ਮਾਨਸਾ 24ਦਸੰਬਰ ( ) ਅਕਲੀਆ ਕਾਂਡ ਦੇ ਦੋਸ਼ੀਆ ਨੂੰ ਸਖਤ ਸਜਾਵਾ ਦਿਵਾਉਣ ਅਤੇ ਅਸਲੀ ਚੋਰ ਗ੍ਰੋਹਾ ਨੂੰ ਬੇ ਨਕਾਬ ਕਰਨ ਦੀ ਮੰਗ ਨੂੰ ਲੈਕੇ ਅਕਲੀਆ ਕਾਂਡ ਵਿਰੋਧੀ ਐਕਸਨ ਕਮੇਟੀ ਵਲੋ ਡੀਸੀ ਦਫਤਰ ਮਾਨਸਾ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਜਿਸ ਦੀ ਪ੍ਰਧਾਨਗੀ ਰਾਮ ਸਿੰਘ ਭੈਣੀਬਾਘਾ,ਮੋਦਨ ਸਿੰਘ,ਗੋਰਾ ਸਿੰਘ ਭੈਣੀਬਾਘਾ ਤੇ ਭੋਲਾ ਸਿੰਘ ਨੇ ਕੀਤੀ। ਧਰਨਾਕਾਰੀਆ ਨੂੰ ਸੰਬੋਧਨ ਕਰਦੇ ਹੋਏ ਬੂਟਾ ਸਿੰਘ ਬੁਰਜਗਿੱਲ ਪ੍ਰਧਾਨ ਬੀਕੇਯੂ ਡਕੌਦਾ ,ਝੰਡਾ ਸਿੰਘ ਜੇਠੂਕੇ ਵਾਈਸ ਪ੍ਰਧਾਨ ਬੀਕੇਯੂ ਉਗਰਾਹਾ,ਮਨਜੀਤ ਸਿੰਘ ਧਨੇਰ,ਸਿੰਗਾਰਾ ਸਿੰਘ ,ਛੱਜੂਰਾਮ ਰਿਸੀ ਜਮਹੂਰਜੀ ਕਿਸਾਨ ਸਭਾ ਪੰਜਾਬ ਨੇ ਅਕਲੀਆ ਕਾਂਡ ਸਬੰਧੀ ਵਰਤੀ ਜਾ ਰਹੀ ਢਿੱਲ ਮੱਠ ਤੇ ਕੋਈ ਕਾਰਵਾਈ ਨਾ ਕਰਨ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਇਸ ਕਾਂਡ ਵਿੱਚ ਦੋਸ਼ੀ ਪੁਲਿਸ ਮੁਲਾਜਮਾਂ ਅਤੇ ਸਿਵਲ ਅਧਿਕਾਰੀਆ ਨੂੰ ਬਚਾਉਣ ਦੀ ਖਾਤਰ ਪ੍ਰਸਾਸਨ ਕਿਸੇ ਨਿਰਪੱਖ ਏਜੰਸੀ ਤੋ ਜਾਂਚ ਕਰਵਾਉਣ ਤੋ ਭੱਜ ਰਿਹਾ ਹੈ ਤੇ ਕੇਸ ਨੂੰ ਖੁਰਦ ਕੀਤਾ ਜਾ ਰਿਹਾ ਹੈ ਤੇ ਅਜੇ ਤੱਕ ਨਾ ਕਮਿਸਨਰ ਨੇ ਰਿਪਰੋਟ ਦਿੱਤੀ ਤੇ ਅਤੇ ਨਾਹੀ ਨਿਆਏਕ ਜਾਂਚ ਕਰਵਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਘਟਨਾ 24ਜੁਲਾਈ ਨੂੰ ਵਾਪਰੀ ਸੀ ਜਿਸ ਸਮੇ ਚੋਰਾਂ ਨੁੂੰ ਲੋਕਾ ਤੋ ਛਡਵਾਉਣ ਲਈ ਪੁਲਿਸ ਨੇ ਗੋਲੀ ਚਲਾਕੇ ਦੋ ਪਿੰਡ ਵਾਸੀਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਸਮੇ ਧਰਨਾਕਾਰੀਆ ਨੂੰ ਬੀਬੀ ਬਲਵੀਰ ਕੌਰ ਵਕੀਲ,ਇੰਦਰਜੀਤ ਸਿੰਘਝੱਬਰ ,ਕੁਲਵੰਤ ਸਿੰਘ ,ਲਾਲਚੰਦ ,ਨਿੱਕਾ ਸਿੰਘ ਬਹਾਦਪੁਰ ਨੇ ਵੀ ਸੰਬੋਧਨ ਕੀਤਾ।

Post a Comment