ਨਾਭਾ, 5 ਦਸੰਬਰ (ਜਸਬੀਰ ਸਿੰਘ ਸੇਠੀ)-ਪ੍ਰੀਤ ਗਰੁੱਪ ਜਿਸਦਾ ਨਾਮ ਕੇਵਲ ਪੰਜਾਬ ਦੇ ਵਿੱਚ ਹੀ ਨਹੀ, ਸਗੋਂ ਪੂਰੇ ਭਾਰਤ ਦੇ ਕੋਨੋ-ਕੋਨੇ ਵਿੱਚ ਚਮਕ ਰਿਹਾ ਹੈ। ਪ੍ਰੀਤ ਦਾ ਨਾਮ ਚਮਕਾਉਣ ਵਾਲੇ ਪ੍ਰੀਤ ਟਰੈਕਟਰਜ਼ ਦੇ ਡਾਇਰੈਕਟਰ ਸ.ਗੁਰਪ੍ਰੀਤ ਸਿੰਘ ਭਾਵੇਂ ਅੱਜ ਤਰੱਕੀ ਦੀਆ ਉਚੱਾਈਆ ਨੂੰ ਦਿਨੋਂ ਦਿਨ ਹਾਸਿਲ ਕਰਦੇ ਜਾ ਰਹੇ ਹਨ ਪਰ ਅੱਜ ਵੀ ਉਹ ਸਮਾਜ ਦੀਆ ਜਰੂਰਤਾਂ ਨੂੰ ਬੜੀ ਚੰਗੀ ਤਰ੍ਹਾ ਸਮਝਦੇ ਹਨ। ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੇ ਪ੍ਰੀਤ ਟਰੈਕਟਰਜ਼ ਦੇ ਡਾਇਰੈਕਟਰ ਸ.ਗੁਰਪ੍ਰੀਤ ਸਿੰਘ ਨੇ ਦੀਵਾਨਗੜ੍ਹ ਦੇ ਇੱਕ ਗੌਰਮਿੰਟ ਸਕੂਲ ਦੇ ਵਿੱਚ ਪਹੁੰਚ ਕੇ ਉਥੋਂ ਦੇ ਵਿਦਿਆਰਥੀਆ ਦਾ ਹੌਸਲਾ ਵਧਾਇਆ। ਵਿਦਿਆਰਥੀਆ ਦੇ ਨਾਲ ਗੱਲ-ਬਾਤ ਕਰਦੇ ਹੋਏ ਸ.ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆ ਨੂੰ ਦੱਸਿਆ ਕਿ ਉਹ ਆਪਣੀ ਜਿੰਦਗੀ ਵਿੱਚ ਸਫਲਤਾ ਨੂੰ ਕਿਸ ਤਰ੍ਹਾ ਪ੍ਰਾਪਤ ਕਰ ਸਕਦੇ ਹਨ ਅਤੇ ਕਿਸ ਤਰ੍ਹਾ ਨਸ਼ਿਆ ਤੋਂ ਦੂਰ ਰਹਿ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਵਿਦਿਆਰਥੀਆ ਨੂੰ ਵੱਧ-ਚੜ੍ਹ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣੇ ਮਾਂ-ਬਾਪ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਪ੍ਰੀਤ ਟਰੈਕਟਰਜ਼ ਦੇ ਡਾਇਰੈਕਟਰ ਸ.ਗੁਰਪ੍ਰੀਤ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਤੋਹਫੇ ਦੇ ਰੂਪ ਵਿੱਚ ਵਰਦੀਆ ਵੰਡੀਆ। ਇਸ ਮੌਕੇ ਦੌਰਾਨ ਪ੍ਰੀਤ ਗਰੁੱਪ ਦੇ ਡਾਇਰੈਕਟਰ ਸ.ਗੁਰਪ੍ਰੀਤ ਸਿੰਘ, ਸੁਖਮਨਪ੍ਰੀਤ ਸਿੰਘ ਚੌਹਾਨ, ਜਗਤਾਰ ਸਿੰਘ, ਮੇਜਰ ਸਿੰਘ, ਨਰਿੰਦਰ ਸਿੰਘ, ਮਨਜੀਤ ਕੌਰ, ਮੇਜਰ ਸਿੰਘ ਦੀਵਾਨਗੜ੍ਹ, ਅਜਮੇਰ ਸਿੰਘ ਥੂਹੀ, ਬਿੰਦਰ ਸਿੰਘ, ਨਿਤੂ ਰਾਣੀ, ਗਰੇਵਾਲ ਦੀਪਕ, ਯੋਗੇਸ਼, ਜਸਪਾਲ ਆਦਿ ਵੀ ਸ਼ਾਮਿਲ ਸਨ।
ਪ੍ਰੀਤ ਟਰੈਕਟਰਜ਼ ਦੇ ਡਾਇਰੈਕਟਰ ਸ.ਗੁਰਪ੍ਰੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਦੀਵਾਨਗੜ੍ਹ ਦੇ ਵਿਦਿਆਰਥੀਆ ਵਰਦੀਆਂ ਵੰਡਦੇ ਹੋਏ।

Post a Comment