ਡਿੱਪੂ ਹੋਲਡਰ ਮਿੱਟੀ ਦਾ ਤੇਲ ਬਲੈਕ ਵਿੱਚ ਵੇਚਦਾ ਕੈਟਰ ਸਮੇਤ ਕਾਬੂ

Tuesday, December 04, 20120 comments


ਮਾਨਸਾ 4ਦਸੰਬਰ (ਜਿਲਾ ਪੁਲਿਸ ਮਾਨਸਾ ਵੱਲੋ ਸਮਾਜ ਦੇ ਗਰੀਬ ਵਰਗ ਲਈ ਪੰਜਾਬ ਸਰਕਾਰ ਵੱਲੋਂ  ਮੁਹੱਈਆ ਕਰਵਾਈ ਗਈ ਕਣਕ ਅਤੇ ਮਿੱਟੀ ਦੇ ਤੇਲ ਨੂੰ ਗਰੀਬਾ ਨੂੰ ਦੇਣ ਦੀ ਬਜਾਏ ਬਲੈਕ ਵਿੱਚ ਵੇਚਣ ਵਾਲੇ ਡਿੱਪੂ ਹੋਲਡਰਾ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਥਾਣਾ ਜੌੜਕੀਆ ਦੇ ਮੁੱਖ ਅਫਸਰ ਗੁਰਵੀਰ ਸਿੰਘ ਵੱਲੋ ਅਵਤਾਰ ਸਿੰਘ ਉਰਫ ਭੋਲਾ ਪੁੱਤਰ ਸ਼ੇਰ ਸਿੰਘ ਵਾਸੀ ਉਲਕ ਤੇ ਜੀਵਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਠੂਠਿਆਵਾਲੀ, ਮੇਜਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਬਣਾਂਵਾਲੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 53 ਮਿਤੀ 3-12-12 ਅ/ਧ 7 ਈ.ਸੀ. ਐਕਟ ਥਾਣਾ ਜੌੜਕੀਆਂ ਦਰਜ਼ ਕਰਕੇ ਤਫਤੀਸ ਆਰੰਭ ਕੀਤੀ ਗਈ ਹੈ। ਮੁੱਖ ਅਫਸਰ ਥਾਣਾ ਪਾਸ ਨਾਇਬ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਉਲਕ ਨੇ ਲਿਖਤੀ ਇਤਲਾਹ ਦਿੱਤੀ ਸੀ ਕਿ ਉਹਨਾਂ ਰਾਸ਼ਨ ਕਾਰਡ ਬਣਿਆ ਹੋਇਆ ਹੈ ਪ੍ਰਤੂੰ ਅਵਤਾਰ ਸਿੰਘ ਡਿੱਪੂ ਹੋਲਡਰ ਉਹਨਾਂ ਦਾ ਹੱਕ ਮਾਰ ਕੇ ਮਿੱਟੀ ਦਾ ਤੇਲ ਬਲੈਕ ਵਿੱਚ ਵੇਚ ਰਿਹਾ ਹੈ। ਇਸ ਇਤਲਾਹ ਪਰ ਪੁਲਿਸ ਪਾਰਟੀ ਮੌਕਾ ਪਰ ਜਾ ਰਹੀ ਸੀ ਤਾਂ ਰਸਤੇ ਵਿੱਚ ਮੀਆ ਕੈਚੀਆ-ਉਲਕ ਦੇ ਵਿੱਚਕਾਰ ਕੈਂਟਰ (ਛੋਟਾ ਹਾਥੀ) ਵਿੱਚ ਸਵਾਰ 3 ਵਿਆਕਤੀ ਪੁਲਿਸ ਦੀ ਗੱਡੀ ਨੂੰ ਵੇਖ ਕੇ ਕੈਂਟਰ (ਛੋਟਾ ਹਾਥੀ) ਛੱਡ ਕੇ ਭੱਜ ਗਏ ਜਿਹਨਾਂ ਦੀ ਪਹਿਚਾਣ ਨਾਇਬ ਸਿੰਘ ਨੇ ਕੀਤੀ ਤੇ ਕੈਂਟਰ  (ਛੋਟਾ ਹਾਥੀ) ਵਿੱਚੋ ਸ੍ਰੀ ਰਾਵਿੰਦਰ ਕੁਮਾਰ ਇੰਸਪੈਕਟਰ ਫੂਡ ਸਪਲਾਈ ਝੁਨੀਰ ਦੀ ਹਾਜ਼ਰੀ ਵਿੱਚ 4 ਕੈਨੀਆ ਕੁੱਲ 200 ਲੀਟਰ ਮਿੱਟੀ ਦਾ ਤੇਲ ਬਰਾਮਦ ਕਰਕੇ ਸਮੇਤ ਕੈਂਟਰ (ਛੋਟਾ ਹਾਥੀ) ਨੰਬਰ ਪੀਬੀ.03ਜੈਡ-8478 (ਟੀ) ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਜਿਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸੇ ਤਰਾ ਐਸ.ਆਈ. ਚੰਨਣ ਸਿੰਘ ਮੁੱਖ ਅਫਸਰ ਥਾਣਾ ਬਰੇਟਾ ਨੇ ਦੋਸ਼ੀ ਅਮਰੀਕ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਖੁਡਾਲ ਕਲਾਂ ਡਿੱਪੂ ਹੋਲਡਰ, ਅਮਰੀਕ ਸਿੰਘ ਪੁੱਤਰ ਗਾਮਾ ਰਾਮ ਵਾਸੀ ਕੁਲਾ, ਸੁਰਿੰਦਰ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਲਹਿਰੀ ਅਤੇ ਰਤਨ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਕੁਲਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 8 ਕੁਵਿੰਟਲ ਕਣਕ ਬਰਾਮਦ ਕਰਕੇ ਮੁਕੱਦਮਾ ਨੰਬਰ 92 ਮਿਤੀ 3-12-12 ਅ/ਧ 406 ਹਿੰ:ਦੰ: 7 ਈ.ਸੀ. ਐਕਟ ਥਾਣਾ ਬਰੇਟਾ ਦਰਜ਼ ਰਜਿਸਟਰ ਕੀਤਾ ਗਿਆ ਹੈ।ਮੁੱਖ ਅਫਸਰ ਥਾਣਾ ਪਾਸ  ਇਤਲਾਹ ਸੀ ਕਿ ਅਮਰੀਕ ਸਿੰਘ ਡਿੱਪੂ ਹੋਲਡਰ ਗਰੀਬਾ ਨੂੰ ਵੰਡਣ ਵਾਸਤੇ ਆਈ ਕਣਕ ਬਲੈਕ ਵਿੱਚ ਵੇਚਣ ਲਈ ਕੈਟਰ ਵਿੱਚ ਲੱਦ ਰਿਹਾ ਹੈ। ਪੁਲਿਸ ਵੱਲੋ ਮੌਕਾ ਤੇ ਕਾਰਵਾਈ ਕਰਦੇ ਹੋਏ ਚਾਰੇ ਦੋਸ਼ੀਆਂ ਨੂੰ ਮੌਕਾ ਪਰ ਕਾਬੂ ਕਰਕੇ ਉਹਨਾ ਪਾਸੋ 8 ਕੁਵਿੰਟਲ ਕਣਕ ਬਰਾਮਦ ਕਰਕੇ ਸਮੇਤ ਕੈਂਟਰ ਨੰਬਰ ਐਚ.ਆਰ.20 ਜੀ.ਏ-0672 ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਫੜੇ ਗਏ ਦੋਸ਼ੀਆਂ ਪਾਸੋ ਪੁੱਛਗਿੱਛ ਜਾਰੀ ਹੈ। ਐਸ.ਐਸ.ਪੀ. ਸਾਹਿਬ ਵੱਲੋ ਅਗਾਹ ਕੀਤਾ ਗਿਆ ਕਿ ਬਲੈਕ ਕਰਨ ਵਾਲੇ ਡਿਪੂ ਹੋਲਡਰਾਂ ਦੇ ਖਿਲਾਫ ਆਉਣ ਵਾਲੇ ਸਮੇ ਵਿੱਚ ਵੀ ਇਸੇ ਤਰਾ ਹੀ ਸਖਤ ਕਾਰਵਾਈ ਕੀਤੀ ਜਾਵੇਗੀ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger