ਸਰਦੂਲਗੜ੍ਹ 4 ਦਸੰਬਰ (ਸੁਰਜੀਤ ਸਿੰਘ ਮੋਗਾ) ਪੰਜਾਬ ਸਰਕਾਰ ਵੱਲੋ ਮੁਹੱਈਆ ਕਰਵਾਈ ਗਈ ਕਣਕ ਅਤੇ ਮਿੱਟੀ ਦੇ ਤੇਲ ਨੂੰ ਗਰੀਬਾ ਨੂੰ ਦੇਣ ਦੀ ਬਜਾਏ ਬਲੈਕ ਵਿੱਚ ਵੇਚਦੇ ਡਿੱਪੂ ਹੋਲਡਰ ਨੂੰ ਥਾਣਾ ਜੌੜਕੀਆਂ ਦੀ ਪੁਲਿਸ ਵੱਲੋ ਗਿਰਫਦਾਰ ਕਰ ਲਿਆ ਗਿਆ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ। ਥਾਣਾ ਜੌੜਕੀਆ ਦੇ ਮੁੱਖ ਅਫਸਰ ਕੋਲ ਨਾਇਬ ਸਿੰਘ ਪੁੱਤਰ ਅਮਰਜੀਤ ਸਿਂਘ ਵਾਸੀ ਉਲਕ ਨੇ ਲਿਖਤੀ ਸਿਕਾਇਤ ਕੀਤੀ ਸੀ।ਉਹਨਾ ਦਾ ਰਾਸ਼ਨ ਕਾਰਡ ਹੋਣ ਦੇ ਬਾਜੂਦ ਵੀ ਡਿੱਪੂ ਹੋਲਡਰ ਵੱਲੋ ਉਹਨਾ ਦਾ ਹੱਕ ਮਾਰ ਕੇ ਤੇਲ ਬਲੈਕ ਵਿਚ ਵੇਚ ਰਿਹਾ ਹੈ।ਪੁਲਿਸ ਵੱਲੋ ਕਾਰਵਾਈ ਕਰਦਿਆ ਅਵਤਾਰ ਸਿੰਘ ਉਰਫ ਭੋਲਾ ਪੁੱਤਰ ਸ਼ੇਰ ਸਿੰਘ ਵਾਸੀ ਉਲਕ, ਜੀਵਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਠੁਠਿਆਵਾਲੀ ਅਤੇ ਮੇਜਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਬਣਾਵਾਲੀ ਖਿਲਾਫ ਕਾਰਵਾਈ ਕਰਦਿਆ ਮੁਕੱਦਮਾ ਨੰਬਰ 53 ਮਿਤੀ 3-12-12 ਅ/ਧ/ 7 ਈ.ਸੀ. ਐਕਟ ਥਾਣਾ ਜੌੜਕੀਆ ਅਧੀਨ ਦਰਜ ਕਰ ਲਿਆ ਗਿਆ ਹੈ ਕਿ ਇਸ ਇਤਲਾਹ ਤੇ ਪੁਲਿਸ ਗਸ਼ਤ ਦੌਰਾਨ ਜਾ ਰਹੀ ਸੀ ਕਿ ਮੀਆ ਕੈਚੀਆ ਤੇ ਉਲਕ ਦੇ ਵਿਚਕਾਰ ਛੋਟੇ ਹਾਥੀ(ਕੈਟਰ) ਤੇ ਸਵਾਰ 3 ਵਿਅਕਤੀ ਪੁਲਿਸ ਨੂੰ ਵੇਖ ਕੇ ਛੋਟਾ ਹਾਥੀ ਛੱਡ ਕੇ ਭੱਜ ਗਏ। ਜਿਸ ਦੀ ਪਹਿਚਾਣ ਨਾਇਬ ਸਿੰਘ ਵੱਲੋ ਕੀਤੀ ਗਈ। ਪੁਲਿਸ ਵੱਲੋ ਛੋਟੇ ਹਾਥੀ ਵਿੱਚੋ ਰਾਵਿੰਦਰ ਕੁਮਾਰ ਇੰਸਪੈਕਟਰ ਫੂਡ ਸਪਲਾਈ ਝੁਨੀਰ ਦੀ ਹਾਜਰੀ ੀਵੱਚ 4 ਕੈਨੀਆ ਕੁਲ ਤੇਲ 200 ਲੀਟਰ ਮਿੱਟੀ ਦਾ ਤੇਲ ਬਰਾਮਦ ਕੀਤਾ ਗਿਆ ਅਤੇ ਛੋਟਾ ਹਾਥੀ (ਕੈਟਰ) ਨੰਬਰ ਪੀ.ਬੀ. 03 ਜੈਡ. 8478 (ਟੀ) ਨੂੰ ਕਬਜੇ ਵਿਚ ਲੈ ਲਿਆ। ਦੋਸ਼ੀਆ ਦੀ ਤਲਾਸ਼ ਜਾਰੀ ਹੈ। ਇਸੇ ਤਰ੍ਹਾ ਥਾਣਾ ਬਰੇਟਾ ਦੇ ਐਸ.ਆਈ. ਚੰਨਣ ਸਿੰਘ ਨੇ ਦੋਸ਼ੀ ਅਮਰੀਕ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਖੁਡਾਲ ਕਲਾ, ਅਮਰੀਕ ਸਿੰਘ ਪੁੱਤਰ ਗਾਮਾਰਾਮ ਵਾਸੀ ਕਲਾਂ, ਸੁਰਿੰਦਰ ੀਸੰਘ ਪੁੱਤਰ ਸੂਬਾ ਸਿੰਘ ਲਹਿਰੀ ਅਤੇ ਰਤਨ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਕਲਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 8 ਕੁਇੱਟਲ ਕਣਕ ਬਰਾਮਦ ਕਰਕੇ ਮੁਕੱਦਮਾ ਨੰਬਰ 92 ਮਿਤੀ 3-12-12 ਅ/ਧ/ 406 ਹਿੰ:ਦੰ: 7 ਈ.ਸੀ. ਐਕਟ ਅਧੀਨ ਥਾਣਾ ਬਰੇਟਾ 'ਚ ਦਰਜ ਕਰ ਲਿਆ ਗਿਆ। ਥਾਣਾ ਮੁੱਖ ਅਫਸਰ ਨੂੰ ਇਹ ਇਤਲਾਹ ਸੀ ਕਿ ਅਮਰੀਕ ਸਿੰਘ ਡਿੱਪੂ ਹੋਲਡਰ ਗਰੀਬਾ ਨੂੰ ਵੰਡਣ ਵਾਸਤੇ ਆਈ ਕਣਕ ਨੂੰ ਬਲੈਕ ਵਿੱਚ ਵੇਚਣ ਲਈ ਕੈਟਰ ਵਿਚ ਪਾ ਕੇ ਜਾ ਰਿਹਾ ਹੈ; ਪੁਲਿਸ ਵੱਲੋ ਚਾਰਾ ਨੂੰ ਮੌਕੇ ਤੇ ਕੈਟਰ ਨੰਬਰ ਐਚ.ਆਰ. 20 ਜੇ.ਈ. 0672 'ਚ 8 ਕੁਇੱਟਲ ਕਣਕ ਸਮੇਤ ਫੜ ਲਿਆ। ਦੋਸ਼ੀਆ ਕੋਲੋ ਪੁੱਛਗਿੱਛ ਜਾਰੀ ਹੈ

Post a Comment