ਸ਼ਾਹਕੋਟ, 5 ਦਸੰਬਰ (ਸਚਦੇਵਾ) ਹਾਈਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾ ਦੇ ਬਾਵਜੂਦ ਸ਼ਾਹਕੋਟ ਨਜ਼ਦੀਕ ਵਹਿੰਦੇ ਸਤਲੁਜ ਦਰਿਆ ‘ਚ ਗਲਤ ਢੰਗ ਰੇਤਾਂ ਦੀ ਚੋਰੀ ਦਾ ਕੰਮ ਚੱਲ ਤੇਜ਼ੀ ਨਾਲ ਚੱਲ ਰਿਹਾ ਹੈ, ਪਰ ਇਸ ਪਾਸੇ ਸਿਵਲ, ਪੁਲਿਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਧਿਆਨ ਨਹੀਂ ਦੇ ਰਹੇ । 28 ਅਕਤੂਬਰ ਨੂੰ ਪੰਜਾਬੀ ਜਾਗਰਣ ਵੱਲੋਂ ਇਸ ਮੁੱਦੇ ਨੂੰ ਡਿਪਟੀ ਕਮੀਸ਼ਨਰ ਜਲੰਧਰ ਪ੍ਰਿਆਂਕ ਭਾਰਤੀ ਦੇ ਧਿਆਨ ਵਿੱਚ ਲਿਆਦਾ ਗਿਆ ਸੀ, ਜਿਸ ਨੂੰ ਗੰਭੀਰਤਾਂ ਨਾਲ ਲੈਦਿਆ ਡਿਪਟੀ ਕਮੀਸ਼ਨ ਜਲੰਧਰ ਨੇ ਜਿਲ•ਾਂ ਜਲੰਧਰ ਦੇ ਵੱਖ-ਵੱਖ ਸਬ ਡਵੀਜ਼ਨਾਂ ਦੇ ਸਿਵਲ ਅਤੇ ਪੁਲਿਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ । ਕੁੱਝ ਸਮਾਂ ਅਧਿਕਾਰੀਆਂ ਵੱਲੋਂ ਸਖਤੀ ਨਾਲ ਕਾਰਵਾਈ ਕਰਦਿਆ ਸ਼ਾਹਕੋਟ ਪੁਲਿਸ ਦੇ ਸਹਿਯੋਗ ਨਾਲ 20 ਦੇ ਕਰੀਬ ਮਾਮਲੇ ਦਰਜ ਕੀਤੇ ਸਨ, ਜਿਸ ਕਾਰਣ ਰੇਤਾਂ ਮੁਆਫੀਆਂ ਨੂੰ ਕਾਫੀ ਹੱਦ ਤੱਕ ਨਕੇਲ ਪਈ ਸੀ । ਪਰ ਕੁੱਝ ਦਿਨਾਂ ਤੋਂ ਅਧਿਕਾਰੀਆਂ ਦੀ ਲਾਪਰਵਾਹੀ ਕਾਰਣ ਫਿਰ ਤੋਂ ਰੇਤ ਮੁਆਫੀਏ ਪਹਿਲਾ ਵਾਂਗ ਸਰਗਰਮ ਹੋ ਚੁੱਕੇ ਹਨ ਅਤੇ ਰੇਤਾਂ ਦੀ ਮਾਈਨਿੰਗ ਦਾ ਕੰਮ ਵੱਡੀ ਪੱਧਰ ‘ਤੇ ਸ਼ੁਰੂ ਹੋ ਗਿਆ ਹੈ । ਪਿੱਛਲੇ ਕੁੱਝ ਦਿਨ ਪਹਿਲਾ ਵੀ ਸ਼ਾਹਕੋਟ ਸ਼ਹਿਰ ਵਿੱਚ ਕਿਸੇ ਉਸਾਰੀ ਵਾਲੇ ਸਥਾਨ ‘ਤੇ ਰੇਤਾਂ ਮੁਆਫੀਆਂ ਵੱਲੋਂ ਰੇਤਾਂ ਦੀਆਂ ਟਰਾਲੀਆਂ ਭਰ-ਭਰ ਕੇ ਸੁੱਟੀਆ ਜਾ ਰਹੀਆਂ ਸਨ, ਜਿਸ ਬਾਰੇ ਤੁਰੰਤ ਐਸ.ਐਚ.ਓ ਸ਼ਾਹਕੋਟ ਦੇ ਧਿਆਨ ਵਿੱਚ ਲਿਆਦਾ ਗਿਆ, ਪਰ ਐਸ.ਐਚ.