ਹੈਲਪਲਾਈਨ ਦੀ ਪ੍ਰਧਾਨ ਬੀਬੀ ਢਿੱਲੋਂ ਨੂੰ ਚੁਣਿਆਂ
ਬਿਰਕ ਬਰਸਾਲ(ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਅਨੀਤਾ ਬੱਬਰ ਨੇ ਜਗਰਾਉ ਹਲਕੇ ਦੇ ਪਿੰਡ ਬਰਸਾਲ ਦੀ ਕਾਂਗਰਸ ਮਹਿਲਾ ਜਗਰਾਉ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਕਰਮਜੀਤ ਕੌਰ ਢਿੱਲੋਂ ਦੇ ਸੱਦੇ ਤੇ ਬਰਸਾਲ ਕੰਮਿਉੂਨਟੀ ਹਾਲ ਵਿੱਚ ਦਸਤਕ ਦਿੱਤੀ ।ਇਸ ਸਮੇ ਅਨੀਤਾ ਬੱਬਰ ਦੇ ਨਾਲ ਜਨਰਲ ਸੈਕਟਰੀ ਕੁਸ਼ਮ ਫਗਵਾੜਾ,ਮੀਤ ਪ੍ਰਧਾਨ ੰਿਪੰਕੀ ਭਾਟੀਆ,ਕਪੂਰਥਲਾ ਜਿਲ੍ਹਾ ਪ੍ਰਧਾਨ ਮਨਦੀਪ ਕੌਰ,ਦਵਿੰਦਰ ਆਬੂਪੁਰਾ,ਮਨਜੀਤ ਨਾਨਕਸਰ,ਅਮਰਜੀਤ ਸ਼ੇਰਪੁਰ,ਕਮਲਜੀਤ ਸਿੱਧਵਾਂ,ਮਹਿੰਦਰ ਕੌਰ ਨੇ ਵੀ ਹਾਜਰੀ ਲਵਾਈ ।ਇੱਕਤਰ ਹੋਏ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਅਨੀਤਾ ਬੱਬਰ ਨੇ ਕਿਹਾ ਕਿ ਪੰਜਾਬ ਅੰਦਰ ਚੱਲ ਰਹੀਆ 108 ਐਬੂਲਸ਼ ਗੱਡੀਆ ਯੂ ਪੀ ਏ ਸਰਕਾਰ ਦੀ ਦੇਣ ਹੈ ਪਰ ਸੂਬਾ ਸਰਕਾਰ ਨੇ ਇੰਨਾ ਨੂੰ ਆਪਣੀਆ ਜੱਦੀ ਗੱਡੀਆ ਬਣਾਉਦੇ ਹੋਏ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀਆ ਤਸਵੀਰਾ ਲਗਾ ਰੱਖੀਆਂ ਹਨ ।ਉਹਨਾ ਕਿਹਾ ਕਿ ਸੋਨੀਆ ਗਾਂਧੀ ਜੀ ਦਿੱਲੀ ਵਿੱਚ ਬੁਢਾਪਾ ਪੈਨਸ਼ਨ 1500 ਸੌ ਰੁ ਦੇ ਰਹੇ ਹਨ ,ਤੇ ਹੁਣ ਇੱਕ ਹੈਲਪਲਾਈਨ ਚਲਾਈ ਹੈ ਜਿਸ ਨਾਲ ਮਹਿਲਾ ਕਾਂਗਰਸ ਸਾਡੇ ਸਭ ਦੀ ਮਦਦ ਕਰਨ ਵਿੱਚ ਬਣਦਾ ਯੋਗਦਾਨ ਪਾਏਗੀ ।ਤੇ ਇਸ ਸਮੇ ਅਨੀਤਾ ਬੱਬਰ ਨੇ ਬੀਬੀ ਢਿੱਲੋਂ ਨੂੰ ਹੈਲਪਲਾਈਨ ਦੀ ਮੋਗਾ ਜਗਰਾਉ ਪ੍ਰਧਾਨ ਚੁਣੇ ਜਾਣ ਦੀ ਐਲਾਨ ਕੀਤਾ


Post a Comment