ਚੰਡੀਗੜ•, 24 ਦਸੰਬਰ ( ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 23 ਸਾਲਾਂ ਵਿਦਿਆਰਥਣ ਨਾਲ ਹੋਏ ਸਮੂਹਕ ਬਲਾਤਕਾਰ ਦੀ ਘਟਨਾ ਕਾਰਨ ਜਿੱਥੇ ਸਮਾਜ ਵਿੱਚ ਆ ਰਹੀ ਗਿਰਾਵਟ ਬਾਰੇ ਪਤਾ ਚਲਦਾ ਹੈ ਉਥੇ ਨਾਲ ਹੀ ਸਾਡੀ ਆਪਣੀ ਵਿਗੜ ਰਹੀ ਮਾਨਸਿਕਤਾ ਬਾਰੇ ਵੀ ਕਈ ਸਵਾਲ ਪੈਦਾ ਹੁੰਦੇ ਹਨ। ਅੱਜ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਦਾ ਤਾਰ-ਤਾਰ ਹੋਣਾ ਡੂੰਘੀ ਚਿੰਤਾ ਦਾ ਵਿਸ਼ਾ ਹੈ। ਜਿਨ•ਾਂ ਦੇ ਕਾਰਨਾਂ ਦੀ ਗਹਿਰਾਈ ਤੱਕ ਜਾਣ ਦੀ ਲੋੜ ਹੈ।
ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਦਿੱਲੀ ਵਿੱਚ ਵਾਪਰੀ ਸਮੂਹਕ ਬਲਾਤਕਾਰ ਦੀ ਸ਼ਿਕਾਰ ਲੜਕੀ ਦੇ ਹੱਕ ਵਿੱਚ ਦੇਸ਼ ਦੀ ਰਾਜਧਾਨੀ ਦੀਆਂ ਸੜਕਾਂ ਅਤੇ ਵੱਖ ਵੱਖ ਸੂਬਿਆਂ ਅੰਦਰ ਹੋਏ ਪ੍ਰਦਰਸ਼ਨਾਂ ਵਿੱਚ ਲੋਕਾਂ ਵੱਲੋਂ ਅਵਾਜ ਬੁਲੰਦ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਮਾੜੇ ਵਰਤਾਵੇ ਸਾਡੇ ਸਮਾਜ ਦੇ ਮੱਥੇ ਤੇ ਨਾ ਮਿੱਟਣ ਵਾਲੇ ਕਲੰਕ ਹਨ। ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਸਾਨੂੰ ਆਪਣੀ ਮਾਨਸਿਕਤਾ ਬਦਲਨੀ ਪਵੇਗੀ ਕਿਉਂਕਿ ਅਸੀਂ ਸੰਸਾਰ ਦੇ ਦੂਸਰੇ ਮੁਲਕਾਂ ਨਾਲ ਕਦਮ ਮਿਲਾਉਣ ਲਈ ਜਿਸ ਦੌੜ ਵਿੱਚ ਸ਼ਾਮਲ ਹੋਏ ਹਾਂ ਉਸਦੇ ਜਿੱਥੇ ਚੰਗੇ ਨਤੀਜੇ ਸਾਹਮਣੇ ਹਨ ਉਥੇ ਨਾਲ ਹੀ ਮਾੜੀਆਂ ਬੁਰਾਈਆਂ ਵੀ ਸਾਨੂੰ ਆਪਣੀ ਜਕੜ ਵਿੱਚ ਲੈ ਰਹੀਆਂ ਹਨ। ਨੌਜਵਾਨ ਵਰਗ ਵੱਲੋਂ ਤੇਜੀ ਨਾਲ ਪੱਛਮੀ ਸਭਿਆਚਾਰ ਨੂੰ ਅਪਣਾਉਣ ਦੇ ਕਾਰਨ ਤੇ ਆਪਣੀਆਂ ਮਹਾਨ ਪ੍ਰੰਪਰਾਵਾਂ ਨੂੰ ਪਿੱਛੇ ਛਡਣਾ ਵੀ ਇਸਦੇ ਲਈ ਜਿੰਮੇਵਾਰ ਹੈ । ਨੌਜਵਾਨ ਆਗੂ ਗਰਚਾ ਨੇ ਕਿਹਾ ਕਿ ਦਿੱਲੀ ਦੇ ਸਮੂਹਕ ਬਲਾਤਕਾਰ ਕਾਂਡ ਮਗਰੋਂ ਹੀ ਕਈ ਹੋਰ ਲੜਕੀਆਂ ਤੇ ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਹਨ ਲੇਕਿਨ ਅਸੀਂ ਤੇਜ ਰਫਤਾਰ ਜਿੰਦਗੀ ਦੇ ਚਲਦਿਆਂ ਅਜਿਹੀਆਂ ਘਟਨਾਵਾਂ ਨੂੰ ਦੂਸਰਿਆਂ ਨਾਲ ਸਬੰਧਤ ਹੋਣ ਕਾਰਨ ਅੱਖਾਂ ਬੰਦ ਕਰ ਲੈਂਦੇ ਹਾਂ । ਪਰ ਸਮਾਜ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਦੇ । ਬਲਾਤਕਾਰ ਵਰਗੀਆਂ ਮੰਦਭਾਂਗੀਆਂ ਘਟਨਾਵਾਂ ਰੋਕਣ ਲਈ ਸਖਤ ਕਾਨੂੰਨ ਲਾਗੂ ਹੋਣੇ ਚਾਹੀਦੇ ਹਨ ਤਾਂਕਿ ਅਜਿਹੀ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਰ ਕੋਈ ਲੱਖ ਵਾਰ ਸੋਚੇ । ਉਨ•ਾਂ ਕਿਹਾ ਕਿ ਜੇਕਰ ਅਸੀਂ ਸੱਭਿਅਕ ਸਮਾਜ ਸਿਰਜਨਾ ਚਾਹੁੰਦੇ ਹਾਂ ਤਾਂ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਪਵੇਗਾ । ਸਮਾਜ ਵਿੱਚ ਆ ਰਹੀ ਗਿਰਾਵਟ ਲਈ ਟੀ.ਵੀ. ਚੈਨਲ ਅਤੇ ਫਿਲਮ ਜਗਤ ਵੀ ਬਰਾਬਰ ਦਾ ਦੋਸ਼ੀ ਹੈ ਕਿਉਂਕਿ ਉਨ•ਾਂ ਵਲੋਂ ਪੈਸਾ ਕਮਾਉਣ ਦੀ ਹੋੜ ’ਚ ਕਲਾ ਦੇ ਨਾਮ ਤੇ ਹਿੰਸਾ ਅਤੇ ਨੰਗੇਜਵਾਦ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਤੇਜੀ ਨਾਲ ਸਮਾਜ ਦੀਆਂ ਉਚੀਆਂ ਕਦਰਾਂ ਕੀਮਤਾਂ ਢੈਹ-ਢੇਰੀ ਹੋ ਰਹੀਆਂ ਹਨ । ਕਿਉਂਕਿ ਟੀ.ਵੀ. ਚੈਨਲ ਅਤੇ ਫਿਲਮਾਂ ਸਾਡੀ ਨੌਜਵਾਨ ਪੀੜ•ੀ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾ ਰਹੇ ਹਨ।


Post a Comment