ਓ ਦੀ ਡਿਊਟੀ ਕਬੱਡੀ ਵਰਲਡ ਕੱਪ ‘ਚ ਬਠਿੰਡਾ ਵਿਖੇ ਹੋਣ ਕਰਕੇ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ । ਉੱਕਤ ਅਧਿਕਾਰੀਆਂ ਦੀ ਇਸ ਲਾਪਰਵਾਹੀ ਅਤੇ ਅਣਦੇਖੀ ਕਾਰਣ ਫਿਰ ਤੋਂ ਰੇਤਾਂ ਦੀਆਂ ਟਰਾਲੀਆਂ ਅਤੇ ਟਰੱਕ ਸੜਕਾਂ ‘ਤੇ ਲੋਕਾਂ ਦੀਆਂ ਅੱਖਾਂ ਭਰਦੇ ਘੂੰਮ ਰਹੇ ਹਨ । ਇਸ ਤੋਂ ਸਾਬਤ ਹੁੰਦਾ ਹੈ ਕਿ ਰੇਤਾਂ ਦੀ ਵੱਡੀ ਪੱਧਰ ‘ਤੇ ਹੋ ਰਹੀ ਮਾਈਨਿੰਗ ‘ਚ ਅਧਿਕਾਰੀਆਂ ਦਾ ਵੀ ਵੱਡਾ ਹੱਥ ਹੈ ।
ਰੇਤ ਮੁਆਫੀਆਂ ਵਿਰੁੱਧ ਹੋਵੇਗੀ ਕਾਰਵਾਈ /ਇਸ ਸੰਬੰਧੀ ਜਦ ਮਾਈਨਿੰਗ ਵਿਭਾਗ ਦੇ ਜਿਲ•ਾਂ ਅਧਿਕਾਰੀ ਸੁਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਕਿ ਜਿਲ•ਾਂ ਜਲੰਧਰ ‘ਚ ਹਰੇਕ ਬਲਾਕ ‘ਚ ਦੋ-ਦੋ ਫੀਲਡ ਅਫਸਰ ਤਾਇਨਾਤ ਕੀਤੇ ਗਏ ਹਨ, ਜੋ ਰੋਜ਼ਾਨਾਂ ਇਸ ਪਾਸੇ ਨਿਗਰਾਨੀ ਰੱਖਦੇ ਹਨ । ਉਨ•ਾਂ ਕਿਹਾ ਕਿ ਜੇਕਰ ਫਿਰ ਵੀ ਰੇਤਾਂ ਦੀ ਮਾਈਨਿੰਗ ਦਾ ਕੰਮ ਹੋ ਰਿਹਾ ਹੈ ਤਾਂ ਉਹ ਇਸ ਵਿਰੁੱਧ ਸਖਤੀ ਕਰਨਗੇ ‘ਤੇ ਪੁਲਿਸ ਦੇ ਸਹਿਯੋਗ ਨਾਲ ਮੁਲਜ਼ਮਾਂ ਵਿਰੁੱਧ ਕਾਰਵਾਈ ਹੋਵੇਗੀ ।
ਇਸ ਮੁੱਦੇ ‘ਤੇ ਕੀ ਕਹਿੰਦੇ ਹਨ ਡੀ.ਸੀ /ਇਸ ਸੰਬੰਧੀ ਜਦ ਡਿਪਟੀ ਕਮੀਸ਼ਨਰ ਜਲੰਧਰ ਪ੍ਰਿਆਂਕ ਭਾਰਤੀ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਕਿਹਾ ਕਿ ਸਾਡੀਆਂ ਟੀਮਾਂ ਵੱਲੋਂ ਵੱਡੀ ਪੱਧਰ ‘ਤੇ ਨਾਕੇਬੰਦੀ ਕੀਤੀ ਹੋਈ ਹੈ, ਫਿਰ ਵੀ ਉਹ ਇਸ ਸੰਬੰਧੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ ਕਿ ਮਾਈਨਿੰਗ ਦਾ ਕੰਮ ਕਿੱਥੇ ਹੋ ਰਿਹਾ ਹੈ । ਉਨ•ਾਂ ਕਿਹਾ ਕਿ ਜਿਲ•ੇ ਕਿਸੇ ਵੀ ਪਾਸੇ ਕਿਸੇ ਵੀ ਵਿਅਕਤੀ ਨੂੰ ਮਾਈਨਿੰਗ ਦਾ ਅਧਿਕਾਰ ਨਹੀਂ ਹੈ ਅਤੇ ਹਾਈਕੋਟਰ ਦੇ ਆਦੇਸ਼ਾ ‘ਤੇ ਰੇਤ ਮੁਆਫੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।


Post a Comment