ਲੁਧਿਆਣਾ-1 ਦਸੰਬਰ (ਸਤਪਾਲ ਸੋਨੀ) ਗੁਰਦੂਆਰਾ ਨਾਨਕਸਰ, ਸਮਰਾਲਾ ਚੌਂਕ ਵਿਖੇ ਚੱਲ ਰਹੇ ਸਾਲਾਨਾ ਗੁਰਮਤਿ ਸਮਾਗਮ ਦੇ ਤੀਸਰੇ ਦਿਨ 21 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਉਪਰੰਤ ਸ਼ੁਰੂ ਹੋਏ ਗੁਰਬਾਣੀ ਕੀਰਤਨ ਅਤੇ ਸੰਤ ਸਮਾਗਮ ਵਿੱਚ ਪੀ.ਡਬਲਿਯੂ.ਡੀ. ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਦੇਸ਼ ਵਿਦੇਸ਼ ਤੋਂ ਪੁਜੀਆਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਸਮੇਂ ਦੀਆਂ ਸਰਕਾਰਾਂ ਅਤੇ ਵੱਖ ਵੱਖ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨਸ਼ਿਆਂ ਨੂੰ ਠੱਲ ਪਾਉਣ ਲਈ ਯਤਨਸ਼ੀਲ ਹਨ ਪਰ ਇਸ ਬੁਰਾਈ ਨੂੰ ਰੋਕਣ ਲਈ ਘਰਾਂ ਤੋਂ ਸ਼ੁਰੂਆਤ ਕਰਨੀ ਹੋਵੇਗੀ। ਕਿਉਂਕਿ ਜੇਕਰ ਮਾਪੇ ਆਪਣੇ ਬੱਚਿਆਂ ਉਪਰ ਨਜਰ ਰੱਖਣ ਤਾਂ ਫਿਰ ਕੋਈ ਵਜ੍ਹਾ ਨਹੀਂ ਕਿ ਨੋਜਵਾਨ ਪੀੜੀ ਨਸ਼ਿਆਂ ਤੋਂ ਮੁਕਤ ਨਾ ਹੋ ਸਕੇ। ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਬਾਬਾ ਜਸਵੰਤ ਸਿੰਘ ਦੀ ਰਿਣੀ ਹੈ, ਜੋ ਪਿਛਲੇ ਕਈ ਦਹਾਕਿਆਂ ਤੋਂ ਮਨੁੱਖ ਨੂੰ ਗੁਰਸ਼ਬਦ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਨਿਤਨੇਮ ਤੋਂ ਬਿਨ੍ਹਾਂ ਮਨੁੱਖੀ ਜੀਵਨ ਅਧੂਰਾ ਹੈ। ਮੰਤਰੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਵੱਲੋਂ ਦਿਖਾਏ ਸੱਚ ਦੇ ਮਾਰਗ ਤੇ ਚੱਲਣ ਦਾ ਯਤਨ ਕਰਨ। ਬਾਬਾ ਜਸਵੰਤ ਸਿੰਘ ਜੀ ਨੇ ਦੇਸ਼, ਵਿਦੇਸ਼ ਤੋਂ ਹਜਾਰਾਂ ਦੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਗੁਰਸ਼ਬਦ ਨਾਲ ਕੀਰਤਨ ਦੁਆਰਾ ਜੋੜਿਆ। ਉਹਨਾਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ‘ਤੇ ਵੱਗ ਰਹੇ ਨਸ਼ਿਆ ਦੇ ਛੇਵੇਂ ਦਰਿਆ ਉੱਤੇ ਡਾਢੀ ਚਿੰਤਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਤਾਂ ਸਮਾਜਿਕ ਬੁਰਾਈਆਂ ਵਿੱਚ ਉਲੱਝ ਚੁੱਕੀ ਹੈ। ਲੋੜ ਹੈ ਦੇਸ਼ ਦੇ ਭਵਿੱਖ ਨੌਜਵਾਨ ਬੱਚਿਆਂ ਦੀ ਸਮੁੱਚੀ ਸ਼ਕਤੀ ਨੂੰ ਦੇਸ਼ ਅਤੇ ਸਮਾਜ ਦੀ ਮਜ਼ਬੂਤੀ ਲਈ ਵਰਤਣ ਦੀ। ਉਹਨਾਂ ਕਿਹਾ ਕਿ ਸਿੱਖ ਬੱਚੇ ਅੱਜ ਆਪਣੇ ਧਰਮ ਦੇ ਗਿਆਨ ਤੋਂ ਵੀ ਸੱਖਣੇ ਹਨ। ਇਸ ਗਿਆਨ ਦੇ ਪ੍ਰਚਾਰ ਅਤੇ ਪਸਾਰ ਲਈ ਜਿੱਥੇ ਧਾਰਮਿਕ ਸੰਸਥਾਵਾਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ, ਉੱਥੇ ਮਾਪੇ ਪ੍ਰਤੀ ਦਿਨ ਆਪਣੇ ਬੱਚਿਆਂ ਨੂੰ ਗੁਰੂ ਸਹਿਬਾਨ ਅਤੇ ਧਰਮ ਪ੍ਰਤੀ ਜਾਗਰੂਕ ਕਰਨ ਦਾ ਫਰਜ਼ ਪੂਰਾ ਕਰਨ। ਬਾਬਾ ਜਸਵੰਤ ਸਿੰਘ ਨੇ ਕਿਹਾ ਕਿ ਬਾਣੀ ਨਾਲ ਜੁੜਿਆਂ ਹੀ ਸੱਚੇ ਮਾਰਗ ਤੇ ਤੁਰਿਆ ਜਾ ਸਕਦਾ ਹੈ, ਜੋ ਮਨੁੱਖੀ ਜੀਵ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਧਾਰ ਮੰਨ ਕੇ ਅੱਗੇ ਤੁਰਦਾ ਹੈ ਉਸ ਨੂੰ ਚਿੰਤਾਵਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਗੁਰਬਾਣੀ ਕੀਰਤਨ ਅਤੇ ਸੰਤ ਸਮਾਗਮ ਵਿੱਚ ਸੰਤ ਬਾਬਾ ਸੁਖਦੇਵ ਸਿੰਘ ਜੀ, ਭੁੱਚੋ ਮੰਡੀ, ਬਠਿੰਡਾ, ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਸੰਤ ਬਾਬਾ ਲਖਵੀਰ ਸਿੰਘ ਬਲੌਂਗੀ (ਚੰਡੀਗੜ), ਸੰਤ ਬਾਬਾ ਲਾਭ ਸਿੰਘ ਜੀ, ਕਾਰਸੇਵਾ ਵਾਲੇ, ਕਿਲਾ ਆਨੰਦਗੜ, ਸੰਤ ਬਾਬਾ ਸੇਵਾ ਸਿੰਘ ਜੀ, ਰਾਮਪੁਰ ਖੇੜਾ ਵਾਲੇ, ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾ, ਚੌਂਕ ਮਹਿਤਾ, ਸੰਤ ਬਾਬਾ ਹਰਭਜਨ ਸਿੰਘ ਜੀ, ਨਾਨਕਸਰ ਕਲੇਰਾਂ, ਸੰਤ ਬਾਬਾ ਮਨਮੋਹਨ ਸਿੰਘ ਜੀ, ਬਾਰਨ, ਪਟਿਆਲਾ, ਸੰਤ ਬਾਬਾ ਹਰਪਾਲ ਸਿੰਘ ਜੀ, ਰੱਤਵਾੜਾ ਸਾਹਿਬ, ਸੰਤ ਬਾਬਾ ਹਰਚਰਨ ਸਿੰਘ ਜੀ ਕੁਟੀਆ ਵਾਲੇ, ਤ੍ਰਿਪੜੀ, ਪਟਿਆਲਾ, ਸੰਤ ਬਾਬਾ ਗੁਰਦੇਵ ਸਿੰਘ ਜੀ, ਗੁ: ਈਸਰ ਪ੍ਰਕਾਸ਼, ਬਨੂੜ, ਸੰਤ ਬਾਬਾ ਅਜੀਤ ਸਿੰਘ ਜੀ, ਗੁ: ਜੰਡ ਸਾਹਿਬ ਪਾਤਸ਼ਾਹੀ ਦਸਵੀਂ, ਫਰੀਦਕੋਟ, ਸੰਤ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਵਾਲੇ ਆਦਿ ਪ੍ਰਸਿਧ ਸਿੱਖ ਵਿਦਵਾਨ ਹਾਜ਼ਰ ਹੋਏ। ਭਾਈ ਗੁਰਪ੍ਰੀਤ ਸਿੰਘ (ਸ਼ਿਮਲਾ ਵਾਲੇ), ਭਾਈ ਕੁਲਵਿੰਦਰ ਸਿੰਘ, ਗੁ: ਨਾਨਕਸਰ, ਭਾਈ ਬਲਜੀਤ ਸਿੰਘ, ਗੁ: ਨਾਨਕਸਰ, ਭਾਈ ਪੰਥਪ੍ਰੀਤ ਸਿੰਘ, ਗੁ: ਨਾਨਕਸਰ, ਭਾਈ ਜਗਦੀਪ ਸਿੰਘ ਜੀ (ਯੂ.ਕੇ.), ਭਾਈ ਜਗਜੀਤ ਸਿੰਘ ਜੀ ਜੱਗੀ (ਯੂ.ਕੇ.) ਆਦਿ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਉੱਘੇ ਇਤਿਹਾਸਕਾਰ ਅਤੇ ਸਿੱਖ ਚਿੰਤਕ ਸ. ਭਗਵਾਨ ਸਿੰਘ ਜੋਹਲ ਨੇ ਨਿਭਾਈ।ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਗੁਰਮਤਿ ਸਮਾਗਮ ਮੌਕੇ ਅਯੋਜਿਤ ਕੀਤੇ ਜਾ ਰਹੇ ਮੁਫਤ ਦੰਦਾਂ ਦੇ ਚੈਕ-ਅੱਪ ਕੈਂਪ ਦੇ ਤੀਜੇ ਦਿਨ ਮਾਹਿਰ ਡਾਕਟਰਾਂ ਵੱਲੋਂ ਸੈਂਕੜੇ ਲੋੜਵੰਦ ਮਰੀਜ਼ਾਂ ਦੇ ਦੰਦਾਂ ਦਾ ਨਿਰੀਖਣ ਕੀਤਾ ਗਿਆ। ਮਰੀਜ਼ਾਂ ਨੂੰ ਜਰੂਰਤ ਮੁਤਾਬਕ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।ਸਮਾਗਮ ਦੇ ਪ੍ਰਬੰਧਕ ਕਿਰਪਾਲ ਸਿੰਘ ਨੇ ਦੱਸਿਆਂ ਕਿ 2 ਦਸੰਬਰ 2012 ਦਿਨ ਐਤਵਾਰ ਸ਼ਾਮ ਦੇ 4 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਅਯੋਜਿਤ ਹੋਣ ਵਾਲੇ ਅਲੌਕਿਕ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜੱਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ, ਜੱਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਪੰਥ ਪ੍ਰਸਿੱਧ ਰਾਗੀ ਭਾਈ ਬਲਦੇਵ ਸਿੰਘ ਜੀ ਬਡਾਲਾ (ਹਜੂਰੀ ਰਾਗੀ, ਸ੍ਰੀ ਦਰਬਾਰ ਸਾਹਿਬ), ਭਾਈ ਸਤਿੰਦਰਬੀਰ ਸਿੰਘ ਜੀ (ਹਜੂਰੀ ਰਾਗੀ, ਸ੍ਰੀ ਦਰਬਾਰ ਸਾਹਿਬ), ਭਾਈ ਕਰਨੈਲ ਸਿੰਘ ਜੀ (ਹਜੂਰੀ ਰਾਗੀ, ਸ੍ਰੀ ਦਰਬਾਰ ਸਾਹਿਬ), ਬਾਬਾ ਜਸਵੰਤ ਸਿੰਘ ਜੀ, (ਨਾਨਕਸਰ, ਲੁਧਿ:), ਭਾਈ ਦਵਿੰਦਰ ਸਿੰਘ ਜੀ ਸੋਢੀ, ਭਾਈ ਗੁਰਚਰਨ ਸਿੰਘ ਜੀ ਰਸੀਆ, ਭਾਈ ਓਂਕਾਰ ਸਿੰਘ ਜੀ (ਊਨਾ ਸਾਹਿਬ ਵਾਲੇ), ਭਾਈ ਜੋਗਿੰਦਰ ਸਿੰਘ ਜੀ ਰਿਆੜ, ਭਾਈ ਅਮਰਜੀਤ ਸਿੰਘ ਜੀ (ਪਟਿਆਲਾ ਵਾਲੇ), ਭਾਈ ਜਗਦੀਪ ਸਿੰਘ ਜੀ (ਯੂ.ਕੇ. ਵਾਲੇ), ਭਾਈ ਜਗਜੀਤ ਸਿੰਘ ਜੀ ਜੱਗੀ (ਯੂ.ਕੇ. ਵਾਲੇ), ਭਾਈ ਤਰਲੋਕ ਸਿੰਘ ਜੀ (ਜਗਰਾਵਾਂ ਵਾਲੇ), ਭਾਈ ਪੰਥਪ੍ਰੀਤ ਸਿੰਘ ਜੀ (ਨਾਨਕਸਰ, ਲੁਧਿ:), ਭਾਈ ਬਲਜੀਤ ਸਿੰਘ ਜੀ, ਭਾਈ ਹਰਜੀਤ ਸਿੰਘ ਜੀ (ਨਾਨਕਸਰ, ਲੁਧਿ:), ਭਾਈ ਕੁਲਵਿੰਦਰ ਸਿੰਘ ਜੀ (ਨਾਨਕਸਰ, ਲੁਧਿ:), ਬਾਬਾ ਸੁਖਦੇਵ ਸਿੰਘ ਜੀ (ਭੁੱਚੋ ਮੰਡੀ, ਬਠਿੰਡਾ), ਬੀਬੀ ਵਿਪਨਪ੍ਰੀਤ ਕੌਰ ਜੀ, ਭਾਈ ਜਗਤਾਰ ਸਿੰਘ ਜੀ, ਗ੍ਰੰਥੀ, ਸ੍ਰੀ ਦਰਬਾਰ ਸਾਹਿਬ, ਭਾਈ ਪਿੰਦਰਪਾਲ ਸਿੰਘ ਜੀ ਆਦਿ ਰਾਗੀ ਜੱਥੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।


Post a Comment