ਨਾਭਾ, 5 ਦਸੰਬਰ (ਜਸਬੀਰ ਸਿੰਘ ਸੇਠੀ)-ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ:), ਬਠਿੰਡਾ ਵੱਲੋਂ ਅਮਰਜੀਤ ਸਿੰਘ ਸੁੱਖੀ ਚਿੱਤਰਕਾਰ ਅਤੇ ਸਹਿਤਕਾਰ (ਰਿਟਾ: ਪ੍ਰਿੰਸੀਪਲ) ਨਾਭਾ ਦਾ ਵਧੀਆ ਚਿੱਤਰਕਾਰੀ ਕਰਨ ਤੇ 18ਵੇਂ ਆਰਟ ਫੈਸਟੀਵਲ ਤੇ ਕੀਤਾ ਵਿਸ਼ੇਸ ਤੌਰ ਤੇ ਸਨਮਾਨ। ਇਸ ਮੌਕੇ ਸ੍ਰੀ. ਸਰੂਪ ਚੰਦ ਸਿੰਗਲਾ ਚੀਫ ਪਾਰਲੀਮੈਟ ਸੈਕਟਰੀ, ਬਲਜੀਤ ਸਿੰਘ ਬੀਰ ਬੀਹਮਨ ਮਿਉਂਸਪਲ ਕੋਰਪੋਰੇਸ਼ਨ, ਬਠਿੰਡਾ ਨੇ ਇਨ੍ਹਾਂ ਨੂੰ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਪੇਂਟਰ , ਹਰੀ ਸਿੰਘ ਜਨਰਲ ਸੈਕਟਰੀ, ਹਰਦਰਸ਼ਨ ਸਿੰਘ ਸੋਹਲ ਆਦਿ ਵੱਡੀ ਗਿਣਤੀ ਵਿੱਚ ਹਾਜਰ ਸਨ। ਇਸ ਪ੍ਰੋਗਰਾਮ ਵਿਚ ਲਗਭਗ 100 ਚਿੱਤਰਕਾਰਾਂ ਨੇ ਭਾਗ ਲਿਆ। ਇਸ ਮੌਕੇ ਇੰਟਰ ਸਕੂਲ ਅਤੇ ਇੰਟਰ ਕਾਲਜ ਵਿਚ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ।

Post a Comment