ਤਿਆਰੀਆਂ ਮੁਕੰਮਲ
ਭੀਖੀ,23ਦਸੰਬਰ ( ਬਹਾਦਰ ਖਾਨ )-ਸ੍ਰੀ ਗੁਰੂ ਤੇਗ ਬਹਾਦੁਰ ਸਪੋਰਟਸ ਕਲੱਬ ਕੋਟੜਾ ਕਲਾਂ ਵੱਲੋਂ ਤੀਜਾ ਵਿਸ਼ਾਲ ਕਬੱਡੀ ਕੱਪ 24 ਦਸੰਬਰ(ਅੱਜ) ਤੋਂ ਕਲੱਬ ਦੇ ਸਟੇਡੀਅਮ ਵਿਖੇ ਧੂਮਧਾਮ ਨਾਲ ਸ਼ੁਰੂ ਹੋ ਰਿਹਾ ਹੈ।ਇਹ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰੈਸ ਸਕੱਤਰ ਰਾਵਲ ਸਿੰਘ ਕੋਟੜਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਕਰਨੈਲ ਸਿੰਘ ਥਿੰਦ ਅਤੇ ਕਿਸ਼ੋਰ ਸਾਹਨੀ ਲੁਧਿਆਣਾ ਵੱਲੋਂ ਕੀਤਾ ਜਾਵੇਗਾ ਅਤੇ ਅੰਤਿਮ ਦਿਨ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਪ੍ਰੇਮ ਮਿੱਤਲ,ਟਰੱਕ ਯੂਨੀਅਨ ਮਾਨਸਾ ਦੇ ਪ੍ਰਧਾਨ ਮਲਕੀਤ ਸਿੰਘ ਭਪਲਾ ਹੋਣਗੇ ਅਤੇ ਸ਼ਾਮ ਨੂੰ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਹਲਕਾ ਬੁਢਲਾਡਾ ਦੇ ਸਾਬਕਾ ਵਿਧਇਕ ਮੰਗਤ ਰਾਏ ਬਾਂਸਲ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ।ਉਂਨਾ ਦੱਸਿਆ ਕਿ ਇਸ ਕੱਪ ਦੌਰਾਨ ਜਿੱਥੇ ਕਬੱਡੀ ਉਪਨ ਦੀ ਟੀਮ ਨੂੰ ਇੱਕ ਲੱਖ ਰੁਪਏ ਨਗਦ ਅਤੇ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ ਉ¤ਥੇ ਇਸ ਉਪ ਰਨਰ ਟੀਮ ਨੂੰ 75 ਹਜਾਰ ਰੁਪਏ ਅਤੇ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ 72 ਕਿਲੋ ਦੀ ਜੇਤੂ ਟੀਮ ਨੂੰ 31 ਹਜਾਰ ਅਤੇ ਉਪ ਜੇਤੂ ਟੀਮ ਨੂੰ 21 ਹਜਾਰ ਰੁਪਏ ਨਗਦ ਇਨਾਮ ਨਾਲ ਨਿਵਾਜਿਆ ਜਾਵੇਗਾ।62 ਕਿਲੋ ਕਬੱਡੀ ਦੀ ਜੇਤੂ ਟੀਮ ਨੂੰ 15 ਹਜਾਰ ਅਤੇ ਉਪ ਜੇਤੂ ਟੀਮ ਨੂੰ 10 ਹਜਾਰ ਰੁਪਏ ਇਨਾਮ ਵੱਜੋਂ ਦਿੱਤੇ ਜਾਣਗੇ।ਉਂਨਾ ਦੱਸਿਆ ਕਿ ਇਸ ਕੱਪ ਦੌਰਾਨ ਜਿੱਥੇ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਮਾਹਲਾ ਗੋਬਿੰਦਪੁਰੀਆ ਨੂੰ ਗਗਨ ਕੋਟੜਾ ਵੱਲੋਂ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਡਾ.ਬਲਜੀਤ ਕਾਲੋਕੇ ਨੂੰ ਗੁਰਤੇਜ ਕੋਟੜਾ ਵੱਲੋਂ ਬੁਲਟ ਮੋਟਰਸਾਇਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਉ¤ਥੇ 72 ਕਿਲੋ ਦੇ ਬੈਸਟ ਰੇਡਰ ਨੂੰ ਗੁਰਪਿਆਰ ਉਗਰਾਹਾਂ ਵੱਲੋਂ ਅਤੇ ਬੈਸਟ ਜਾਫੀ ਨੂੰ ਵਿਸਾਖਾ ਕੋਟੜਾ ਅਤੇ ਕੁਲਦੀਪ ਚਹਿਲ ਵੱਲੋਂ ਸਪਲੈਂਡਰ ਮੋਟਰ ਸਾਇਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਤੋ ਇਲਾਵਾ ਇੰਡੀਆ ਟੀਮ ਦੇ ਕਬੱਡੀ ਕੋਚ ਹਰਪ੍ਰੀਤ ਬਾਬਾ ਅਤੇ ਪ੍ਰਿੰਸੀਪਲ ਬੀਡੀ ਸ਼ਰਮਾ ਨੂੰ ਵੀ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਂਨਾ ਨਾਲ ਕਲੱਬ ਪ੍ਰਧਾਨ ਗੁਰਜੋਤ ਸਿੰਘ ਟੋਨੀ,ਬੂਟਾ ਕੋਟੜਾ,ਕੇਸਰ ਭੰਗਾਲ,ਜੱਗਾ ਕੋਟੜਾ ਅਤੇ ਹਾਕਮ ਸਿੰਘ ਨੰਬਰਦਾਰ ਵੀ ਹਾਜਰ ਸਨ।

Post a Comment