ਵਿਰੋਧੀ ਸੱਤਾਧਿਰ ਦੇ ਲੋਕਾਂ ਦਿੱਤਾ ਅਸ਼ੀਰਵਾਦ
ਖੰਨਾ, 19 ਦਸੰਬਰ (ਥਿੰਦ ਦਿਆਲਪੁਰੀਆ) ਕਦੇ ਉਟਾਲਾਂ ਖੇਡ ਮੇਲੇ ਦਾ ਮੂਲ ਪ੍ਰਚਾਰ ਸਕੱਤਰ ਤੇ ਖੇਡ ਪੱਤਰਕਾਰ ਕੁਲਦੀਪ ਸਿੰਘ ਉਟਾਲਾਂ ਯੰਗ ਸਪੋਰਟਸ ਕਲੱਬ ਦੀ ਜਾਨ ਹੁੰਦਾ ਸੀ ਨੇ ਪ੍ਰਬੰਧਕਾਂ ਵਲੋਂ ਅਣਗੌਲਾ ਕਰਨ ਦੇ ਰੋਸ ਵਜੋਂ ਅੱੰਜ ਫਟ ਨੂੰ ਸਮੇਟਣ ਤੁਰੇ ਪ੍ਰਬੰਧਕਾਂ ਨੂੰ ਕਰਾਰਾ ਝਟਕਾ ਦਿੰਦਿਆਂ ਪੂਰੇ ਢੋਲ ਢਮੱਕੇ ਨਾਲ ਪਿੰਡ ਵਿਚ ਬਣੇ ਦੂਜੇ ਕਲੱਬ ਵਿਚ ਐਂਟਰੀ ਕਰ ਲਈ ਜਿਸ ਲਈ ਪੱਕਾ ਹੋ ਗਿਆ ਕਿ ਖੇਡਾਂ ਲਈ ਆਪਣੀ ਜੀਅ ਜਾਨ ਲਾਉਣ ਵਾਲਾ ਕੁਲਦੀਪ ਸਾਥੀਆਂ ਦੀ ਬੇਵਫਾਹੀ ਕਰਕੇ ਚਲਦੇ ਪੁਰਜੇ ਕਲੱਬ ਨੂੰ ਅਲਵਿਦਾ ਕਹਿ ਵਿਰੋਧੀ ਧੜੇ ਵਿਚ ਸ਼ਮੂਲੀਅਤ ਕਰ ਗਿਆ। ਇਸ ਸਮੇਂ ਸਪੋਰਟਸ ਕਲੱਬ ਦੇ ਉਘੇ ਮੈਂਬਰਾਂ ਗਲ ਵਿਚ ਹਾਰ ਪਾਕੇ ਪੂਰੇ ਉਟਾਲਾਂ ਪਿੰਡ ਵਿਚ ਗੱਡੀਆਂ ਦੇ ਕਾਫਲੇ ਨਾਲ ਗੇੜਾ ਲਾਇਆ। ਇਸ ਸਮੇਂ ਅਕਾਲੀ ਜਥੇ ਦੇ ਵਿਰੋੱਧੀ ਗੁੱਟ ਵਜੋਂ ਜਾਣੇ ਜਾਂਦੇ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ, ਮਹਿੰਦਰ ਸਿੰਘ ਭੰੱਗਲਾਂ ਪ੍ਰਧਾਲ ਨਗਰ ਕੌਂਸਲ, ਜਥੇਦਾਰ ਅਮਰਜੀਤ ਸਿੰਘ ਬਾਲਿਉਂ ਇੰਚ;ਰਜ ਪੀ ਪੀ ਪੀ ਹਲਕਾ ਮਾਛੀਵਾੜਾ , ਮੁਖਤਿਆਰ ਸਿੰਘ , ਮੇਜਰ ਸਿੰਘ ਮੇਜੀ ਯੂਕੇ, ਅੰਤਰਰਾਸ਼ਟਰੀ ਖਿਡਾਰੀ ਜੌਲੀ ਕਲੇਰ, ਦਰਸ਼ਨ ਸਿੰਘ ਮਾਣਕੀ, ਸਵਰਨ ਸਿੰਘ , ਕੁਲਵਿੰਦਰ ਸਿੰਘ, ਰਾਜਵੀਰ ਸਿੰਘ ਭੋਲੂ ਕਬੱਡੀ ਖਿਡਾਰੀ, ਨਿੱਪੀ ਉਟਾਲਾਂ , ਸਮਾਜਸੇਵੀ ਰਣਜੀਤ ਸਿੰਘ ਜੀਤਾ ਭਾਜਪਾ ਆਗੂ, ਮੰਡਲ ਪ੍ਰਧਾਨ ਨਰਿੰਦਰ ਵਸ਼ਿਸ਼ਟ ਤੇ ਪਿੰਡ ਦੇ ਪੰਚਾਇਤ ਮੈਂਬਰ ਹਾਜ਼ਰ ਸਨ। ਯੰਗ ਸਪੋਰਟਸ ਕਲੱਬ ਦੇ ਮੈਂਬਰਾਂ ਰੁੰਿਪਦਰ ਸਿੰਘ ਆਦਿ ਨੇ ਕਿਹਾ ਕਿ ਛੋਟੀ ਜਿਹੀ ਗਲਤੀ ਕਰਕੇ ਅਸੀਂ ਇਕ ਮਿਹਨਤੀ ਵਰਕਰ ਤੇ ਨੇਤਾ ਖੋ ਲਿਆ ਪਰ ਸਾਡੀ ਕੋਸ਼ਿਸ਼ ਰਹੇਗੀ ਕਿ ਕੁਲਦੀਪ ਸਿੰਘ ਪਿਛਲੀਆਂ ਹੋਈਆਂ ਭੁਲਾਂ ਨੂੰ ਵਿਸਾਰ ਦੁਬਾਰਾ ਫਿਰ ਸਰਗਰਮ ਹੋਵੇ ਕਿਉਂਕਿ ਉਸਦੀ ਖੇਡਾਂ ਤੇ ਖੇਡ ੍ਰਪੇਮੀਆਂ ਨੂੰ ਬਹੁਤ ਲੋੜ ਹੈ।

Post a Comment