ਕੋਟਕਪੂਰਾ, 3ਦਸੰਬਰ (ਜੇ.ਆਰ.ਅਸੋਕ)-ਸਥਾਨਕ ਪ੍ਰਾਈਵੇਟ ਹਸਪਤਾਲ ਵਿਚ ਪੀਲੀਏ ਤੋਂ ਪੀੜਤ ਗੁਰਸਿੱਖ ਪਰਿਵਾਰ ਦੇ 6 ਦਿਨਾਂ ਦੇ ਬੱਚੇ ਦੀ ਪ੍ਰੇਮੀ ਨੇ ਖੂਨ ਦੇ ਕੇ ਇਲਾਜ ਵਿਚ ਮੱਦਦ ਕੀਤੀ । ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ• ਹਸਪਤਾਲ ਕੋਟਕਪੂਰਾ ਵਿਖੇ ਇੰਦਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਮੱਖੂ ਜਿਸਦਾ ਕਿ 6 ਦਿਨਾਂ ਦਾ ਬੱਚਾ ਪੀਲੀਏ ਤੋਂ ਪੀੜਤ ਹੋਣ ਕਾਰਨ ਦਾਖਲ ਸੀ। ਉਸਨੂੰ ਖੂਨ ਦੀ ਜਰੂਰਤ ਪੈਣ ਤੇ ਪਟਵਾਰੀ ਗੁਰਚਰਨ ਸਿੰਘ ਇੰਸਾਂ ਪੁੱਤਰ ਬਹਾਦਰ ਸਿੰਘ ਵਾਸੀ ਕੋਟਕਪੂਰਾ ਨੇ ਇੱਕ ਯੂਨਿਟ ਖੂਨ ਦੇ ਕੇ ਬੱਚੇ ਦੇ ਇਲਾਜ ਵਿਚ ਸਹਾਇਤਾ ਕੀਤੀ। ਗੁਰਸਿੱਖ ਪਰਿਵਾਰ ਵੱਲੋਂ ਪ੍ਰੇਮੀ ਦੀ ਇਸ ਮੱਦਦ ਦਾ ਤਹਿਦਿਲੋ ਸ਼ੁਕਰਾਨਾ ਕਰਦਿਆਂ ਕਿਹਾ ਕਿ ਧੰਨ ਹਨ ਅਜਿਹੇ ਇਨਸਾਨ ਜੋ ਦੂਸਰਿਆ ਦੀ ਵੀ ਮੱਦਦ ਕਰਨ ਲਈ ਸਦਾ ਤਿਆਰ ਰਹਿੰਦੇ ਹਨ। ਚਾਹੇ ਉਹ ਕਿਸੇ ਧਰਮ ਜਾਂ ਜਾਤ ਦਾ ਹੋਵੇ। ਇਸੇ ਤਰਾਂ ਪੰਜਗਰਾਈ ਕਲਾਂ ਵਿਖੇ ਇਕ ਬਜੁਰਗ ਔਰਤ ਪਰਮਜੀਤ ਕੌਰ (55) ਪਤਨੀ ਪ੍ਰੇਮ ਸਿੰਘ ਵਾਸੀ ਅਰਨੀਵਾਲਾ ਜੋ ਕਿ ਅਣਪਛਾਤੇ ਵਾਹਨ ਵੱਲੋਂ ਫੇਟ ਮਾਰ ਕੇ ਜਖਮੀ ਹਾਲਤ ਵਿਚ ਸੜਕ ਤੇ ਪਈ ਸੀ ਤਾਂ ਪਟਵਾਰੀ ਗੁਰਚਰਨ ਸਿੰਘ ਇੰਸਾਂ ਨੇ ਆਪਣੀ ਕਾਰ ਵਿਚ ਗੁਰਸਿੱਖ ਔਰਤ ਪਰਮਜੀਤ ਕੌਰ ਨੂੰ ਪਾ ਕੇ ਤੁਰੰਤ ਨੇੜੇ ਦੇ ਹਸਪਤਾਲ ਕੋਟਕਪੂਰਾ ਵਿਖੇ ਲਿਜਾ ਰਿਹਾ ਸੀ ਕਿ ਰਸਤੇ ਵਿਚ ਜਖਮੀ ਔਰਤ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ 108 ਨੰਬਰ ਐਬੂਲੈਂਸ ਨੂੰ ਫੋਨ ਕਰਕੇ ਬੁਲਾਇਆ ਅਤੇ ਉਸਨੂੰ ਸਿਵਲ ਹਸਪਤਾਲ ਕੋਟਕਪੂਰਾ ਪਹੁੰਚਾਇਆ। ਜਖਮੀ ਦੀ ਹਾਲਤ ਨੂੰ ਵੇਖਦਿਆ ਉਸਨੂੰ ਗੁਰੂ ਗੋਬਿੰਦ ਸਿੰਘ ਮੇੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।

Post a Comment