਾ ਨਾਂ ਨਨਕੂ ਵਾਸੀ ਸਲੇਮ ਟਾਬਰੀ ਦਸਿਆ। ਪੁੱਛ-ਗਿੱਛ ਦੌਰਾਨ ਉਸ ਨੇ ਦਸਿਆ ਕਿ ਉਸ ਨੇ ਇਹ ਸਾਰਾ ਸਮਾਨ ਇਲਾਕੇ ਵਿੱਚੋਂ ਚੋਰੀ ਕੀਤਾ ਹੈ ਜਿਸ ਤੇ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਦਰਜ਼ ਕਰ ਲਿਆ ਹੈ ਅਤੇ ਹੋਰ ਪੁੱਛ-ਗਿੱਛ ਜ਼ਾਰੀ ਹੈ ।

Post a Comment