ਮਿਊਨਚਨ 10 ਦਸੰਬਰ ( ਹਰਜਿੰਦਰ ਸਿੰਘ ਧਾਲੀਵਾਲ )- ਸਿੱਖ ਪੰਥ ਦੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਗਟ ਗੁਰਪੁਰਬ ਜਰਮਨੀ ਦੇ ਮਿਉਨਿਖ ਸ਼ਹਿਰ ਵਿੱਚ ਗੁਰਦੁਆਰਾ ਸਿੰਘ ਸਭਾ ਵਿਖੇ ਐਤਵਾਰ ਨੂੰ ਮਨਾਇਆ ਗਿਆ! ਪਵਿੱਤਰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਸਜਾਏ ਗਏ! ਭਾਈ ਕਮਲਜੀਤ ਸਿੰਘ , ਭਾਈ ਬਹਾਦਰ ਸਿੰਘ ਅਤੇ ਭਾਈ ਗੁਰਨਾਮ ਸਿੰਘ ਮੁਹਾਲੀ ਵਾਲਿਆਂ ਦੇ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ! ਬੀਬੀ ਨਰਿੰਦਰ ਕੌਰ ਤੂਰ, ਭੁਪਿੰਦਰ ਸਿੰਘ ਗੋਰਖਾ ਅਤੇ ਗੁਰਦੀਪ ਸਿੰਘ ਗੱਗੀ ਵਲੋਂ ਗੁਰੂ ਨਾਨਕ ਸਾਹਿਬ ਦੀ ਉਸਤਤੀ ਵਿੱਚ ਕਵਿਤਾਵਾਂ ਦਾ ਗਾਇਨ ਕੀਤਾ ਗਿਆ! ਭਾਈ ਜਬਰਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਅਤੇ ਪੰਜਾਬੀ ਨਾਲ ਜੋੜਨ ਤੇ ਜੋਰ ਦਿੱਤਾ ਤਾਂ ਕਿ ਜਰਮਨੀ ਵਿੱਚ ਸਿੱਖ ਕੌਮ ਦਾ ਭਵਿੱਖ ਰੋਸ਼ਨ ਹੋ ਸਕੇ! ਮੁਖ ਸੇਵਾਦਾਰ ਭਾਈ ਕੁਲਵਿੰਦਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ! ਸਟੇਜ ਸਕੱਤਰ ਦੀ ਸੇਵਾ ਭਾਈ ਬਲਵਿੰਦਰ ਸਿੰਘ ਆੜਤੀ ਵਲੋਂ ਨਿਭਾਈ ਗਈ ! ਸਮਾਗਮ ਦੇ ਅੰਤ ਵਿੱਚ ਗੁਰੂ ਘਰ ਦੇ ਗ੍ਰੰਥੀ ਗਿਆਨੀ ਜਰਨੈਲ ਸਿੰਘ ਨੇ ਸੰਗਤ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਦੁਨੀਆ ਦੀਆਂ ਵੱਖ-2 ਜੇਲਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਚੜਦੀ ਕਲਾ ਲਈ ਅਰਦਾਸ ਬੇਨਤੀਆਂ ਕੀਤੀਆਂ ! ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਗੁਰਬਿੰਦਰ ਸਿੰਘ ਬੱਬਰ, ਭਾਈ ਜਸਮੀਤ ਸਿੰਘ ਢਿਲੋਂ, ਸ. ਹਰਜਿੰਦਰ ਸਿੰਘ ਧਾਲੀਵਾਲ, ਸ. ਬਲਦੇਵ ਸਿੰਘ ਤੂਰ, ਤਰਲੋਚਨ ਸਿੰਘ ਸੰਧਰ, ਭਾਈ ਸੁਪਿੰਦਰ ਸਿੰਘ ਬੱਬਰ, ਸ.ਗੁਰਚਰਨ ਸਿੰਘ ਭਾਉ , ਸੁਰਿੰਦਰ ਸਿੰਘ ਸ਼ਿੰਦਾ, ਸ਼ਰਨਜੀਤ ਸਿੰਘ ਮਿਨਹਾਸ, ਭਾਈ ਬਲਜਿੰਦਰ ਸਿੰਘ ਬੱਬਰ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਹਾਜਰੀਆਂ ਭਰੀਆਂ !
Post a Comment