ਮਾਨਸਾ, 04 ਦਸੰਬਰ ( ਸੁਖਵੰਤ ਸਿੰਘ ) ਬਹੁਜਨ ਸਮਾਜ ਪਾਰਟੀ ਦੀ ਇੱਕ ਮੀਟਿੰਗ ਬਾਲ ਭਵਨ ਵਿਖੇ ਹੋਈ।ਜਿਸ ਦੀ ਪ੍ਰਧਾਨਗੀ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਿਲ੍ਹਾਂ ਮਾਨਸਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿਚ ਬੱਗਾ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਬੀਰਵਲ ਵਾਇਸ ਪ੍ਰਧਾਨ, ਜਰਨਲ ਸਕੱਤਰ ਰੁਘਵੀਰ ਸਿੰਘ ਰਾਮਗੜ੍ਹੀਆ, ਖਜਾਨਚੀ ਕੇ ਐਸ ਮਠਾੜੂ ਐਡਵੋਕੇਟ, ਦਫਤਰ ਸਕੱਤਰ ਰਾਜਪਾਲ ਸਿੰਘ ਭੁਪਾਲ ਅਤੇ ਜਿਲੇ ਇੰਚਾਰਜ ਬਾਬੂ ਸਿੰਘ ਫਤਹਿਪੁਰ, ਬਾਵਾ ਸਿੰਘ ਕੁਲਰੀਆ, ਅਮਰੀਕ ਸਿੰਘ ਮਾਨ, ਭਗਵਾਨ ਸਿੰਘ ਭਾਟੀਆਂ ਲਗਾਏ ਗਏ।ਮਾਨਸਾ ਹਲਕੇ ਦੇ ਪ੍ਰਧਾਨ ਦਰਸ਼ਨ ਸਿੰਘ ਰਾਠੀ, ਬੁਢਲਾਡਾ ਤੋ ਸੁਖਦੇਵ ਸਿੰਘ ਹਾਕਮਵਾਲਾ, ਸਰਦੂਲਗੜ੍ਹ ਤੋ ਗੁਰਦੀਪ ਸਿੰਘ ਮਾਖਾ, ਗੁਰਦੇਵ ਸਿੰਘ ਕੋਟ ਧਰਮੂ ਨੂੰ ਬਾਮਸੇਵ ਦਾ ਜਿਲ੍ਹਾ ਇੰਚਾਰਜ ਅਤੇ ਕੁਲਵੰਤ ਸਿੰਘ ਚਕੇਰੀਆਂ ਨੂੰ ਸਕੱਤਰ ਲਗਾਇਆ ਗਿਆ।ਇਸ ਮੌਕੇ ਕੁਲਦੀਪ ਸਿੰਘ ਨੇ ਬੋਲਦਿਆ ਕਿਹਾ ਕਿ 6 ਦਸੰਬਰ ਨੂੰ ਬਾਬਾ ਸਾਹਿਬ ਦਾ ਪ੍ਰੀ ਨਿਰਮਾਣ ਦਿਵਸ ਜਲੰਧਰ ਵਿਖੇ ਮਨਾਇਆ ਜਾਵੇਗਾ।

Post a Comment