ਨਾਭਾ, (ਜਸਬੀਰ ਸਿੰਘ ਸੇਠੀ)-ਅਕਾਲੀ ਦਲ ਨਾਭਾ ਦੀ ਅੰਦਰਲੀ ਫੁੱਟ ਦਿਨੋ ਦਿਨ ਵੱਧਦੀ ਜਾ ਰਹੀ ਹੈ। ਜੋ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਾਭਾ ਵਿਖੇ ਆਉਣ ’ਤੇ ਜੱਗ ਜਾਹਿਰ ਹੋਇਆ। ਇਸ ਸਮੇਂ ਨਾਭਾ ਹਲਕੇ ਅੰਦਰ ਦੋ ਮੁੱਖ ਆਗੂ ਆਪੋ-ਆਪਣੀ ਭੂਮਿਕਾ ਨਿਭਾ ਰਹੇ ਹਨ। ਜਿਨ•ਾਂ ’ਚੋਂ ਇੱਕ ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਤੇ ਦੂਜਾ ਅਕਾਲੀ ਦਲ ਦੇ ਮੀਤ ਪ੍ਰਧਾਨ ਮੱਖਣ ਸਿੰਘ ਲਾਲਕਾ ਹਨ। ਸਿੱਖਿਆ ਮੰਤਰੀ ਦੀ ਨਾਭਾ ਆਮਦ ’ਤੇ ਦੋਵੇਂ ਆਗੂਆਂ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਨ ਲਈ ਵੱਖੋ-ਵੱਖਰੀਆਂ ਰੈਲੀਆਂ ਦਾ ਆਯੋਜਨ ਕੀਤਾ ਗਿਆ। ਸ੍ਰੀ ਮਲੂਕਾ ਵੱਲੋਂ ਮੁੱਖ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਦੋਵਾਂ ਆਗੂਆਂ ਦੀ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਵਿਧਾਨ ਸਭਾ ਚੋਣਾਂ ਤੋਂ ਲਗਭਗ 2 ਸਾਲ ਪਹਿਲਾਂ ਮੱਖਣ ਸਿੰਘ ਲਾਲਕਾ ਵੱਲੋਂ ਚੋਣ ਲੜਨ ਦੀ ਤਿਆਰੀ ਕੀਤੀ ਗਈ ਪਰ ਪਾਰਟੀ ਨੇ ਐਨ ਮੌਕੇ ਤੇ ਫੈਸਲਾ ਕਰਕੇ ਸਾਬਕਾ ਵਿਧਾਇਕ ਅਮਲੋਹ ਬਲਵੰਤ ਸਿੰਘ ਸ਼ਾਹਪੁਰ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ। ਮੱਖਣ ਸਿੰਘ ਲਾਲਕਾ ਨੂੰ ਇਸ ਦੇ ਬਦਲਵੇਂ ਰੂਪ ਵਿੱਚ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਪਾਰਟੀ ਦੀ ਅੰਦਰੂਨੀ ਖੈਹਬਾਜੀ ਕਾਰਨ, ਨਾਭਾ ਹਲਕੇ ਤੋਂ ਬਲਵੰਤ ਸਿੰਘ ਜਿੱਤਣ ਵਿੱਚ ਨਾਕਾਮਯਾਬ ਰਹੇ। ਸੂਤਰਾਂ ਅਨੁਸਾਰ ਵਿਧਾਨ ਸਭਾ ਚੋਣਾਂ ਮੌਕੇ ਮੱਖਣ ਸਿੰਘ ਲਾਲਕਾ ਨਾਲ ਸਬੰਧਤ ਵਰਕਰਾਂ ਨੇ ਸ਼ਾਹਪੁਰ ਦੇ ਵਿਰੋਧ ਵਜੋਂ ਕਾਂਗਰਸੀ ਉਮੀਦਵਾਰ ਦੀ ਹਰ ਪੱਖੋਂ ਮੱਦਦ ਕੀਤੀ ਤੇ ਦੂਜਾ ਟਿਕਟ ਦਾ ਫੈਸਲਾ ਦੇਰ ਨਾਲ ਹੋਣਾ ਵੀ ਇੱਕ ਕਾਰਨ ਮੰਨਿਆ ਜਾ ਸਕਦਾ ਹੈ। ਵਿਧਾਨ ਸਭਾ ਦੀਆਂ ਨਾਭਾ ਵਿਖੇ ਹੋਈਆਂ ਚੋਣ ਰੈਲੀਆਂ ਮੌਕੇ ਪਾਰਟੀ ਹਾਈ ਕਮਾਂਡ ਦਾ ਕੋਈ ਵੀ ਵੱਡਾ ਨੇਤਾ ਇਨ•ਾਂ ਰੈਲੀਆਂ ਨੂੰ ਸੰਬੋਧਨ ਕਰਨ ਨਹੀਂ ਵਹੁੜਿਆ। ਇਸ ਦੇ ਬਾਵਜੂਦ ਵੀ ਸ਼ਾਹਪੁਰ ਨੇ ਮਿਹਨਤ ਤੇ ਲਗਨ ਨਾਲ ਕੰਮ ਕਰਕੇ 42 ਹਜਾਰ ਦੇ ਲਗਭਗ ਵੋਟ ਹਾਸਲ ਕੀਤੇ। ਜਦਕਿ ਇਸ ਤੋਂ ਪਹਿਲਾਂ ਅਕਾਲੀ ਦਲ ਦਾ ਵੋਟ ਬੈਂਕ ਪਿਛਾਂਹ ਚੱਲਦਾ ਰਿਹਾ। ਪਿਛਲੇ ਦਿਨੀ ਸਿਕੰਦਰ ਸਿੰਘ ਮਲੂਕਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਫੈਸਲੇ ਅਨੁਸਾਰ ਨਾਭਾ ਹਲਕੇ ਦੀ ਸੇਵਾ ਮੱਖਣ ਸਿੰਘ ਲਾਲਕਾ ਨੂੰ ਦਿੱਤੀ ਜਾਵੇ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੱਖਣ ਸਿੰਘ ਲਾਲਕਾ ਦੀ ਰੈਲੀ ਵਿੱਚ ਹਲਕੇ ਦੇ ਜ਼ਿਆਦਾਤਰ ਉਹ ਲੀਡਰ ਵੀ ਸ਼ਾਮਲ ਸਨ ਜੋ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸੀ ਉਮੀਦਵਾਰ ਦੇ ਚੋਣ ਕੰਪੇਨਰ ਸਨ। ਪ੍ਰੰਤੂ ਸਰਕਾਰ ਅਕਾਲੀ ਦਲ ਦੀ ਬਣਨ ’ਤੇ ਉਹ ਫਿਰ ਮੱਖਣ ਸਿੰਘ ਲਾਲਕੇ ਨਾਲ ਆਪਣੀ ਨੇੜਤਾ ਵਧਾਉਣ ਲੱਗੇ। ਇਸ ਤਂੋ ਬਿਨ•ਾਂ ਬਾਹਰਲੇ ਹਲਕਿਆਂ ਦੇ ਲੋਕ ਵੀ ਰੈਲੀ ਵਿੱਚ ਸ਼ਾਮਲ ਹੋਏ।
ਹੁਣ ਨਾਭਾ ਹਲਕੇ ਦੇ ਸ਼ਹਿਰ ਅਤੇ ਪਿੰਡਾਂ ਵਿੱਚ ਹਲਕੇ ਦਾ ਮੁੱਖ ਸੇਵਾਦਾਰ ਬਦਲਣ ਕਰਕੇ ਚਰਚਾਵਾਂ ਦਾ ਬਾਜ਼ਾਰ ਗਰਮਾਇਆ ਹੋਇਆ ਹੈ। ਅਕਾਲੀ ਦਲ ਦੇ ਸੀਨੀਅਰ ਦਲਿੱਤ ਆਗੂਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਐਲਾਨ ਤੋਂ ਬਾਅਦ ਰਾਮਦਾਸੀਆ ਅਤੇ ਮਜ਼ਬੀ/ਬਾਲਮੀਕਿ ਭਾਈਚਾਰਾ ਪਾਰਟੀ ਫੈਸਲੇ ਤੋਂ ਨਿਰਾਸ ਹੋ ਕੇ ਆਪਣੇ ਘਰ ਬੈਠਣ ਲਈ ਮਜ਼ਬੂਰ ਹੋ ਗਿਆ ਹੈ। ਅਜਿਹਾ ਹੋਣ ਕਰਕੇ ਪਾਰਟੀ ਵਿੱਚ ਕੁਝ ਸਮੇਂ ਬਾਅਦ ਵੱਡੀ ਬਗਾਵਤ ਹੋਣ ਦੀ ਸਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਨ•ਾਂ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਦਲਿੱਤ ਭਾਈਚਾਰੇ ਦਾ ਪਾਰਟੀ ਵਿੱਚ ਮਾਣ ਸਤਿਕਾਰ ਬਰਕਰਾਰ ਰੱਖਣ ਲਈ ਇਸ ਫੈਸਲੇ ’ਤੇ ਪੁਨਰ ਵਿਚਾਰ ਕੀਤਾ ਜਾਵੇ। ਕਿਉਂਕਿ ਇਹੋ ਜਿਹੇ ਜਲਦਬਾਜ਼ੀ ਵਿੱਚ ਕੀਤੇ ਫੈਸਲੇ ਪਾਰਟੀ ਲਈ ਅਗਲੀਆਂ ਚੋਣਾਂ ਵਿੱਚ ਦਲਿੱਤ ਭਾਈਚਾਰੇ ਦੀ ਵਿਰੋਧਤਾ ਕਾਰਨ ਪਾਰਟੀ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ। ਜਿਸ ਦਾ ਅਸਰ ਸਾਰੇ ਪੰਜਾਬ ਅੰਦਰ ਪੈਣ ਦੀ ਸੰਭਾਵਨਾ ਤੋਂ ਇੰਨਕਾਰ ਨਹੀ ਕੀਤਾ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਅਨੰਦਪੁਰ ਸਾਹਿਬ ਵਿੱਖੇ ਮੁੱਖ ਪ੍ਰਕਾਸ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਚੋਣਾਂ ਵਿੱਚ ਕੋਈ ਵੀ ਅਸਫ਼ਲ ਹੋਇਆ ਉਮੀਦਵਾਰ ਆਪਣੇ ਆਪ ਨੂੰ ਹਾਰਿਆ ਮਹਿਸੂਸ ਨਾ ਕਰੇ ਅਤੇ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਲਕੇ ਦੀ ਵਾਂਗਡੋਰ ਸੰਭਾਲੇ ਕਿਉਂਕਿ ਹਲਕੇ ਦੀ ਸੇਵਾਦਾਰੀ ਉਨ•ਾਂ ਦੇ ਹੱਥ ਹੀ ਰਹੇਗੀ। ਪਰ ਨਾਭਾ ਰਿਜ਼ਰਵ ਹਲਕੇ ਵਿੱਚ ਪਾਰਟੀ ਹਾਈਕਮਾਂਡ ਵੱਲੋਂ ਹਲਕੇ ਦੀ ਸੇਵਾਦਾਰੀ ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਨੂੰ ਨਾ ਦੇਣ ਕਾਰਨ, ਸਥਾਨਕ ਤੌਰ ’ਤੇ ਪਾਰਟੀ ਵਿੱਚ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਅਕਾਲੀ ਦਲ ਨਾਲ ਸਬੰਧਤ ਦਲਿਤ ਅਤੇ ਹੋਰ ਭਾਈਚਾਰਿਆਂ ਦੇ ਲੋਕ ਇਸ ਫੈਸਲੇ ਕਾਰਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

Post a Comment