ਕੋਟਕਪੂਰਾ 4 ਦਸੰਬਰ (ਜੇ.ਆਰ.ਅਸ਼ੋਕ)ਅੱਜ ਸਥਾਨਕ ਨਗਰ ਕਂੌਸਲ ਦਫਤਰ ਵਿਖੇ ਮੁੱਖ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਈ ਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਤਾਰ ਸਿੰਘ ਬਰਾੜ ਦੇ ਭਰਾ ਕੁਲਤਾਰ ਸਿੰਘ ਬਰਾੜ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕੋਟਕਪੂਰਾ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਸ਼ਹਿਰੀ ਹਲਕਾ ਅਤੇ ਦਿਹਾਤੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਰਮਵਾਰ ਸ਼ਹਿਰੀ ਖੇਤਰ ਨਗਰ ਕਂੌਸਲ ਕੋਟਕਪੂਰਾ ਵਿਖੇ ਦਿਨ ਮੰਗਲਵਾਰ ਅਤੇ ਦਿਹਾਤੀ ਖੇਤਰ ਨੁ
ਗ੍ਰਹਿ ਸਥਾਨ ਵਿਖੇ ਦਿਨ ਸੋਮਵਾਰ ਨੂੰ ਸੁਣੀਆਂ ਜਾਣਗੀਆਂ । ਉਨ•ਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੀ ਅਚਨਚੇਤ ਮੀਟਿੰਗ ਦੌਰਾਨ ਕਿਸੇ ਸਮੇਂ ਇਹ ਪ੍ਰੋਗਰਾਮ ਰੱਦ ਵੀ ਕੀਤੇ ਜਾ ਸਕਦੇ ਹਨ । ਇਕ ਅਕਾਲੀ ਆਗੂ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਮਨਤਾਰ ਸਿੰਘ ਬਰਾੜ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਆਏ ਲੋਕ ਉਨ•ਾਂ ਕੋਲ ਬੈਠੇ ਮੋਹਰਵਰ ਵਿਅਕਤੀਆਂ ਦੇ ਬੈਠੇ ਹੋਣ ਕਾਰਨ ਕੁਝ ਗੱਲਾ ਨਹੀਂ ਦੱਸ ਸਕਦੇ ਹਨ ਜਿਸ ਕਾਰਨ ਉਨ•ਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉ ਬਰਕਰਾਰ ਰਹਿਦੀਆਂ ਹਨ । ਉਨ•ਾਂ ਮੰਗ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਸਮੇ ਇਕੱਲੇ ਇਕੱਲੇ ਬੁਲਾ ਕੇ ਸੁਣਨ ਤਾ ਜੋ ਲੋਕ ਆਪਣੀਆ ਸਮੱਸਿਆ ਨੂੰ ਖੁਲ• ਦੱਸ ਸਕਣ ਤੇ ਹੱਲ ਕਰਵਾ ਸਕਣ ।

Post a Comment