ਸ਼ਾਹਕੋਟ, 1 ਦਸੰਬਰ (ਸਚਦੇਵਾ) ਸਿਵਲ ਸਰਜਨ ਜਲੰਧਰ ਡਾਕਟਰ ਆਰ.ਐੱਲ ਵੱਸਣ ਵੱਲੋਂ ਕੈਂਸਰ ਸੰਬੰਧੀ ਜਾਗਰੂਕਤਾਂ ਮੁਹਿਮ ਤਹਿਤ ਜਾਰੀ ਕੀਤੇ ਨਿਰਦੇਸ਼ਾ ‘ਤੇ ਐਸ.ਐਮ.ਓ ਡਾਕਟਰ ਵੀਨਾ ਪਾਲ ਸ਼ਾਹਕੋਟ ਦੀ ਅਗਵਾਈ ‘ਚ ਹੈਲਥ ਸੁਪਰਵਾਈਜ਼ਰ ਸੁਖਦੇਵ ਸਿੰਘ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਸਬ ਸੈਂਟਰ ਬੱਗਾ ਅਧੀਨ ਪੈਂਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਕਂੈਸਰ ਦੀ ਬਿਮਾਰੀ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਉਨ•ਾਂ ਦੇ ਵੇਰਵੇ ਇਕੱਠੇ ਕੀਤੇ ਗਏ । ਇਸ ਸੰਬੰਧੀ ਜਾਣਕਾਰੀ ਦਿੰਦਿਆ ਹੈਲਥ ਸੁਪਰਵਾਈਜ਼ਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਰਵੇ ਦੌਰਾਨ ਟੀਮਾਂ ਵੱਲੋਂ 20 ਦਸੰਬਰ ਤੱਕ ਘਰ-ਘਰ ਜਾ ਕੇ ਲੋਕਾਂ ਨੂੰ ਕੈਂਸਰ ਦੇ 12 ਲੱਛਣਾ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਕੈਂਸਰ ਦੀ ਬਿਮਾਰੀ ਬਾਰੇ ਬਿਮਾਰੀ ਦੇ ਮੁੱਢਲੇ ਪੜਾਅ ਤੋਂ ਹੀ ਪਤਾ ਲੱਗ ਸਕੇ । ਉਨ•ਾਂ ਦੱਸਿਆ ਕਿ ਇਸ ਸੰਬੰਧੀ ਟੀਮਾਂ ਵੱਲੋਂ ਹਰੇਕ ਘਰ ਵਿੱਚ ਜਾ ਕੇ ਪਰਿਵਾਰ ਦੇ ਹਰੇਕ ਮੈਂਬਰ ਦਾ ਫਾਰਮ ਭਰਿਆ ਜਾਵੇਗਾ, ਜਿਸ ਵਿੱਚ ਉਸ ਮੈਂਬਰ ਦਾ ਪੂਰਾ ਵੇਰਵਾ ਹੋਵੇਗਾ । ਉਨ•ਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਅੱਜ ਪਿੰਡ ਬੱਗਾ ‘ਚ ਘਰ-ਘਰ ਜਾ ਕੇ ਫਾਰਮ ਭਰੇ ਗਏ ਹਨ । ਇਸ ਮੌਕੇ ਉਨ•ਾਂ ਦੇ ਨਾਲ ਪਿੰਡ ਬੱਗਾ ਦੀ ਸਰਪੰਚ ਦੀਸ਼ੋ, ਮੈਂਬਰ ਪੰਚਾਇਤ ਲਖਵਿੰਦਰ ਸਿੰਘ, ਵਰਿੰਦਰ ਕੁਮਾਰ, ਆਸ਼ਾ ਵਰਕਰ ਸਰਬਜੀਤ ਕੌਰ, ਆਸ਼ਾ ਫਸੀਲੀਟੇਟਰ ਕੁਲਵੰਤ ਕੌਰ ਆਦਿ ਹਾਜ਼ਰ ਸਨ ।
ਪਿੰਡ ਬੱਗਾ ਵਿਖੇ ਇੱਕ ਘਰ ਵਿੱਚ ਕੈਂਸਰ ਜਾਗਰੂਕਤਾ ਮੁਹਿੰਮ ਤਹਿਤ ਸਰਵੇ ਕਰਦੇ ਹੈਲਥ ਸੁਪਰਵਾਈਜ਼ਰ ਸੁਖਦੇਵ ਸਿੰਘ, ਵਰਿੰਦਰ ਕੁਮਾਰ ਅਤੇ ਹੋਰ ।


Post a Comment