ਐਕਸਪ੍ਰੈਸ ਫਰੀਦਕੋਟ 20,21 ਨੂੰ ਪਹੁੰਚ ਰਹੀ
ਕੋਟਕਪੂਰਾ/15 ਦਸੰਬਰ/ਜੇ.ਆਰ.ਅਸੋਕ/ਡਾਇਰੈਕਟਰ ਸਿਹਤ ਤੇ ਪ੍ਰੀਵਾਰ ਭਲਾਈ ਵੱਲੋ ਕੋਟਕਪੂਰਾ ਵਿਸ਼ਵਾਸ ਲਾਇਨ ਕਲੱਬ ਦੇ ਸਹਿਯੋਗ ਨਾਲ ਏਡਜ ਦੇ ਸਬੰਧ ਵਿੱਚ ਰੈਡ ਰਿਬਨ ਐਕਸਪ੍ਰੈਸ 20,21 ਦਸੰਬਰ ਨੂੰ ਫਰੀਦਕੋਟ ਰੇਲਵੇ ਸ਼ਟੇਸ਼ਨ ਪਲੇਟ ਫਾਰਮ ਨੰਬਰ 2 ਤੇ ਸੁਭਾ 9 ਵਜੇ ਤੋ 5 ਤਕ ਪਹੁੰਚਣ ਤੇ ਪਬਲਿਕ ਨੂੰ ਬੇਨਤੀ ਕੀਤੀ ਹੈ । ਇਸ ਸਬੰਧ ਵਿੱਚ ਪ੍ਰ੍ਰੈੇਸ ਨੂੰ ਜਾਣਕਾਰੀ ਦਿੰਦਿਆ ਲਾਇਨ ਕਲੱਬ ਪ੍ਰਧਾਨ ਗੁਰਾਂਦਿੱਤਾਂ ਧਾਲੀਵਾਲ ਨੇ ਕਿਹਾ ਕਲੱਬ ਵੱਲੋ ਐਸ.ਐਮ.ੳ. ਡਾ. ਗਾਜ਼ੀ ਉਜੈਰ ਕੋਟਕਪੂਰਾ ਦੁਆਰਾ ਫਲੈਕਸ ਬੋਰਡ ਰਲੀਜ਼ ਕਰਵਾ ਕੇ ਰੈਡ ਰਿਬਨ ਐਕਸਪ੍ਰੈਸ ਦੇ ਪ੍ਰਚਾਰ ਲਈ ਸਹਿਰ ਦੀਆ ਜਨਤਕ ਥਾਵਾ ਲਗਵਾਏ ਗਏ। ਉਨ•ਾਂ ਨੇ ਕਿਹਾ ਉਕਤ ਸਬੰਧੀ ਡਿਪਟੀ ਕਮਿਸ਼ਨਰ ਰਵੀ ਭਗਤ ਫਰੀਦਕੋਟ ਅਤੇ ਸਿਵਲ ਸਰਜਨ ਫਰੀਦਕੋਟ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਏਡਜ ਸਬੰਧੀ ਲੋਕ ਜਾਗਰੂਕ ਕਰਨ ਲਈ ਸਮਾਰੋਹ ਵੀ ਰੱਖਿਆ ਗਿਆ। ਇਸ ਮੋਕੇ ਰਜਿੰਦਰ ਸਰਾਂ, ਕਮਲ ਅਰੋੜਾ, ਜਸਵਿੰਦਰ ਸਿੰਘ ਢਿੱਲੋ , ਜਗਦੀਸ਼ ਛਾਬੜਾ, ਜਗਦੀਸ਼ ਕਪੂਰ ਅਤੇ ਰਰਿੰਦਰ ਸਿੰਘ ਗੋਗੀ ਆਦਿ ਨੇ ਲੋਕਾ ਨੂੰ ਸਮਾਰੋਹ ਵਿੱਚ ਦੀ ਬੇਨਤੀ ਕੀਤੀ।

Post a Comment