ਨਾਭਾ, 19 ਦਸੰਬਰ (ਜਸਬੀਰ ਸਿੰਘ ਸੇਠੀ)-ਦਲਿਤ ਭਾਈਚਾਰੇ ਨੂੰ ਅਕਾਲੀ ਭਾਜਪਾ ਦੇ ਰਾਜ ਅੰਦਰ ਹੀ ਲੋਕ ਭਲਾਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਦੋਂ-ਜਦੋਂ ਵੀ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੀ ਹੈ ਉਨ੍ਹਾਂ ਨੇ ਅਕਾਲੀ-ਭਾਜਪਾ ਵੱਲੋਂ ਦਲਿਤ ਭਾਈਚਾਰੇ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਵੀ ਖੋਹ ਲਈਆਂ ਸਨ। ਇਸ ਕਰਕੇ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਵੱਲੋਂ ਦਲਿਤ ਪੱਖੀ ਨੀਤੀਆਂ ਹੋਣ ਦੇ ਕਾਰਨ ਦਲਿਤ ਭਾਈਚਾਰੇ ਨੇ ਅਕਾਲੀ-ਭਾਜਪਾ ਸਰਕਾਰ ਨੂੰ ਮੁੜ ਸਤਾ ਵਿਚ ਲਿਆਉਣ ਲਈ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਨਾਭਾ ਵਿਖੇ ਐਸ.ਸੀ. ਵਿੰਗ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਰੱਖੀ ਗਈ ਐਸ.ਸੀ. ਵਿੰਗ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਨੇ ਕਹੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਦਲਿਤ ਪੱਖੀ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨਾਭਾ ਰਿਜਰਵ ਹਲਕੇ ਅੰਦਰ ਇੱਕ ਜਨ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਮੁਹਿੰਮ ਦਾ ਅਗਾਜ ਪਿਛਲੇ ਦਿਨੀਂ ਹੀ ਪਿੰਡ ਊਧਾ ਤੋਂ ਕੀਤਾ ਗਿਆ ਹੈ ਇਸ ਮੁਹਿੰਮ ਦਾ ਮਕਸਦ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਦਲਿਤ ਭਲਾਈ ਸਕੀਮਾਂ ਨੂੰ ਹਲਕੇ ਦੇ ਲੋਕਾਂ ਤੱਕ ਪਹੁੰਚਾਉਣਾ ਹੋਵੇਗਾ। ਇਸ ਮੌਕੇ ਤੇ ਸੀਨੀ. ਦਲਿਤ ਆਗੂ ਪਰਗਟ ਸਿੰਘ ਕੋਟ ਕਲਾਂ ਨੂੰ ਐਸ.ਸੀ. ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ ਬਣਾਉਣ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਸਾਹਪੁਰ ਵੱਲੋਂ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ। ਇਹ ਗੱਲਬਾਤ ਕਰਦਿਆਂ ਗੁਰਤੇਜ ਸਿੰਘ ਊਧਾ ਅਤੇ ਪਰਗਟ ਸਿੰਘ ਕੋਟ ਕਲਾਂ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਰਾਹੀਂ ਪਿੰਡ-ਪਿੰਡ ਵਿੱਚ ਜਾਕੇ ਦਲਿਤ ਭਾਈਚਾਰੇ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ 21 ਦਸੰਬਰ ਨੂੰ ਵਿੰਗ ਦੇ ਸੀਨੀ. ਆਗੂ ਮਨਜੀਤ ਸਿੰਘ ਸਾਧੋਹੇੜੀ ਦੀ ਅਗਵਾਈ ਹੇਠ ਪਿੰਡ ਸਾਧੋਹੇੜੀ ਵਿਖੇ ਐਸ.ਸੀ. ਵਿੰਗ ਦੀ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਐਸ.ਸੀ. ਵਿੰਗ ਦੇ ਸੀਨੀ. ਆਗੂ ਅਤੇ ਵਰਕਰ ਸ਼ਾਮਲ ਹੋਣਗੇ। ਇਸ ਮੌਕੇ ਜਥੇ: ਲਾਲ ਸਿੰਘ ਰਣਜੀਤਗੜ੍ਹ, ਅਕਾਲੀ ਦਲ ਦੇ ਜਨਰਲ ਸਕੱਤਰ ਸਮਸੇਰ ਸਿੰਘ ਚੌਧਰੀਮਾਜਰਾ, ਹਰਵਿੰਦਰ ਸਿੰਘ ਰੱਬੀ, ਗੁਰਵਿੰਦਰ ਸਿੰਘ ਪੱਪੀ ਦੁਲੱਦੀ, ਐਸ.ਸੀ. ਵਿੰਗ ਦੇ ਸੀਨੀ. ਮੀਤ ਪ੍ਰਧਾਨ ਗੁਰਤੇਜ ਸਿੰਘ ਊਧਾ, ਜਨਰਲ ਸਕੱਤਰ ਜਗਸੀਰ ਸਿੰਘ ਗਲਵੱਟੀ, ਸੁਖਦੇਵ ਸਿੰਘ ਗੁਰਦਿੱਤਪੁਰਾ, ਕੁਲਵੰਤ ਸਿੰਘ ਸੁੱਖੇਵਾਲ, ਮਾ. ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਗੁਦਾਈਆ, ਹਰਜਿੰਦਰ ਰਾਣਾ, ਵੇਦ ਪ੍ਰਕਾਸ ਕਾਲੀ, ਵਰਿੰਦਰ ਕੁਮਾਰ ਵੈਣੀ ਆਦਿ ਐਸ.ਸੀ. ਵਿੰਗ ਦੇ ਸੀਨੀ. ਆਗੂ ਹਾਜਰ ਸਨ।
ਨਾਭਾ ਵਿਖੇ ਪਰਗਟ ਸਿੰਘ ਕੋਟ ਕਲਾਂ ਦਾ ਐਸ.ਸੀ. ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ ਬਣਨ ਤੇ ਸਨਮਾਨ ਕਰਦੇ ਹੋਏ ਸਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ। ਤਸਵੀਰ : ਜਸਬੀਰ ਸਿੰਘ ਸੇਠੀ
Post a Comment