ਨਾਭਾ, 25 ਦਸੰਬਰ (ਜਸਬੀਰ ਸਿੰਘ ਸੇਠੀ)-ਸਥਾਨਕ ਸ਼ਹਿਰ ਵਿਖੇ ਕ੍ਰਿਸਮਸ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸੇ ਸੰਬੰਧ ਵਿੱਚ ਸਥਾਨਕ ਕਰਤਾਰਪੁਰਾ ਮਹੁੱਲਾ ਵਿਖੇ ਏਸੀਏ ਪ੍ਰਾਰਥਨਾ ਸਭਾ ਵਿੱਚ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੱਖਣ ਸਿੰਘ ਲਾਲਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ•ਾਂ ਦਾ ਸੁਆਗਤ ਚਰਚ ਦੇ ਪਾਸਟਰ ਡੀਐਮ ਰਾਜ ਅਤੇ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕੀਤਾ ਗਿਆ ਅਤੇ ਲੋਕਾਂ ਨੂੰ ਸੇਧ ਦੇਣ ਲਈ ਪਾਪ ਦਾ ਬੋਝ ਨਾਮੀ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸੈਂਟਾਂਕਲਾਜ਼ ਵੱਲੋਂ ਬੱਚਿਆਂ ਨੂੰ ਤੋਹਫੇ ਦਿੱਤੇ ਗਏ। ਇਸ ਮੌਕੇ ਚਰਚ ਦੇ ਪਾਸਟਰ ਡੀਐਮ ਰਾਜ ਵੱਲੋਂ ਹਲਕਾ ਇੰਚਾਰਜ਼ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖੀਆ ਗਈਆ। ਲਾਲਕਾ ਨੇ ਸੰਬੋਧਨ ਕਰਦਿਆ ਕਿਹਾ ਪੰਜਾਬ ਸਰਕਾਰ ਹਰ ਧਰਮ ਅਤੇ ਵਰਗ ਦਾ ਸਤਿਕਾਰ ਕਰਦੀ ਹੈ ਅਤੇ ਭਰੋਸਾ ਦਿਵਾਇਆ ਕਿ ਮਸੀਹ ਲੋਕਾਂ ਲਈ ਕਬਰਿਸਤਾਨ ਦੀ ਜਗ•ਾਂ ਜਲਦ ਹੀ ਅਲਾਟ ਕਰਵਾਈ ਜਾਵੇਗੀ ਅਤੇ ਬਾਕੀ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਇਸ ਮੌਕੇ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਲਾਲਕਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਦੋਰਾਨ ਗੁਰਸੇਵਕ ਸਿੰਘ ਗੋਲੂ, ਨਰਿੰਦਰ ਸਿੰਘ ਭਾਟੀਆਂ ਇੰਕਾਂ ਕੋਸਲਰ, ਜੋਗਿੰਦਰਪਾਲ ਤੁੱਲੀ ਕੋਂਸਲਰ, ਪ੍ਰੇਮ ਕੁਮਾਰ ਗਾਗਟ ਸਾਬਕਾ ਕੋਂਸਲ ਪ੍ਰਧਾਨ ਤੋ ਇਲਾਵਾ ਵੱਖ ਵੱਖ ਪਾਰਟੀਆਂ ਦੇ ਆਗੂ ਵੀ ਹਾਜ਼ਿਰ ਰਹੇ।

Post a Comment