ਮਾਨਸਾ 7ਦਸੰਬਰ (ਆਹਲੂਵਾਲੀਆ ) ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਭਾਰਤ ਮਾਤਾ ਦੇ ਸੱਚੇ ਸਪੂਤ ਸਨ ਜਿਨ੍ਹਾ ਨੇ ਆਪਣਾ ਪੂਰਾ ਜੀਵਨ ਭਾਰਤ ਦੇਸ਼ ਵਿੱਚ ਹੋ ਰਹੇ ਅਨਿਆਂ ੱ ਖਤਮ ਕਰਨ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਲੇਖੇ ਲਾਇਆ। ਇਸ ਬਦਲੇ ਦੇਸ਼ ਦੇ ਲੋਕਾਂ ਦਾ ਸਿਰ ਡਾ. ਅੰਬੇਡਕਰ ਦੀ ਸਖਸੀਅਤ ਅੱਗੇ ਝੁੱਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉ¤ਘੇ ਅੰਬੇਡਕਰੀ ਚਿੰਤਕ ਅਤੇ ਉਪ ਜਿਲ੍ਹਾ ਸਿੰਖਿਆ ਅਫ਼ਸਰ (ਸੈ.ਸਿੱ) ਮਾਨਸਾ ਸ. ਹੰਸ ਸਿੰਘ ਬੰਬੀਹਾ ਨੇ ਅੱਜ ਇੱਥੇ ਡਾ. ਅੰਬੇਡਕਰ ਥਿੰਕਰਜ਼ ਫੋਰਮ ਵੱਲੋਜ਼ ਮਨਾਏ ਡਾ. ਅੰਬੇਡਕਰ ਦੇ ਪ੍ਰੀ. ਨਿਰਵਾਣ ਦਿਵਸ ਮੌਕੇ ਪ੍ਰਗਟ ਕੀਤੇ। ਇਸ ਮੌਕੇ ਫੋਰਮ ਦੇ ਕੇਜ਼ਦਰੀ ਚੇਅਰਮੈਨ ਸ. ਹਾਕਮ ਸਿੰਘ ਭਾਟੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਅੰਬੇਡਕਰ ਦੀ ਵਿਚਾਰਧਾਰਾ ਉ¤ਪਰ ਚੱਲ ਕੇ ਹੀ ਇੱਕ ਖੁਸਹਾਲ, ਵਿਤਕਰਾ ਰਹਿਤ ਅਤੇ ਸਭਨਾਂ ਲਈ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਫੋਰਮ ਦੇ ਸੂਬਾਈ ਚੀਫ ਆਰਗੇਨਾਈਜਰ ਨਛੱਤਰ ਸਿੰਘ ਫਤਿਰਪੁਰ ਅਤੇ ਜਿਲ੍ਹਾ ਪ੍ਰਧਾਨ ਚੰਦ ਸਿੰਘ ਭੁਪਾਲ ਨੇ ਡਾ. ਅੰਬੇਡਕਰ ੱ ਇੱਕ ਯੁੱਗ ਪਲਟਾਊ ਨੇਤਾ ਕਰਾਰ ਦਿੰਦਿਆਂ ਔਰਤਾਂ ਦੇ ਹੱਕਾਂ ਦਾ ਹਮਾਇਤੀ ਕਿਹਾ। ਇਸ ਮੌਕੇ ਹੋਰਨਾਂ ਤੋਜ਼ ਇਲਾਵਾ ਬਲਵੰਤ ਭਾਟੀਆ, ਬਲਵਿੰਦਰ ਸਿੰਘ ਬੁਢਲਾਡਾ, ਜਗਜੀਵਨ ਸਿੰਘ ਆਲੀਕੇ, ਡਾ. ਸੁਰਿੰਦਰ ਸਿੰਘ, ਜਗਸੀਰ ਸਿੰਘ ਆਦਮਕੇ, ਜਗਤਾਰ ਭੀਖੀ, ਬਲਕਾਰ ਸਿੰਘ, ਮਲਕੀਤ ਸਿੰਘ ਮੂਲਾ ਸਿੰਘ ਵਾਲਾ, ਜਤਿੰਦਰ ਸੋਢੀ, ਨਰਿੰਦਰ ਸਿੰਘ ਮੋਹਲ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਡਾ. ਅੰਬੇਡਕਰ ਦੀ ਤਸਵੀਰ ਅੱਗੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ।

Post a Comment