ਮਾਨਸਾ 4ਦਸੰਬਰ (ਸਤੀਸ ਮਹਿਤਾ ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦੀ ਲੀਡਰਸ਼ਿਪ ਵੱਲੋਂ ਉਂਗਰਾਹਾਂ ਗਰੁੱਪ ਨੂੰ ਛੱਡ ਕੇ ਆਏ ਆਗੂਆ ਨੂੰ ਆਵਦੀ ਜਥੇਬੰਦੀ ਵਿੱਚ ਸ਼ਾਮਿਲ ਕਰਨ ਸੰਬੰਧੀ ਲਵਾਈਆ ਜਾ ਰਹੀਆ ਖਬਰਾਂ ਦਾ ਬੀ ਕੇ ਯੂ ਊਂਗਰਾਹਾਂ ਨੇ ਨੋਟਿਸ ਲੈਦਿਆ ਸਪੱਸ਼ਟ ਕੀਤਾ ਕਿ ਜਿਲ•ੇ ਦੇ ਪਿੰਡ ਅਕਲੀਆ ਨਾਲ ਸਬੰਧਤ ਇੱਕ ਵੀ ਆਗੂ ਜਾਂ ਵਰਕਰ ਜਥੇਬੰਦੀ ਛੱਡ ਕੇ ਨਹੀ ਗਿਆ।ਇਸ ਸਬੰਧੀ ਬਿਆਨ ਜਾਰੀ ਕਰਦਿਆ ਜਥੇਬੰਦੀ ਦੇ ਜਿਲ•ਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜਿਲ•ਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਡਕੌਂਦਾ ਗਰੁੱਪ ਦੀ ਸੂਬਾ ਲੀਡਰਸ਼ਿਪ ਨੇ ਅਕਲੀਆ ਪਿੰਡ ਨਾਲ ਸਬੰਧਤ ਉਂਗਰਾਹਾਂ ਗਰੁੱਪ ਨੂੰ ਛੱਡ ਕੇ ਡਕੌਂਦਾ ਗਰੁੱਪ ਵਿਚ ਸ਼ਾਮਿਲ ਹੋਏ। ਜਿਨ•ਾਂ ਵਿਅਕਤੀ ਦੇ ਵੱਖ-ਵੱਖ ਅਖਵਾਰਾਂ ਵਿੱਚ ਨਾਮ ਜਾਰੀ ਕੀਤੇ ਹਨ ਉਹਨਾਂ ਸੰਬੰਧੀ ਸਪੱਸ਼ਟ ਕਰਦਿਆ ਸ਼੍ਰੀ ਭੈਣੀਬਾਘਾ ਤੇ ਸ਼੍ਰੀ ਝੱਬਰ ਨੇ ਦੱਸਿਆ ਕਿ ਸਿਰਫ਼ ਰਾਜ ਸਿੰਘ ਅਕਲੀਆ ਸਾਡੀ ਜਥੇਬੰਦੀ ਦਾ ਆਗੂ ਸੀ।ਜਿਸ ਨੂੰ ਜਥੇਬੰਦੀ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਉਸ ਦੀ ਮੂਢਲੀ ਮੈਬਰਸ਼ਿਪ ਖਾਰਜ ਕਰਕੇ ਅੱਜ ਤੋ ਡੇਢ ਮਹੀਨਾ ਪਹਿਲਾ ਜਥੇਬੰਦੀ ਚੋਂ ਕੱਢ ਦਿੱਤਾ ਸੀ ਕਿਉਂਕਿ ਰਾਜ ਸਿੰਘ ਨੇ ਜਥੇਬੰਦੀ ਦੀ ਆੜ ਵਿਚ ਆਪਣੇ ਚਾਚੇ ਦੇ ਪੁੱਤਾਂ ਦੀ 14 ਕਨਾਲ ਜ਼ਮੀਨ ਧੱਕੇ ਨਾਲ ਦੱਬਣ ਲਈ ਹਰ ਤਰ•ਾਂ ਦੀਆਂ ਚਾਲਾਂ ਚੱਲੀਆ ਸੀ। ਹੁਣ ਉਸ ਦਾ ਜਥੇਬੰਦੀ ਨਾ ਕੋਈ ਵੀ ਬਾ-ਬਾਸਤਾ ਨਹੀ ਸੀ।ਇਸੇ ਪਿੰਡ ਨਾਲ ਜੋ ਦੂਸਰੇ ਵਿਅਕਤੀਆਂ ਪਿਆਰਾ ਸਿੰਘ, ਸ਼ੇਰ ਸਿੰਘ, ਹਰਦੇਵ ਸਿੰਘ, ਨੂੰ ਊਂਗਰਾਹਾਂ ਗਰੁੱਪ ਦੇ ਆਗੂ ਦੱਸਿਆ ਗਿਆ ਹੈ, ਉਹ ਸਰਾਸਰ ਗਲਤ ਹੈ ਕਿਉਂਕਿ ਇਹ ਵਿਅਕਤੀ ਬੀ ਕੇ ਯੂ ਊਂਗਰਾਹਾਂ ਦੇ ਵਰਕਰ ਵੀ ਨਹੀ ਸਨ।ਊਂਗਰਾਹਾਂ ਦੇ ਦੋਵੇ ਆਗੂਆ ਨੇ ਕਿਹਾ ਕਿ ਅਸਲ ਵਿਚ ਡਕੌਦਾ ਗਰੁੱਪ ਦੀ ਲੀਡਰਸ਼ਿਪ ਦਾ ਇੱਕ ਹਿੱਸਾ ਮਨਘੜਤ ਅਜਿਹੀਆ ਖਬਰਾਂ ਲਵਾਉਣ ਦਾ ਆਦਿ ਹੋ ਚੁੱਕਾ ਹੈ ਕਿਉਂਕਿ ਇਹਨਾ ਨੂੰ ਰਾਜ ਸਿੰਘ ਅਕਲੀਆ ਦੀ ਮੈਬਰਸ਼ਿਪ ਖਾਰਜ ਹੋਣ ਬਾਰੇ ਪਹਿਲਾ ਹੀ ਚੰਗੀ ਤਰ•ਾਂ ਪਤਾ ਸੀ।ਉਹਨਾ ਡਕੌਂਦਾ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਅਜਿਹੀਆ ਬੇਤੁਕੀਆ ਖਬਰਾਂ ਲਗਵਾਉਣ ਤੋਂ ਗੁਰੇਜ਼ ਕਰਨ ।

Post a Comment